ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/80

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਤੇ ਵਾਇਆ ਦੌਧਰ ਪਿੰਡ ਪਹੁੰਚ ਗਿਆ। ਕਿਉਂਕਿ ਦੌਧਰ ਸਾਡੇ ਬੱਚਿਆਂ ਦੇ ਨਾਨਕਿਆਂ ਦਾ ਪਿੰਡ ਹੈ। ਸਾਡੇ ਸਾਲਾ ਸਾਹਿਬ ਵੀ ਸਾਡੇ ਤੌਰ ਤਰੀਕੇ ਦੇਖ ਕੇ, ਕੈਨੀ ਵਿੱਚੋਂ ਗੜਵੀ ਭਰ ਲਿਆਏ। "ਪ੍ਰਾਹੁਣਿਆਂ ਬੜੇ ਟੈਮ ’ਤੇ ਆਇਐਂ। ਰਾਤ ਈ ਬਣਾਈ ਐ।" ਕਹਿੰਦੇ ਹੋਏ ਨੇ ਉਸਨੇ ਖਾਲੀ ਗਲਾਸੀ ਮੈਨੂੰ ਫੜਾਉਂਦੇ ਹੋਏ ਨੇ ਗੜਵੀ ਮੇਰੇ ਮੂਹਰੇ ਰੱਖ ਦਿੱਤੀ।

ਸੁੱਧ ਵੈਸ਼ਨੂੰ ਢਾਬਾ/80