ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/58

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਏਸ ਸਕੂਲ ਵਿੱਚ? ਓ ਆਹ ਟਾਈਮ ਟੇਬਲ ਦਾ ਕੰਮ ਜਿਆ ਹੈ ਨਾ, ਇਹ ਹਰੇਕ ਨੂੰ ਨਹੀਂ ਨਾ ਬਣਾਉਣਾ ਆਉਂਦਾ, ਸਾਹਬ ਨੇ ਮੈਨੂੰ ਕਹਿਤਾ, ਬੱਸ ਬਣ ਗਿਆ ਹੁਣ ਤਾਂ ਇੱਕ ਦੋ ਦਿਨਾ ਦੀ ਗੱਲ ਐ, ਫੇਰ ਵਿਹਲੇ ਈ ਆਂ। ਮੈਂ ਘਰੇ ਵੀ ਨੰਬਰ ਬਣਾਉਣ ਲਈ ਟੌਹਰ ਮਾਰ ਦਿੱਤੀ। ਇੱਕ ਗੱਲ ਮੈਂ ਲੁਕੋ ਹੀ ਗਿਆ ਕਿ ਮੈਂ ਆਪੇ ਹੀ ਬਲਾ ਆਪਣੇ ਗੱਲ ਪਾਈ ਐ। ਜੇਕਰ ਘਰੇ ਸਾਰੀ ਅਸਲੀਅਤ ਦਾ ਪਤਾ ਲੱਗ ਜਾਂਦਾ ਤਾਂ ਘਰੇ ਅੱਡ ਛਿਤਰਾਂ ਨੂੰ ਥਾਂ ਹੋ ਗਿਆ ਸੀ।

ਦੂਜਾ ਹਫ਼ਤਾ ਖਤਮ ਹੋਣ ਤੇ ਆ ਗਿਆ ਸੀ। ਇੱਕ ਦੋ ਵਾਰ ਪਹਿਲਾਂ ਵੀ ਮੁੱਖ ਅਧਿਆਪਕ ਟਾਈਮ ਟੇਬਲ ਬਾਰੇ ਪੁੱਛ ਚੁੱਕਾ ਸੀ। ਸ਼ਨੀਵਾਰ ਦਾ ਦਿਨ ਸੀ ਮੈਂ ਦਫ਼ਤਰ ਜਾ ਕੇ ਮੁੱਖ ਅਧਿਆਪਕ ਨੂੰ ਆਖਿਆ, "ਸਰ ਜੀ ਹੋਰ ਤਾਂ ਲੱਗਭੱਗ ਸਾਰਾ ਈ ਸੈਟ ਹੈ ਜੇਕਰ ਤੁਹਾਡੇ ਸੋਲਾਂ ਦੀ ਥਾਂ ਅਠਾਰਾਂ ਪਰੀਅਡ ਕਰ ਦਿੱਤੇ ਜਾਣ ਤਾਂ", "ਨਾ ਗਿੱਲ ਸਾਹਿਬ ਨਾ, ਇਹ ਨਹੀਂ ਹੋ ਸਕਦਾ ਆਪਣੇ ਸੋਲਾਂ ਪੀਰੀਅਡਾਂ ਤੋਂ ਵਧਣੇ ਨੀਂ ਚਾਹੀਦੇ। ਕੰਮ ਤਾਂ ਪਹਿਲਾਂ ਈ ਬਹੁਤ ਹੈ ਆਪਣੇ ਪੀਰੀਅਡ ਸੋਲਾਂ ਹੀ ਰਹਿਣੇ ਚਾਹੀਦੇ ਹਨ। ਕੋਈ ਗੱਲ ਨਹੀਂ ਤੁਸੀਂ ਕਰਲੋਗੇ ਸੈਟ। ਤੁਹਾਡੇ ਵਾਸਤੇ ਕਿਹੜਾ ਵੱਡੀ ਗੱਲ ਹੈ ਇਹ? ਤੁਸੀਂ ਐਂ ਕਰੋ ਅੱਜ ਸਾਰਾ ਪੁਲੰਦਾ ਘਰੇ ਲੈ ਜੋ ਕੱਲ੍ਹ ਨੂੰ ਐਤਵਾਰ ਹੈ ਆਰਾਮ ਨਾਲ ਕਰੀ ਜਾਇਓ।" "ਚਲੋ ਜੀ ਕੋਈ ਗੱਲ ਨਹੀਂ। ਮੈਂ ਕਿੱਥੇ ਜਿਹੇ ਹੁੰਦੇ ਨੇ ਆਖਿਆ ਤੇ ਦਫ਼ਤਰੋਂ ਬਾਹਰ ਆ ਗਿਆ। ਮੈਂ ਮਨ ਹੀ ਮਨ ਆਖਿਆ ਪਤੰਦਰਾ ਅੱਜ ਕੋਈ ਨਵਾਂ ਘਰੇ ਲਿਜਾਣਾ ਹੈ। ਮਹੀਨਾ ਹੋ ਗਿਆ ਘਰੇ ਏਹੀ ਕੰਮ ਕਰੀਦੈ। ਅੱਜੋਂ ਕਹਿੰਦੈ ਆਰਾਮ ਨਾਲ ਕਰੀ ਜਾਇਓ ਪਤੰਦਰਾ ਆਰਾਮ ਤਾਂ ਉਦੈ ਦਾ ਨਹੀਂ ਕੀਤਾ ਜਿੱਦੇਂ ਦਾ ਇਹ ਪੰਗਾ ਲਿਆ ਹੈ।

ਮੈਨੂੰ ਕੰਮ ਤਾਂ ਕੁੱਝ ਔਖਾ ਔਖਾ ਜ਼ਰੂਰ ਲੱਗਣ ਲੱਗਾ ਪ੍ਰੰਤੂ ਸਾਹਬ ਦੀ ਗੁੱਡ ਬੁਕਸ ਵਾਲੀ ਗੱਲ ਮਨ ਤੇ ਫੇਰ ਭਾਰੂ ਹੋ ਜਾਇਆ ਕਰੇ। ਫੇਰ ਮਨ ਨੂੰ ਹੌਸਲਾ ਦਿੱਤਾ। ਖ਼ੈਰ ਕੁੱਝ ਪ੍ਰਾਪਤ ਕਰਨ ਲਈ ਮੇਹਨਤ ਤਾਂ ਫੇਰ ਕਰਨੀ ਹੀ ਪੈਂਦੀ ਹੈ। ਉਹ ਐਤਵਾਰ ਜਿਵੇਂ ਸਾਡਾ ਬੀਤਿਆ ਉਹ ਤਾਂ ਇੱਕ ਇਤਿਹਾਸਕ ਘਟਨਾ ਤੋਂ ਘਟ ਨਹੀਂ। ਚਲੋ ਉਸਦਾ ਜ਼ਿਕਰ ਕਿਤੇ ਫੇਰ ਸਹੀ। ਟਾਈਮ ਟੇਬਲ ਫੇਰ ਵੀ ਪੂਰਾ ਸੈਟ ਨਹੀਂ ਹੋਇਆ। ਅਖੀਰ ਨੂੰ ਦੋ ਮੰਨੀਆਂ ਛਕੀਆਂ ਤੇ ਪੈ ਗਏ। ਦੇਖੀ ਜਾਉ ਕੱਲ ਨੂੰ ਜਿਵੇਂ ਹੋਉ।ਤੜਕੇ ਉੱਠੇ, ਥੋੜੀ ਬਹੁਤੀ ਕੱਟ ਵੱਢ ਕਰਕੇ ਟਾਈਮ ਟੇਬਲ ਨੂੰ ਅੰਤਿਮ ਛੋਹਾਂ ਦੇ ਦਿੱਤੀਆਂ। ਸਕੂਲ ਜਾਣ ਸਾਰ ਪਹਿਲੇ ਪੀਰੀਅਡ ਹੀ ਟਾਈਮ ਟੇਬਲ ਸਾਹਬ ਦੀ ਮੇਜ਼ ’ਤੇ ਜਾ ਰੱਖਿਆ। ਸ਼ਾਬਾਸ਼, ਮੁੱਖ ਅਧਿਆਪਕ ਨੇ ਆਪਣੇ ਅੰਦਾਜ ’ਚ ਆਖਿਆ। "ਅੱਛਾ ਹੁਣ ਨਾਲ ਦੀ ਨਾਲ ਪਰਚੀਆਂ ਦਾ ਕੰਮ ਵੀ ਨਿਬੇੜ ਦਿਓ।" "ਕਿਹੜੀਆਂ ਪਰਚੀਆਂ?" ਮੈਂ ਹੈਰਾਨ ਹੁੰਦੇ ਨੇ ਆਖਿਆ। ਕਿਉਂਕਿ ਪਿਛਲੇ ਸਕੂਲ ਤਾਂ ਕੋਈ ਪਰਚੀਆਂ ਪੁਰਚੀਆਂ ਨਹੀਂ ਸੀ ਹੁੰਦੀਆਂ। "ਪਰਚੀਆਂ ਦਾ ਮਤਲਬ ਹਰ

ਸੁੱਧ ਵੈਸ਼ਨੂੰ ਢਾਬਾ/58