ਪੰਨਾ:ਸਾਜ਼ ਰਾਜ਼ੀ ਹੈ! - ਬਲਰਾਮ.pdf/101

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਆਖਿਰ 'ਚ ਉਹ ਵੀ ਖੋਹ ਲੈਂਦੇ! (ਮਰਦਾਨਾ ਸਿਰ ਹਿਲਾਉਂਦਾ ਹੈ।)

ਤੇਰੇ ਕੋਲੋਂ ਸਫ਼ਰ ਖੋਹ ਲਿਆ ਤੇ ਮੇਰੇ ਕੋਲੋਂ ਕਾਸਾ! ਤੇ ਬਚਿਆ

ਕੀ...ਸੁੰਨ ਆਕਾਸ਼!

(ਮਰਦਾਨਾ ਹੱਸਦਾ ਹੈ ਤੇ ਹੱਸਦੇ ਨੂੰ ਖੰਘ ਛਿੜ ਜਾਂਦੀ ਹੈ। ਆਨੰਦ

ਉਸਨੂੰ ਸੰਭਾਲਦਾ ਹੈ।)

ਮਰਦਾਨਾ (ਆਨੰਦ ਨੂੰ): ਨਹੀਂ ਗੁਰਭਾਈ, ਮੈਂ ਹੀ ਗਲਤ ਸੀ! (ਆਨੰਦ ਉਸ

ਵੱਲ ਗੌਰ ਨਾਲ ਦੇਖਦਾ ਹੈ। ਬੁੱਧ ਨੇ ਲਾਸ਼ ਦੇਖੀ॥ ਇਕ ਲਾਸ਼॥ ਤੇ

ਮੌਤ ਨੂੰ ਦੇਖ ਲਿਆ..., ਸਿੱਧਾ... ਤੁਰ...ਹਰ ਮੈਂ ਦਾ ਮਰਨਾ ਤੇ...

ਆਪਣਾ ਵੀ! (ਖੰਘਦਾ ਹੈ) ਅਸੀਂ ...ਹਮੇਸ਼ਾਂ ਇੱਕ ਹੱਥ ਦੀ ਵਿੱਥ 'ਤੇ

ਰਖਦੇ ਆਂ ਉਸਨੂੰ...! (ਜਿਵੇਂ ਕਿਸੇ ਚੀਜ਼ ਨੂੰ ਪਰੇ ਧਕੇਲ ਰਿਹਾ ਹੋਵੇ)

ਦੂਜੇ ਦੀ ਮੌਤ ਦਿਖਦੀ ਐ ਆਪਣਾ ਤਾਂ ਸਿਰਫ..... ਵਿਛੋੜਾ ਦਿਖਦਾ!

(ਆਨੰਦ ਵੱਲ) ਐਮੀ ਵੀ ਐਂ ਈ ਕਰਦੀ...ਮਰਨ ਵਾਲੇ ਦੀ ਜ਼ਿੰਦਗੀ

ਦਾ ਦੀਵਾ ਜਗਾਉਂਦੀ...ਜਿਸ ਵਿਚ ਮੌਤ ਨਹੀਂ ਸਿਰਫ਼ ਵਿਛੋੜਾ ਦਿਖਦਾ।

(ਰੁੱਕ ਜਾਂਦਾ ਹੈ। ਸਾਹ ਚੜਦਾ ਹੈ)

ਆਨੰਦ: (ਵਾਕ ਪੂਰਾ ਕਰਦਾ ਹੈ) ...ਤੇ ਮੌਤ ਤੋਂ ਖੁੰਝ ਜਾਂਦੀ। (ਮਜ਼ਾਕ ਕਰਦਾ

ਹੈ।) ਤੂੰ ਤੇ ਗੰਭੀਰ ਹੋ ਗਿਆ। ਓਏ...

ਮਰਦਾਨਾ: (ਪੂਰਾ ਕਰਦਾ ਹੈ) ਮਰਾਸੀਆ!

(ਦੋਨੋ ਹੱਸਦੇ ਹਨ। ਮਰਦਾਨਾ ਫੇਰ ਖੰਘਣ ਲਗਦਾ ਹੈ)

ਮਰਦਾਨਾ: ਵਾਹ ਉਏ ਮਰਾਸੀਆ... ਸਾਜ਼ ਸੁਰ ਹੋਣ ਲੱਗਾ ਤੇ ਉਖੜ ਚਲਿਐਂ...

(ਖੁਦ ਨੂੰ ਸੰਭਾਲਦਾ ਹੈ।) ਵੇਖੀਂ, ਨਾਸ਼ੁਕਰਾ ਨਾ ਹੋ ਜਾਈਂ...

ਆਨੰਦ:...ਮਰਦਾਨਿਆ!

ਮਰਦਾਨਾ: ਵੇਲਾ ਹੋ ਗਿਆ ਸੀ, ...ਵਿਛੜਣ...(ਇਨਕਾਰ 'ਚ ਸਿਰ ਮਾਰਦਾ ਹੈ)

ਆਨੰਦ: ਨਾ... (ਇਨਕਾਰ 'ਚ ਸਿਰ ਮਾਰਦਾ ਹੈ। ਮੈਂ ਭੰਤੇ ਨੂੰ ਵਿਛੜਦਿਆਂ

ਦੇਖਿਆ...ਹੁਣ ਤੂੰ!

ਮਰਦਾਨਾ: (ਜ਼ੋਰ ਦੇ ਕੇ) ਨਹੀਂ, ਵਿਛੜਣਾ ਨਹੀਂ..; ਮੌਤ ਨੂੰ ਵੇਖ... ਉਸਦੇ

ਵਿਚਾਰ ਨੂੰ ਨਹੀਂ!

(ਮਰਦਾਨੇ ਨੂੰ ਖੰਘਦਾ ਛੱਡ ਕੇ ਆਨੰਦ ਆਵਾਜ਼ਾਂ ਮਾਰਨ ਲੱਗਦਾ ਹੈ।)

101