ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/154

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੪੮ )


ਤੇ ਜ਼ੋਰ ਦੇਨਾ ਕਿ ਤੂੰ ਅਜੇ ਬਾਲ ਹੈਂ ਤੈਨੂੰ ਤਜਰਬਾ ਨਹੀਂ ਕੇਵਲ ਪਿਤਭਵ ਦੀ ਮੁਹੱਬਤ ਦਾ ਕਾਰਣ ਹੈ ਜੇ ਜੀ ਵਿੱਚ ਸਮਾ ਗਿਆ ਹੈ ਕਿ ਮਾਪਿਆਂ ਨੂੰ ਅਪਨੀ ਉਲਾਦ ਭਾਵੇਂ ਕਹੀ ਹੋਵ ਬਾਲਕ ਹੀ ਜਾਪਦੀ ਹੈ ਪਰ ਜ਼ਰਾ ਵਿਚਾਰੋ ਤਾਂ ਸਹੀ ਕਦ ਤੀਕ ਮੈਂ ਇਸ ਗੱਲ ਨੂੰ ਵਿਚਾਰ ਕੇ ਯੁਧ ਤੋਂ ਮੂੰਹ ਮੋੜ ਅਪਨੇ ਦਿਲ ਦੇ ਜੋਸ਼ ਨੂੰ ਦੱਬਕੇ ਰੱਖ ਸਕਦਾ ਹਾਂ । ਅੰਤ ਨੂੰ ਤਾਂ ਇਕ ਦਿਨ ਏਸੇ ਤਰਾਂ ਹੀ ਮੈਨੂੰ ਜਾਨਾ ਪਵਗਾ, ਅਤੇ ਹਰ ਹੀਲੇ ਅਪਨੇ ਆਪਨੂੰ ਅਜ਼ਮਾਨਾ ਪਵੇਗਾ ।

ਪਾਠਕ ਗਣ ! ਦਰਬਾਰੀ ਹਨੂੰਮਾਨ ਦੇ ਵਚਨਾਂ ਨੂੰ ਸੁਨ ਪਵਨ ਜੀ ਨੂੰ ਕਹਿਨ ਲੱਗੇ । "ਮਹਾਰਾਜ, ਇਸ ਰਾਜਪੁਤ੍ਰ ਦੀ ਪਰਮਾਤਮਾ ਵਡੀ ਉਮਰ ਕਰੇ ਤੇ ਇਸ ਦੇ ਹੌਸਲੇ ਨੂੰ ਭੀ ਵਧਾਏ ਬੇਸ਼ਕ ! ਇਹਨਾਂ ਦੀ ਦਲੀ ਅਰ ਹੌਸਲੇ ਤੇ ਸਾਨੂੰ ਪੂਰਾ ਭਰੋਸਾ ਹੈ ਅਤੇ ਪੂਰਾ ਪੂਰਾ ਨਿਸਚਾ ਹ, ਤੁਸੀ ਜ਼ਰਾ ਚਿੰਤਾ ਨਾ ਕਰੋ ਅਤੇ ਏਹਨਾਂ ਨੂੰ ਜਾਨ ਤੋਂ ਨ ਰੋਕੋ ਸੈਨਾਪਤੀ ਭੀ ਤਾਂ ਨਾਲ ਹੋਵੇਗਾ" ।।

ਜਦ ਸਭਨੇ ਇਸੇ ਤਰਾਂ ਆਖਿਆ ਔਰ ਹਨੂੰਮਾਨ ਜੀ ਨੂੰ ਭੀ ਪਕਿਆਂ ਵੇਖਿਆ ਅਤੇ ਇਹ ਸਮਝਿਆ ਕਿ ਜਾਨ ਤੋਂ ਨਹੀਂ ਮੁੜੇਗਾ, ਤਾਂ ਕੁਝ ਚਿਰ ਸੋਚਕੇ ਆਗਿਆ ਦੇ ਦਿੱਤੀ ਔਰ ਦੂਜੇ ਦਿਨ ਇੱਕ ਬੜੀ ਭਾਰੀ ਬੀਰ ਸੇਨਾ ਦੇਕੇ ਸਬੀਮ ਪਰਬਤ ਨੂੰ ਟੋਰ ਦਿੱਤਾ ।।

ਛੱਬੀਸਵਾਂ ਅਧਯਾਯ ॥

ਸਥੀਮ ਪਰਬਤ ॥

ਇਹ ਪਰਬਤ ਲੰਕਾ ਦੇ ਦੱਖਨ ਤੇ ਪੂਰਬ ਵੱਲ ਹੈ