ਕੋਇਲੇ ਨੇ ਹੀਰਾ ਬਣ ਜਾਣੈ!
੩: ...ਪਰ.... ਉਹ ਤਾਂ...ਫੇਰ ਮਨ...
ਕੋਰਸ 2: ਮਨ ਦੀ ਖੇਡ ਹੈ ਰੁਝੇਵਾਂ...ਉਸਨੂੰ ਇਹੋ ਪਸੰਦ ਹੈ।
(ਬੇਚੈਨ ਦਿਸਦੇ ਆਕਾਰ ਸ਼ਾਂਤ ਹੁੰਦੇ ਹਨ। ਚੁੱਪੀ!)
(ਰਬਾਬ ਵੱਜਦੀ ਹੈ। ਮਰਦਾਨਾ ਇੰਜ ਦੇਖਦਾ ਹੈ ਜਿਵੇਂ ਕੋਈ ਘੇਰੇ 'ਚੋਂ
ਨਿਕਲ ਤੁਰ ਪਿਆ ਹੋਵੇ, ਬਾਕੀ ਸਭ ਵੀ ਘੁੰਮਦੇ ਹਨ ਤੇ ਗੋਲ ਦਾਇਰਾ
ਬਣਾ ਲੈਂਦੇ ਹਨ।)
ਮਰਦਾਨਾ: ਚੰਨ ਚਾਨਣੀ ਰਾਤ ਸੀ, ਅੱਖਾਂ ਲਿਸ਼ਕਦੀਆਂ... ਜਾਂ...
ਸ਼ਬਦ!...ਨਿਰਵੈਰਤਾ ...ਨਿਰਭੈਤਾ...। ਤੋਰ ਹੋ ਤੁਰੀ ਜਾਂਦੀ...ਤੇ ਪਿੱਛੇ
ਪਿੱਛੇ (ਤੁਰ ਪੈਂਦਾ ਹੈ) ਕੋਈ ਰਬਾਬ! ਫੇਰ ਉਹ ਸ਼ਬਦ ਪਹਾੜਾਂ ਵੱਲ ਹੋ
ਤੁਰਿਆ!
ਉੱਪਰ ਦੇਖਦਾ ਹੈ। ਦੂਰ... ਢਲਾਣਾਂ 'ਤੇ...ਪਿੰਡ...ਪਹਾੜਾਂ
ਨੂੰ ਚਿਪਕੇ...ਹੋਏ ਲੱਗਦੇ। (ਪੈਰਾਂ ਵਲ ਵੇਖ ਪੈਰਾਂ ਹੇਠਲੀ ਪਗਡੰਡੀ
ਦਾ...ਅਗਲਾ ਸਿਰਾ... ਦੂਰ ਚਮਕਦਾ, ਵਿਚਕਾਰੋਂ ਸਭ ਹਰਿਆਈ ਨੇ
ਘੁੱਟ ਲਿਆ ਸੀ!
ਚਾਰੇ ਆਕਾਰ ਘੁੰਮਦੇ ਹਨ, ਮਰਦਾਨਾ ਥਾਏਂ ਖੜਾ ਹੈ।
ਰਬਾਬ ਇੱਕ ਥਾਂ 'ਤੇ ਰੁੱਕ ਜਾਂਦੀ ਹੈ। ਫੇਰ ਉਹ ਵੀ ਰੁਕ ਜਾਂਦੇ ਹਨ।)
4:ਮਨ... ...ਸ਼ਬਦ... ਇਹ ਸਭ ਤਾਂ ਫੇਰ...ਵਰਤਿਆ ਜਾ ਚੁਕਿਆ!
1: ਵੇਦ ਪੁਰਾਨ ਤਾਂ ਫੇਰ ਸਭ ਨਿਰਮੂਲ ਹੋਏ?
(ਮਰਦਾਨਾ ਸੁਣਦਾ ਹੈ।)
ਕੋਰਸ: (ਰਬਾਬ ਵੱਜੀ) ..."ਉਧਾਰ ਦਾ ਸਚ ਤਾਂ ਉਧਾਰ ਹੀ ਹੈ! ਸੇਕ ਤੇ ਸੱਚ
ਉਹੋ ਜੋ ਅੰਦਰੋਂ ਉੱਠੇ!"
2: ਤਾਂ ਫੇਰ..., ਸੁੰਨੀ ਜਗਾ ਆਉਣਾ ਵਿਅਰਥ ਹੋਇਆ?
(ਮਰਦਾਨਾ ਬੇਚੈਨ ਹੈ।)
ਕੋਰਸ: (ਬਾਬਾ ਬੋਲਿਆ): ਸੁੰਨੀ ਜਗ੍ਹਾ ਹਰ ਜਗ੍ਹਾ ਹੈ।
3: ਅਸੀਂ ਘਰ ਛੱਡ ਆਏ ਹਾਂ।
ਕੋਰਸ: ਕਾਰਣ ਤਾਂ ਛੁੱਟੇ ਨਹੀਂ, ...ਸੋ ਛੁੱਟਿਆ ਕੁਝ ਨਹੀਂ।" ਪਹਾੜੀਆਂ
52