ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/13

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੭ )


ਕਰਮ ਆਦਿਕ ਦਾ ਤਾਂ ਨਾਂ ਹੀ ਨਾ ਲਓ ॥

( ੪ )–ਜਦ ਰਾਮਚੰਦ੍ਰ ਜੀ ਨੇ ਲੰਕਾ ਤੇ ਚੜਾਈ ਕੀਤੀ ਤਾਂ ਪਹਿਲਾਂ ਅੰਗਦ ਨੂੰ ਜੋ ਬਾਲੀ ਦਾ ਪੁਤ੍ਰ ਸੀ ਸਿਆਨਾ ਜਾਨ ਕੇ ਰਾਵਨ ਕੋਲ ਭੇਜਿਆ ਸੀ ਕਿ ਉਸਨੂੰ ਸਮਝਾਕੇ ਸੁਲਾਹ ਕਰਾਦੇ ਅਰ ਯੁਧ ਤੀਕ ਗਲ ਨਾਂ ਪਹੁੰਚੇ ਹੁਨ ਸੋਚਨਾ ਚਾਹੀਦਾ ਹੈ ਕਿ ਕਿੱਥੇ ਇੱਕ ਪਸ਼ੂ ਜੋ ਬੋਲਨ ਦੀ ਭੀ ਸਮਰਥ ਨਹੀਂ ਰਖਦਾ ਤੇ ਕਿੱਥੇ ਇਕ ਅਜੇਹਾ ਨਾਜ਼ਕ ਕਮ? ਅਕਲ ਟੱਕਰ ਖਾਂਦੀ ਹੈ ਕਿ ਕਿਸ ਪ੍ਰਕਾਰ ਅੰਗਦ ਨੂੰ ਪਸ਼ੂ ਮੰਨਿਆ ਜਾਵੇ ਜਦ ਕਿ ਵਰਤਮਾਨ ਸਮੇਂ ਵਿੱਚ ਜਿਸ ਕੰਮ ਲਈ ਅਛੇ ਤੋਂ ਅੱਛੇ ਤਜਰਬਾਕਾਰ ਪੁਰਸ਼ ਦੀ ਢੂੰਢ ਕੀਤੀ ਜਾਂਦੀ ਹੈ ਰਾਮਚੰਦ੍ਰ ਜੀ ਨੇ ਇੱਕ ਪਸ਼ੂ ਨੂੰ ਭੇਜਿਆ ਹੋਵੇ ।।

(੫)–ਜਦ ਰਾਮਚੰਦ੍ਰ ਜੀ ਲੰਕਾਂ ਨੂੰ ਜਿਤ ਕਰਕੇ ਅਜੁਧਿਆ ਵਿੱਚ ਆਏ ਤਾਂ ਆਮ ਦਰਬਾਰ ਕੀਤਾ ਇਸ ਵੇਲੇ ਹਰ ਜਗਾਂ ਦੇ ਰਾਜੇ ਅਰ ਬੜੇ ਪੰਡਿਤ ਅਰ ਹਨੂਮਾਨ, ਭਭੀਖਣ, ਜਾਮ–ਵੰਤ,ਅੰਗਦ ਆਦਿਕ ਉਸ ਸਭਾ ਵਿੱਚ ਬੈਠੇ ਹੋਏ ਸਨ ਅਰ ਧਰਮ ਚਰਚਾ ਹੁੰਦਾ ਰਿਹਾ (ਦੇਖੋ ਬਾਲਮੀਕੀ ਰਾਮਾਇਣ ਉਤ੍ਰਕਾਂਡ ਪਤ੍ਰਾ ੨੯ ਸਰਗ ੪ )

ਪਾਠਕ ਗਣ। ਇਸਦਾ ਫ਼ੈਸਲਾ ਤਾਂ ਆਪਦੇ ਹੀ ਜਿੱਮੇ ਹੇ ਜੇਕਰ ਕਦੀ ਆਪਨੇ ਅਪਨੀਆਂ ਮਹਿਫਲਾਂ, ਦਿਵਾਨਾ ਅਰ ਸਭਾਂ ਵਿੱਚ ਯਾ ਧਰਮ ਚਰਚਾ ਦੇ ਜਲਸਿਆਂ ਵਿੱਚ ਪਸ਼ੂਆਂ ਨੂੰ ਬਿਠਾਇਆ ਹੈ ਤਾਂ ਇਹ ਭੀ ਹੋਇਆ ਹੋਵੇਗਾ, ਨਹੀਂ ਤਾਂ ਇਹ ਕਦ ਹੋ ਸਕਦਾ ਹੈ ਕਿ ਮਹਾਰਾਜਾ ਰਾਮਚੰਦ੍ਰ ਜੀ ਦਾ ਦਰਬਾਰ ਅਤ ਪਸ਼ੂ ਮੁਸਾਹਿਬ।' ਅਕਲ ਭੀ ਕਦੇ ਕਹ ਸਕਦੀ ਹੈ ਅਰ ਨਾ ਹੀ ਅਜਿਹਾ ਹੋਯਾ ਹੋਵੇਗਾ।

( ੬ )–ਜਿਸ ਵੇਲੇ ਮਹਾਰਾਜਾ ਰਾਮਚੰਦ੍ਰ ਲੰਕਾ ਜਿਤ ਕਰਕੇ ਅਜੁਧਿਆ ਆਏ ਤਾਂ ਹਨੂਮਾਨ, ਸੁਗ੍ਰੀਵ ਆਦਿਕ ਦੀ