ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/54

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੮ )




ਕਰਕੇ ਮਨਦਾ ਗੁਮਰ ਕੱਢਨ ਲਗੇ ॥

ਆਹਾਂ ! ਏਸ ਵੇਲੇ ਅੰਜਨਾਂ ਦੇਵੀ ਦਾ ਓਹ ਮੁਖੜਾ ਜੇਹੜਾ ਚਿੰਤਾਤੇ ਫਿਕਰ ਵਿੱਚ ਡੁਬਿਆ ਰਹਿਨ ਕਰਕੇ ਪੀਲਾ ਅਤੇ ਡਰਾਓਨਾ ਹੋ ਰਹਯਾਸੀ ਮਾਰੇ ਖੁਸ਼ੀਦੇ ਕਯਾ ਸੁੰਦ੍ਰ ਮਲੁਮ ਹੋਰਿਹਾ ਹੈ। ਪਵਨ ਜੀ ਦੇ ਨ ਵੇਖਨ ਕਰਕੇ ਓਹ ਲਹੂ ਜੇੜਾ ਗ਼ਮਦੀ ਬਰਫ ਨਾਲ ਜਮ ਗਿਆ ਹੋਯਾ ਸੀ ਹਨ ਨਾੜੀ ੨ ਵਿੱਚ ਜੋਸ਼ ਮਾਰ ਰਿਹਾ ਹੈ, ਗੱਲ ਗੱਲ ਵਿੱਚ ਹਸ ਰਹੀ ਹੈ ਅਤੇ ਖੁਸ਼ੀ ਨਾਲ ਮੁਖੜਾ ਚਮਕ ਦਮਕ ਰਿਹਾ ਹੈ, ਅੱਜ ਓਹੀ ਮੈਹਲ ਜੇਹੜਾ ਸੁੰਝਾ ਤੇ ਡਰਾਵਨਾ ਮਲੂਮ ਹੁੰਦਾ ਸੀ ਪਵਨ ਦੇ ਆਓਨ ਕਰਕੇ ਹੰਸੀ ਤੇ ਖੁਸ਼ੀ ਦੀਆਂ ਗੱਲਾਂ ਨਾਲ ਗੂੰਜ ਰਿਹਾ ਹੈ, ਵੇਖੋ ਓਹੋ ਪੰਛੀ ਜੋ ਮੋਲਸਰੀ ਦੇ ਦਰਖ਼ਤ ਤੇ ਬੈਠੇ ਹੋਏ ਅੰਜਨਾਂ ਦੇਵੀ ਦੀ ਮੁਸੀਬਤ ਨੂੰ ਵੇਖਕੇ ਦੇ ਰੋਂਦੇ ਹੁੰਦੇਸਨ ਏਸ ਵੇਲੇ ਖੁਸ਼ੀ ਨਾਲ ਚੇਚਿਹਾ ਰਹੇ ਹਨ । ਉਸੇ ਫੁਲਵਾੜੀ ਵਿਚੋਂ ਜਿਸ ਦੇ ਫੁੱਲਾਂ ਨੂੰ ਵੇਖਕੇ ਅੰਜਨਾਂ ਦੇਵੀ ਠੰਡੇ ਸਾਹ ਭਰਿਆ ਕਰਦੀ ਸੀ ਅੱਜ ਬਸੰਤ ਮਾਲਾ ਫੁੱਲਾਂ ਦੇ ਹਾਰ ਪਰੋਕੇ ਅੰਜਨਾਂ ਦੇਵੀ ਅਤੇ ਪਵਨ ਜੀ ਦੇ ਗੱਲ ਵਿੱਚ ਪਾ ਰਹੀ ਹੈ । ਅਤੇ ਇਕ ਗੁਲਦਸਤਾ ਭੀ ਅੱਗੇ ਰਖਿਯਾ ਹੈ, "ਸੱਚ ਹੈ ਜਾਨ ਨਾਲ ਜਹਾਨ ਹੈ" ਜੇ ਮਨ ਪ੍ਰਸੰਨ ਹੋਈਆ ਤਾਂ ਸਭੋ ਚੀਜ਼ਾਂ ਚੰਗੀਆਂ ਲਗੀਆਂ, ਨਹੀਂ ਤਾਂ ਚੰਗੀਆਂ ਵੀ ਡਰਾਓਨੀਆਂ ਹਨ ।

ਪਠਾਕ ! ਜਦ ਏਸੇ ਤਰਾਂ ਖੁਸ਼ੀ ਨਾਲ ਰਹਿੰਦਿਆਂ ਤਿੰਨ ਦਿਨ ਬੀਤ ਗਏ ਅਤੇ ਪਵਨ ਜੀ ਚਲਨੇ ਨੂੰ ਤਿਆਰ ਹੋ ਗਏ ਤਾਂ ਅੰਜਨਾਂ ਦੇਵੀ ਨੇ ਹੱਥ ਜੋੜਕੇ ਆਖਿਆ ।।

ਸ੍ਵਾਮੀ ਜੀ ! ਕੀ ਤੁਸੀਂ ਅਪਨੇ ਮਾਤਾ ਪਿਤਾ ਨੂੰ ਨਾ ਮਿਲੋਗੇ ॥

ਪਵਨ ਜੀ—ਪ੍ਰਿਯਾ ਜੀ ? ਏਸ ਵੇਲੇ ਤਾਂ ਮੈਂ ਜਾਂ ਨਹੀ, ਸਕਦਾ ਸਿੱਧਾ ਰਾਮਨਾਥ ਨੂੰ ਜਾਂਵਾਗਾ ।।

ਅੰਜਨਾਂ ਦੇਵੀ—ਮਹਾਰਾਜ ਜਿਸ ਵੇਲੇ ਓਨ੍ਹਾਂ ਨੂੰ ਤੁਹਾਡੇ ਆਉਨ ਦੀ ਖ਼ਬਰ ਹੋਈ ਓਹ ਏਹੀ ਵਿਚਾਰ ਕਰਨਗੇ ਕਿ ਮੈਂ ਤੁਹਾਨੂੰ ਮਿਲਨ ਨਹੀਂ ਦਿੱਤਾ ਏਸ ਲਈ ਤੁਸੀਂ ਜ਼ਰੂਰ ਓਨ੍ਹਾਂ ਨੂੰ