ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/56

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੁੱਡ ਬੁਕਸ

ਬਤੌਰ ਅਧਿਆਪਕ ਸੇਵਾ ਕਰਨ ਦਾ ਮੌਕਾ ਮਿਲਿਆ, ਤਾਂ ਅਧਿਆਪਕ ਵਰਗ ਦੇ ਐਟੀਕੇਟਸ, ਨਾਰਮਜ਼ ਜਾਣੀ ਸਿਸਟਾਚਾਰ, ਤੋਰ ਤਰੀਕੇ, ਅਤੇ ਆਦਤਾਂ ਆਦਿ ਤੋਂ ਜਾਣੂ ਹੋਣ ਲੱਗੇ ਅਤੇ ਆਪਣੇ ਆਪ ਨੂੰ ਉਸ ਅਨੁਸਾਰ ਢਾਲਣ ਦਾ ਜਤਨ ਵੀ ਸ਼ੁਰੂ ਕਰ ਦਿੱਤਾ। ਬਲਕਿ ਆਪਣੇ ਆਪ ਨੂੰ ਇੱਕ ਆਦਰਸ਼ ਅਧਿਆਪਕ ਦਰਸਾਉਣ ਦੇ ਯਤਨ ਸ਼ੁਰੂ ਕਰ ਦਿੱਤੇ ਗਏ। ਇਸੇ ਕੜੀ ਵਿੱਚ ਇੱਕ ਸ਼ਾਤਰ ਦਿਮਾਗ ਅਧਿਆਪਕ ਨੇ ਸਾਡੇ ਮਨ ਵਿੱਚ ਇਹ ਗੱਲ ਬਿਠਾ ਦਿੱਤੀ ਕਿ ਸਾਹਿਬ ਜਾਂ ਸਕੂਲ ਮੁਖੀ ਦੀ ਗੁੱਡ ਬੁਕਸ ਵਿੱਚ ਆਉਣ ਲਈ ਇੱਕ ਅਧਿਆਪਕ ਨੂੰ ਟਾਈਮ ਟੇਬਲ ਜ਼ਰੂਰ ਬਣਾਉਣਾ ਆਉਂਦਾ ਹੋਣਾ ਚਾਹੀਦਾ ਹੈ। ਕਿਉਂਕਿ ਸਾਡਾ ਟੀਚਾ ਇੱਕ ਆਦਰਸ਼ ਅਧਿਆਪਕ ਬਣਨ ਦਾ ਸੀ, ਸੋ ਅਸੀਂ ਅੰਦਰੋਂ ਅੰਦਰੀ ਉਸ ਦਿਨ ਤੋਂ ਟਾਈਮ ਟੇਬਲ ਬਣਾਉਣ ਦੀ ਟ੍ਰੇਨਿੰਗ ਲੈਣੀ ਸ਼ੁਰੂ ਕਰ ਦਿੱਤੀ। ਮਸਲਨ ਮੁੱਖ ਅਧਿਆਪਕ ਦੇ ਕਿੰਨੇ ਪੀਰੀਅਡ ਹੁੰਦੇ ਹਨ। ਭਾਸ਼ਾ ਅਧਿਆਪਕਾਂ ਦੇ ਕਿੰਨੇ। ਹਿਸਾਬ, ਸਾਇੰਸ ਦੇ ਕਿੰਨੇ, ਕਲਾਸੀਕਲ ਕੇਡਰ ਜਾਣੀ ਪੀ.ਟੀ.ਆਈ ਡਰਾਇੰਗ ਮਾਸਟਰ ਦੇ ਕਿੰਨੇ। ਕਿਹੜੇ ਪੀਰੀਅਡ ਰਸਿਸ ਤੋਂ ਪਹਿਲਾਂ ਅਤੇ ਮਗਰੋਂ ਹੋਣੇ ਚਾਹੀਦੇ ਹਨ। ਇੱਕ ਗੱਲ ਤਾਂ ਜ਼ਰੂਰੀ ਹੀ ਸੀ ਕਿ ਪਹਿਲਾਂ ਪੀਰੀਅਡ ਉਸੇ ਵਿਸ਼ੇ ਦਾ ਹੋਣਾ ਚਾਹੀਦਾ ਹੈ ਜੋ ਕਲਾਸ ਇੰਚਾਰਜ ਅਧਿਆਪਕ ਦਾ ਵਿਸ਼ਾ ਹੋਵੇ। ਇਨ੍ਹਾਂ ਸਾਰੀਆਂ ਗੱਲਾਂ ਤੋਂ ਇਲਾਵਾ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਸਕੂਲ ਵਿੱਚ ਇੱਕ ਸੈਕਿੰਡ ਹੈਡਮਾਸਟਰ ਵੀ ਹੁੰਦਾ ਹੈ। ਉਸਦਾ ਵੀ ਰੁਤਬੇ ਮੁਤਾਬਿਕ ਖ਼ਿਆਲ ਰੱਖਿਆ ਜਾਣਾ ਚਾਹੀਦਾ ਹੈ ਬਲਕਿ ਉਸਦੇ ਤਾਂ ਸੁਭਾਅ ਦਾ ਵੀ ਖ਼ਾਸ ਖ਼ਿਆਲ ਰੱਖਿਆ ਜਾਣਾ ਚਾਹੀਦਾ ਹੈ। ਕਿਉਂਕਿ ਮੁੱਖ ਅਧਿਆਪਕ ਨੇ ਤਾਂ ਆਮ ਕਰਕੇ ਫਰਲੋ 'ਤੇ ਹੀ ਰਹਿਣਾ ਹੁੰਦਾ ਹੈ, ਜਿਆਦਾਤਰ ਵਾਹ ਤਾਂ ਸੈਕਿੰਡ ਮੁੱਖ ਅਧਿਆਪਕ ਨਾਲ ਹੀ ਪੈਣਾ ਹੁੰਦਾ ਹੈ ਆਦਿ ਗੱਲਾਂ ਨੋਟ ਕਰਦੇ ਰਹਿਣਾ। ਇਸ ਸੰਬੰਧ ਹੋਰ ਵੀ ਕਿਤੇ ਕੋਈ ਨੁਕਤਾ ਹੱਥ ਲੱਗਣਾ ਝੱਟ ਨੋਟ ਕਰ ਲੈਣਾ। ਢਾਈ ਤਿੰਨ ਕੁ ਸਾਲ ਦੀ ਸੇਵਾ ਉਪਰੰਤ ਮੈਨੂੰ ਇੰਜ ਜਾਪਣ ਲੱਗਾ ਕਿ ਮੈਂ ਟਾਈਮ ਟੇਬਲ ਬਣਾਉਣ ਦਾ ਕਾਫੀ ਮਾਹਰ ਹੋ ਗਿਆ ਹਾਂ। ਹੁਣ ਰੌਲਾ ਇਹ ਸੀ ਕਿ ਇਹ ਟੇਲੈਂਟ ਕਦੋਂ ਅਤੇ ਕਿੱਥੇ ਦਿਖਾਇਆ ਜਾਵੇ। ਕਿਉਂਕਿ ਇਸ ਸਕੂਲ ਵਿੱਚ ਤਾਂ ਟਾਈਮ ਟੇਬਲ ਜਦੋਂ ਦਾ ਮੈਂ ਆਇਆ ਹਾਂ ਉਹੋ ਹੀ ਚੱਲ ਰਿਹਾ ਸੀ। ਟਾਈਮ ਟੇਬਲ ਸੰਬੰਧੀ ਸਣੇ ਮੇਰੇ ਕਿਸੇ ਨੂੰ ਕੋਈ ਸਮੱਸਿਆ ਜਾਂ ਸ਼ਿਕਾਇਤ ਨਹੀਂ ਸੀ। ਟਾਈਮ ਟੇਬਲ, ਦਫ਼ਤਰ ਦੇ ਮੇਜ਼ 'ਤੇ ਵੱਡੇ ਸ਼ੀਸ਼ੇ ਹੋਠਾ ਪਿਆ ਸੀ, ਅਧਿਆਪਕ ਆਉਂਦੇ ਆਪਣਾ ਪੀਰੀਅਡ ਨੋਟ ਕਰਦੇ ਅਤੇ ਕਲਾਸ ਵਿੱਚ ਚਲੇ ਜਾਂਦੇ, ਉਹ ਵੀ ਜਦੋਂ ਕਦੇ ਕਿਸੇ ਨੂੰ ਲੋੜ ਪੈਂਦੀ। ਵੈਸੇ ਤਾਂ ਹਰ

ਸੁੱਧ ਵੈਸ਼ਨੂੰ ਢਾਬਾ/56