ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/196

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੯੦ )


ਜਿਸਨੇ ਵਿਆਹੀ ਨਾਰ ।। ਜਾਂ ਨੈਨ ਮ੍ਰਿਗ ਸੇ ਅਧਿਕ ਹੈਂ ਮਸਤਕ ਚੰਦ੍ਰ ਸਮਾਨ । ਦੁਲਾਹ ਦੁਲਹਨ ਪਿਆਰੀ ਰਸਭਰੇ ਖ਼ੂਸ਼ ਰਾਖੇਭਗ੍ਵਾਨ।

ਪਾਠਕ ਗਣ! ਭਾਵੇਂ ਇਹ ਦਲਾਨ ਬੜਾ ਲੰਮਾ ਅਰ ਚੌੜਾ ਹੈ ਪ੍ਰੰਤੂ ਇਸ ਵੇਲੇ ਤਾਂ ਤਿਲ ਰਖੱਨ ਦੀ ਥਾਂ ਭੀ ਨਹੀਂ ਨਜ਼ਰ ਆਓਂਦੀ ਸਾਰਾ ਇਸਤ੍ਰੀਆਂ ਨਾਲ ਭਰਪੂਰਹੈ ਸਾਡੇ ਜਰਨੈਲਭੀ ਨਾਜਾਨੀਏ ਕਿਥੇ ਅਰ ਕਿਸ ਵੇਲੇ ਚਲੇ ਗਏ ਹਨ ਜੋ ਨਜ਼ਰ ਨਹੀਂ ਆਓਂਦੇ ਇਸ ਲਈ ਇੰਨੀਆਂ ਇਸਤ੍ਰੀਆਂ ਦਾ ਇਕਠ ਦੇਖਕੇ ਸਾਨੂੰ ਭੀ ਸ਼ਰਮ ਆਗਈ ਹੈ ਅਰ ਭਲਮਾਨਸੀ ਭੀ ਇਹੋ ਹੀ ਹੈ ਕਿ ਹੁਨ ਅਸੀ ਇਥੋਂ ਟੁਰ ਚਲੀਏ ਹਾਂ! ਬੇਸ਼ਕ ਦੂਸਰੇ ਭਾਗ ਵਿੱਚ ਅਪਨੇ ਪਾਠਕਗਣਾਂ ਦੇ ਜਰੂਰ ਦਰਸ਼ਨ ਕਰਾਂਗੇ ਲੌ ਫਤੇ ਬੁਲਾਨੇ ਹਾਂ ਅਤੇ ਭੈਨਾਂ ਤੇ ਮਾਵਾਂ ਦੇ ਪੈਰੀਂ ਪੈਨੇ ਹਾਂ ਫੇਰ ਮਿਲਾਂਗੇ ।।