ਪੰਨਾ:ਸਾਜ਼ ਰਾਜ਼ੀ ਹੈ! - ਬਲਰਾਮ.pdf/57

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਮਰਦਾਨਾ: ਤਾਂ ਹੀ...ਖੇਤਾਂ 'ਚ ਭੰਗ ਉੱਗੀ। ਖਾਲੀ ਪਈਆਂ ਬਸਤੀਆਂ...

ਕਿਸਾਨ 2: ਏਦੂੰ ਤਾਂ ...ਭਾਈ ਤੁਹਾਡੇ ਨਾਲ ਈ ਰਲ ਜਾਈਏ, ਤੋਰਾ ਫੇਰਾ ਈ

ਸਹੀ।

ਮਰਦਾਨਾ: ਹਸਦਾ ਹੋਇਆ ਮਰਾਸੀ ਤਾਂ ਭਰਾਵਾ ਆਪ ਭੁੱਖੇ ਐ ਚੋਂ ਪਹਿਰਾਂ

ਤੋਂ! ਬਾਬਾ! ਕੀ ਹੈ ਇਹ, ਸਨਿਆਸ ਵੀ ਉਦਾਸ ਤੇ ਗ੍ਰਿਹਸਤ ਵੀ।

ਔਰਤ: ਨਾ...! ਦੁਰਾਸੀਸ ਨਾ ਦੇਈਓ ਦਰਵੇਸ਼ੋ; ਪਹਿਲਾਂ ਈ ਨਮੋਸ਼ੀ ਦੇ ਮਾਰੇ ਆਂ

ਅਸੀਂ! ਕਦੇ ਪੰਛੀ ਪਖੇਰੂ ਨੀ ਭੁੱਖਾ ਗਿਆ ਇਨ੍ਹਾਂ ਦਰਾਂ ਤੋਂ! (ਹੱਥ

ਬੰਨਣ ਦੀ ਕੋਸ਼ਿਸ਼ ਕਰਦੀ ਹੈ। ਹੰਝੂ ਵਗ ਪੈਂਦੇ ਹਨ।)

ਮਰਦਾਨਾ: ਨਾ ਮਾਈ ਇਹ ਕੁਫਰ ਨਾ ਕਰ। ਨਾ ਮਰਾਸੀਆਂ ਤੋਂ ਕਾਹਦਾ ਡਰ।

ਕਿਸਾਨ: (ਸ਼ੱਕੀ ਅੰਦਾਜ਼ 'ਚ) ਤੂੰ ਮਰਾਸੀ..., ਤੇ ਫ਼ੇ ਉਹ ਕੌਣ ਸੀ?

ਮਰਦਾਨਾ: (ਜਿਵੇਂ ਯਾਦ ਆਉਂਦਾ ਹੈ) ਬਾਬਾ! (ਹਾਕ ਮਾਰਦਾ ਭੱਜਦਾ ਹੈ।)

(ਰਬਾਬ ਵੱਜਦੀ ਹੈ। ਸਭ ਉਸ ਵੱਲ ਦੇਖਦੇ ਹਨ। ਪਿੱਛੋਂ ਘੋੜਿਆਂ ਦੀਆਂ

ਆਵਾਜ਼ਾਂ। ਸਾਰੇ ਘਬਰਾ ਜਾਂਦੇ ਹਨ।)

ਫ਼ੇਡ ਆਊਟ

57