(ਕੁਝ ਲੋਕ ਝਾੜੀਆਂ ਆਪਣੇ ਦੁਆਲੇ ਲਪੇਟੀ ਲੁਕੇ ਹੋਏ ਨੇ। ਵਿਚੋਂ
ਝਾਕ ਕੇ ਇੱਕ ਦੂਏ ਨਾਲ ਖੁਸਰ ਫੁਸਰ ਵੀ ਕਰਦੇ ਹਨ।)
ਕਿਸਾਨ: ਐਵੇਂ ਭਾਜੜ ਪਾ 'ਤੀ! ਏਡੀ ਤੜਕੇ ਕਿਹੜੀ ਧਾੜ ਪੈਗੀ!
ਔਰਤ: ਘੋੜਿਆਂ ਦੀਆਂ ਟਾਪਾਂ ਮੈਂ ਆਪ ਸੁਣੀਆਂ! ਸੌਂ ਜਾ..(ਬੱਚੇ ਨੂੰ ਥਾਪੜਦੀ
ਹੈ।)
ਕਿਸਾਨ: ਸ਼ੀਦੇ ਹੋਰਾਂ ਨੂੰ ਵਾਜ ਦੇਤੀ ਸੀ...
(ਬਾਹਰ ਨਿਕਲ ਕੇ ਦੇਖਣ ਦੀ ਕੋਸ਼ਿਸ਼ ਕਰਦਾ ਹੈ। ਰਬਾਬ ਵੱਜਦੀ ਹੈ।
ਮੁੜ ਲੁਕਣ ਦੇ ਚੱਕਰ 'ਚ ਡਿੱਗ ਪੈਂਦਾ ਹੈ। ਪਿਛੇ ਮਰਦਾਨਾ ਹੈ।)
ਮਰਦਾਨਾ: (ਆਸਰਾ ਦਿੰਦਾ ਹੈ। ਵੇਖ ਕੇ ਭਾਈ! ਸੰਭਲ ਕੇ...
ਕਿਸਾਨ: ਤੂੰ ਕੌਣ ਐਂ? (ਫੇਰ ਦੂਸਰੇ ਪਾਸੇ ਨੂੰ ਦੇਖਦਾ ਹੈ।)
ਮਰਦਾਨਾ: ਮਰਾਸੀ! ਤੂੰ ਮੈਂਨੂੰ ਵੇਖਕੇ ਲੁੱਕਣ ਲੱਗਾ ਸੀ! (ਹੱਸਦਾ ਹੈ।) ਬਾਬਾ...ਵੇਖ
ਲੈ, ਕੀ ਬਣਾ ਤਾ ਈ ਮਰਾਸੀ ਦਾ! (ਆਸੇ ਪਾਸਿਓਂ ਹੋਰ ਲੋਕ ਨਿਕਲ
ਆਉਂਦੇ ਹਨ।) ਮਾਮਲਾ ਕੀ ਐ!
ਕਿਸਾਨ: ਧਾੜ ਪਈ ਏ, ਸਰਕਾਰੀ ਲਸ਼ਕਰ...(ਡਰਿਆ)
ਕਿਸਾਨ 2: ਜਜੀਏ ਦੇ ਚੱਕਰ 'ਚ ...ਉਜਾੜਾ ਪਾ ਦਿੱਤੈ। ਘਰ ਖੇਤ ਛੱਡ...ਆ
ਬੈਠੇ ਆਂ...ਬੀਹੜ...ਮੱਲ...
ਮਰਦਾਨਾ: ਪਰ ਤੂੰ ਤਾਂ ਮੋਮਨ ਲੱਗਦਾ...
ਕਿਸਾਨ: ਪਤਾ ਥੋੜੀ ਲਗਦਾ ਏ ਕਿਸ ਲਈ ਆਏ ਨੇ!
ਕਿਸਾਨ 2: ਕਿਸੇ ਨਾ ਕਿਸੇ ਪੱਜ ਫਸਾ ਈ ਲੈਂਦੇ...! ਜਜ਼ੀਆ ਨਹੀਂ ਤੇ ਜਕਾਤ
ਸਹੀ
ਔਰਤ: ਜ਼ੋਰੀਂ ਦਾਨ ਮੰਗਦੇ..., ਧੱਕੇ ਨਾਲ।
ਕਿਸਾਨ ਉਨ੍ਹਾਂ ਨੂੰ ਤਾਂ ਵਗਾਰ ਚਾਹੀਦੀ ਏ ਬਸ!
56