ਪੰਨਾ:ਸਾਜ਼ ਰਾਜ਼ੀ ਹੈ! - ਬਲਰਾਮ.pdf/72

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 (ਦੂਜੇ ਪਾਸਿਓਂ ਆਨੰਦ ਵੀ ਆਉਂਦਾ ਹੈ। ਮਰਦਾਨਾ ਗੋਡਿਆਂ ਭਾਰ ਹੋ

ਕੇ ਸਾਜ਼ ਰੱਖ ਦਿੰਦਾ ਹੈ ਤੇ ਫੁੱਟ ਫੁੱਟ ਕੇ ਰੋਂਦਾ ਹੈ। ਨੌਜਵਾਨ ਸਾਧ

ਸ਼ਾਂਤ ਅੱਖਾਂ ਬੰਦ ਕਰੀ ਖੜਾ ਹੈ। ਨਾਨਕੀ ਹੈਰਾਨੀ ਨਾਲ ਉਨ੍ਹਾਂ ਵੱਲ

ਦੇਖਦੀ ਹੈ। ਪਰਦੇ ਪਿਛਲਾ ਸਾਇਆ ਮੁੜ ਆ ਕੇ ਉੱਥੇ ਖੜਦਾ ਹੈ।

ਪਿੱਛੋਂ ਰਬਾਬ ਵੱਜਦੀ ਹੈ।

ਸਾਧ: (ਅੱਖਾਂ ਬੰਦ ਨੇ ਇਹ ਦੁੱਖਾਂ ਦੀ ਬੰਦਗੀ ਏ ਮਰਦਾਨਿਆ... ਦੁੱਖਾਂ ਦੀ!

ਮਰਦਾਨਾ: (ਇੱਕ ਵਾਰ ਹੈਰਤ ਨਾਲ ਸਿਰ ਚੁੱਕ ਕੇ ਉਸ ਵੱਲ ਦੇਖਦਾ ਹੈ ਤੇ ਫੇਰ

ਫੁੱਟ ਫੁੱਟ ਕੇ ਰੋਣ ਲੱਗ ਜਾਂਦਾ ਹੈ।) ਅੰਮੀ...! (ਉਸ ਦੀਆਂ ਲੱਤਾਂ

ਨੂੰ ਗਲਵਕੜੀ ਪਾਉਂਦਾ ਹੈ)

ਸਾਧ: (ਉਵੇਂ ਹੀ ਅੱਖਾਂ ਬੰਦ ਕਰੀ ਖੜਾ ਹੈ। ਇਸ ਨੂੰ ਗਿਆਨ 'ਚ ਨਹਾਉਣ ਦੇ

ਮਰਦਾਨਿਆ! ਰੋਣ ਨੂੰ ਸੋਗ ਨਾ ਬਣਾ! ਯਾਦਾਂ ਨੂੰ ਗਿਆਨ 'ਚ

ਟੁੱਭੀ ਲੁਆ ਤੇ... ਜਾਣ ਦੇ...। ਉਨ੍ਹਾਂ ਨੇ ਘਾਟ ਬਣ ਜਾਣਾ..(ਚਿਹਰੇ 'ਤੇ

ਮੁਸਕਾਨ ਆਉਂਦੀ ਹੈ।)

(ਹੌਲੀ ਹੌਲੀ ਰੌਸ਼ਨੀ ਮੱਧਮ ਪੈਂਦੀ ਹੈ।

ਫ਼ੇਡ ਆਊਟ

72