ਹੈ।)
ਮਰਦਾਨਾ: ਜਦ ਨੂੰ ਮੈਂ ਪੁੱਜਾ... ਬਾਬਾ ਵਿਚਾਲੇ ਖੜਾ ਸੀ, ਫਕੀਰਾਂ ਤੇ ਲੋਕਾਂ
ਵਿਚਲੀ ਥਾਂ 'ਤੇ... ਸ਼ਾਂਤ। ...ਜਟਾਧਾਰੀ ਹੱਥ ਬੰਨੀ ਖੜੇ ਸਨ। ਪਿੱਛੇ
ਖੁਸਰ ਫੁਸਰ... ਜਾਰੀ ਸੀ। ਮਰਨਾਂ ਲੋਚਦਾ ਉਹ ਲਾਹੌਰੀ ਪੰਡਤ ਕੰਬਦਾ
ਹੋਇਆ...ਬਾਬੇ ਨੂੰ ਰਾਹ ਦੇ ਰਿਹਾ ਸੀ...।
(ਰਬਾਬ ਵੱਜਦੀ ਹੈ। ਮਰਦਾਨਾ ਹੱਥ ਜੋੜ ਲੈਂਦਾ ਹੈ ਜਿਵੇਂ ਬਾਬੇ ਨੂੰ ਰਾਹ
ਦੇ ਰਿਹਾ ਹੋਵੇ। ਤੇ ਫੇਰ ਮੁੜ ਦਰਸ਼ਕਾਂ ਵੱਲ ਨੂੰ)
ਬਾਬਾ ਕੱਲਾ ਹੋਇਆ ਤਾਂ ...ਬਸ ਮੈਂ ਸੀ ...ਤੇ ਸੁਆਲਾਂ
ਦੀ ਝੜੀ: ਬਾਬਾ... ਸਨਿਆਸ ਇੰਨਾ ਉਦਾਸ ਕਿਉਂ ਹੋ ਗਿਆ...ਇੰਨਾ
ਖਿਝਿਆ ਹੋਇਆ? ਫਕੀਰਾਂ ਦੇ ਬੋਲ ਇੰਨੇ ਸਖਣੇ ਕਿਉਂ ਲਗਦੇ?
ਤੀਰਥਾਂ 'ਤੇ ਫਿਰਨ ਵਾਲੇ ਇੰਨੇ ਡਰੇ ਕਿਉਂ ਹੋਏ ਨੇ ......(ਰਬਾਬ
ਵੱਜਦੀ ਹੈ) ਬਾਬੇ ਦੇ ਬੁੱਲਾਂ 'ਤੇ ਚੁੱਪ ਮੁਸਕਾਨ ਸੀ,...ਮੈਂ ਸੁਣਿਆ!
ਕੋਰਸ: "ਜੋ ਖੁਦ ਕੋਲੋਂ ਪੁਛਣਾ ਏ ਉਹ ਮੇਰੇ ਵੱਲ ਕਿਉਂ ਉਛਾਲ ਰਿਹੈ!?
(ਆਪੇ ਹੱਸ ਪੈਂਦਾ ਹੈ। ਰਬਾਬ ਦੀ ਤੋਰ ਬਦਲਦੀ ਹੈ)
ਮਰਦਾਨਾ: ਜਿਥੇ-ਜਿਥੇ ਬਾਬਾ ਜਾਂਦਾ... ਆਵਾਜ਼ਾਂ ਨਾਲ-ਨਾਲ ਚੱਲਦੀਆਂ...
"ਉਹੀ ਐ...ਜਿਨ੍ਹੇ ਪਿਤਰਾਂ ਵੱਲ ਪਾਣੀ ਨੀ ਸੁਟਿਆ! ਫੇਰ
...ਆਵਾਜ਼ਾਂ ਦੇ ਸੁਆਲ...ਤੇ ਸੁਆਲਾਂ ਦੇ ਘੇਰੇ ਬਣ ਜਾਂਦੇ।
(ਤਿੰਨ-ਚਾਰ ਅੱਡ-ਅੱਡ ਪਹਿਰਾਵਿਆਂ ਵਾਲੇ ਇੱਕ ਗੋਲ ਦਾਇਰਾ
ਬਣਾ ਕੇ ਖੜਦੇ ਹਨ ਤੇ ਸਵਾਲ ਕਰਦੇ ਹਨ ਜਿਵੇਂ ਬਾਬਾ ਵਿਚਾਲੇ ਖੜਾ
ਹੈ। ਮਰਦਾਨਾ ਬਾਹਰੋਂ ਦੇਖਦਾ ਹੈ।)
1: ਇੰਨਾ ਕਿਉਂ ਦੁੜਾਉਂਦੇ ਓ? ਇੱਕ ਥਾਂ ਰੁਕਦੇ ਕਿਉਂ ਨੀਂ?
ਕੋਰਸ 1: ਆਸਮਾਨ ਬੋਲਿਆ...
ਕੋਰਸ 2: ਤੁਰਨਾ ਵਿਚਾਰ ਦਾ ਸੁਭਾ ਏ, ਸੁਣਨ ਲਈ ਰੁੱਕਣਾ ਪੈਂਦਾ।
2: ਫੇਰ...ਗਵਾਹੀ ਵੀ ਤਾਂ ?
ਕੋਰਸ 3: ਅੰਤਮ ਗਵਾਹੀ ਤਾਂ ਆਪਣੀ ਓ ਹੋ ਸਕਦੀ।
1: ਦੁੱਖਾਂ ਦਾ ਕੀ ਕਰੀਏ ?
ਕੋਰਸ 1: ਬੁੱਧੀ ਨੂੰ ਬਾਲ ਦੀ ਝੋਲੀ ਪਾਓ, ਜੋ ਰੋਣ ਨੂੰ ਸੋਗ ਨਹੀਂ ਬਣਨ ਦਿੰਦਾ!
51