ਪੰਨਾ:ਸਾਜ਼ ਰਾਜ਼ੀ ਹੈ! - ਬਲਰਾਮ.pdf/26

ਇਹ ਸਫ਼ਾ ਪ੍ਰਮਾਣਿਤ ਹੈ

ਛਣਕ ਪੈਣ...। ਭਗਵੀਂ ਪੱਗ ਉੱਪਰ ਬੁਣੀਆਂ...ਹਰੀਆਂ

ਤਿਤਲੀਆਂ...। ਤੇ ਫੁੰਦਿਆਂ 'ਤੇ ਪੈਂਦੀ ਸਵੇਰ ਦੀ ਧੁੱਪ...

1 :ਪੀਰਾ ...ਇਹ ਤਾਂ ਦੱਸ ਜਾ ਉਡਾਰੀ ਕਿਧਰ ਦੀ ਏ... (ਮਾਸਕ

ਵਾਲੀਆਂ ਦੀ ਮੂਵਮੈਂਟ ਤੇਜ ਹੁੰਦੀ ਹੈ।)

ਮਰਦਾਨਾ : ...ਬਾਬੇ ਨੂੰ ਤਾਂ ਫੰਘ ਲੱਗ ਗਏ...ਜਿਉਂ ਧੁਨਾਂ ਤੇ ਸਵਾਰ ਹੋਵੇ... । ਮੈਂ

ਬਸ ਪਿੱਛੇ-ਪਿੱਛੇ !

(ਮਾਸਕ ਵਾਲੀ ਟੋਲੀ ਬਾਹਰ ਨਿਕਲ ਜਾਂਦੀ ਹੈ।)

ਮਰਦਾਨਾ : ਕੋਈ ਮੰਜ਼ਿਲ ਨੀ, ਨਾ ਪਹੁੰਚਣ ਦੀ ਕਾਹਲ, ਬਾਬਾ ਸਫ਼ਰ ਨੂੰ ਗਾਉਂਦਾ

ਤੁਰਦਾ! ਪੈਰਾਂ ਦੀ ਜੁੱਤੀ ਕਦੋਂ ਕਿਸੇ ਹੋਰ ਦੇ ਪੈਰੀਂ ਜਾ ਪਈ..., ਕੋਈ

ਪਤਾ ਨਹੀਂ ਗਿੱਟਿਆਂ 'ਤੇ ਲਾਲੀ ਆ ਗਈ ਸੀ ਤੇ ਸੋਜਿਸ਼ ਵੀ, ਪਰ

ਮਸਤੀ ਦਾ ਆਲਮ ਉਹੋ।

(ਸੰਗੀਤ!)

(ਮਰਦਾਨੇ ਦੀ ਚਾਲ ਬਦਲਦੀ ਹੈ।)

ਕਦੇ ਲਗਦਾ ਜ਼ਖਮਾਂ ਉੱਤੋਂ ਲੰਘ ਰਹੇ ਹਾਂ,...ਕਦੇ ਦੁਖ ਨਾਲ ਤੁਰਦੇ

ਲਗਦੇ! ਤੁਰਨ ਲੱਗੇ ਨਹੀਂ ਸੀ ਸੋਚਿਆ ਕੀ ਤੁਰਨ ਦੇ ਵੀ ਇੰਜ ਅਰਥ

ਬਦਲ ਜਾਣਗੇ! ਬਾਬਾ ਛੇੜਖਾਣੀਆਂ ਕਰਦਾ, ਖੜ-ਖੜ ਹਾਕਾਂ ਮਾਰਦਾ,

"ਕਾਮ ਹੈ ਭਾਈ..., ਕ੍ਰੋਧ ਹੈਂ?

ਕੋਰਸ : ...ਭਾਈ ਘਰੇ ਹੈ ਨੀ!

ਮਰਦਾਨਾ : ਕੋਈ ਨਾ ਫ਼ੇ...ਉਡੀਕ ਲੈਂਦੇ ਆਂ! (ਬੈਠਦੇ-ਬੈਠਦੇ ਉਠ ਪੈਂਦਾ ਹੈ।)

ਘਬਰਾਈ ਹੋਈ ਆਵਾਜ਼ ਆਉਂਦੀ!

ਕੋਰਸ : "ਅੱਜ ਨੀ ਆਉਂਦੇ...ਦੁਰ ਗਏ ਨੇ ਰਿਸ਼ਤੇਦਾਰੀ 'ਚ!"

ਮਰਦਾਨਾ : (ਹੱਸਦਾ ਹੈ।) ਬਾਬਾ ਗਾਉਣ ਲਗ ਜਾਂਦਾ, "ਰਿਸ਼ਤੇਦਾਰੀਆਂ ਉਨ੍ਹਾਂ

ਦੀਆਂ ਸਭ ਜਾਣਦੇ ਆਂ!"... ਫੇਰ ਦੋਹੇਂ ਪਾਸੇ ਚੁੱਪ... ... ... ਦੁੱਖ

ਦਾ ਆਪਾ ਪਿਘਲ ਕੇ ਗਾਉਣ ਬਣ ਜਾਂਦਾ...

ਕੋਰਸ : ਮਨ ਪ੍ਰਦੇਸੀ ਜੇ ਥਿਐ...

ਮਰਦਾਨਾ : ਅੱਜ ਪਤਾ ਨੀ ਕਿਉਂ ਗਠੜੀ ਵੀ ਉਸਨੇ ਮੈਥੋਂ ਲੈ ਲਈ ਤੇ ਸਿਰ 'ਤੇ

ਚੁੱਕ ਮੂਹਰੇ ਮੂਹਰੇ ਤੁਰ ਪਿਆ। ਖੂਹ 'ਤੇ ਖੜੀਆਂ ਕੁੜੀਆਂ ਮਖ਼ੌਲ

26