ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/51

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੀਜਾ ਮੋਰਚਾ

ਕਹਿੰਦੇ ਹਨ ਕਿਸ ਭੱਦਰ ਪੁਰਸ਼ ਨੇ ਪਹਿਲੀ ਵਾਰ ਉਠ ਦੇ ਦਰਸ਼ਨ ਕੀਤੇ। ਉਹ ਉਠ ਦੇ ਪਿੱਛੇ ਪਿੱਛੇ ਚੱਲ ਪਿਆ। ਉਸ ਨੇ ਸੋਚਿਆ ਕਿ ਉਠ ਦਾ ਹੇਠਲਾ ਬੁੱਲ੍ਹ ਤਾਂ ਬੱਸ ਡਿੱਗਣ ਹੀ ਵਾਲਾ ਤੇ ਜਦੋਂ ਹੀ ਡਿੱਗਿਆ ਆਪਾਂ ਚੱਕ ਲਵਾਂਗੇ। ਉਹ ਬੱਸ ਇਸੇ ਸੋਚ ਵਿੱਚ ਊਠ ਦੇ ਮਗਰ ਮਗਰ ਤੁਰਿਆ ਗਿਆ ਅਤੇ ਤੁਰਿਆ ਗਿਆ। ਊਠ ਦੇ ਬੁੱਲ੍ਹ ਨੇ ਤੇ ਨਾ ਡਿੱਗਣਾ ਸੀ ਅਤੇ ਨਾ ਹੀ ਉਹ ਡਿੱਗਿਆ ਸੋ ਪੱਲੇ ਕੇਵਲ ਨਿਰਾਸ਼ਾ ਹੀ ਪਈ।

ਇਸ ਕਹਾਣੀ ਨੂੰ ਸੁਣਕੇ ਮਨ ਵਿੱਚ ਕਈ ਸੰਕਲਪ ਉਠਦੇ ਹਨ ਪਹਿਲੀ ਗੱਲ ਤਾਂ ਇਹ ਕਿ ਉਠ ਦਾ ਪਿੱਛਾ ਕਰਨ ਵਾਲੇ ਪੁਰਸ਼ ਦਾ ਦਿਮਾਗੀ ਪੱਧਰ। ਦੂਜੀ ਗੱਲ ਇਹ ਕਿ ਊਠ ਦਾ ਬੁੱਲ ਭਲਾ ਕਿੰਨੀ ਕੁ ਕੀਮਤੀ ਸ਼ੈਅ ਸੀ। ਤੀਜੀ ਉਸ ਆਦਮੀ ਦੀ ਹਿੰਮਤ। ਉਠ ਦੇ ਪਿੱਛੇ ਪਿੱਛੇ ਚੱਲਣਾ, ਆਪਣੇ ਆਪ ਵਿੱਚ ਇੱਕ ਚਣੌਤੀ ਹੈ। ਉਠ ਇੱਕ ਰੇਗੀਸਤਾਨੀ ਜਾਨਵਰ ਹੈ। ਕੋਈ ਜ਼ਰੂਰੀ ਨਹੀਂ ਕਿ ਉਸਨੇ ਸਿੱਧਾ ਹੀ ਚੱਲਣਾ ਹੈ। ਉਸ ਦਾ ਤਾਂ ਜਿੱਧਰ ਮੂੰਹ ਹੋ ਗਿਆ ਤੁਰ ਪਿਆ। ਇਹ ਰੇਤਲੇ ਇਲਾਕਿਆਂ ਦਾ ਜੀਵ ਹੈ ਰੇਤਲੇ ਰਸਤਿਆਂ ਨੂੰ ਵਧੇਰੇ ਪਸੰਦ ਕਰਦਾ ਹੈ। ਕੋਈ ਜ਼ਰੂਰੀ ਨਹੀਂ ਕਿ ਉਸਨੇ ਜਰਨੈਲੀ ਸੜਕ ਜਾਂ ਸਿੱਧੇ ਰਸਤੇ 'ਤੇ ਹੀ ਚੱਲਣਾ ਹੈ।ਉਠ ’ਤੇ ਕਿਹੜਾ ਕੋਈ ਟੈਫਿਕ ਨਿਯਮ ਲਾਗੂ ਹੁੰਦੇ ਹਨ। ਉਸਦਾ ਕਿਸੇ ਕਿਸਮ ਦਾ ਚਾਲਾਨ ਵੀ ਕੱਟਿਆ ਨਹੀਂ ਜਾ ਸਕਦਾ।ਉਸਨੇ ਤਾਂ ਕੰਡਿਆਲੀਆਂ ਕਿੱਕਰਾਂ ਝਾੜੀਆਂ ਨੂੰ ਮੂੰਹ ਮਾਰਨਾ ਹੁੰਦਾ ਹੈ। ਉਬੜ ਖਾਬੜ ਰਸਤੇ ਜਿਸ ਪ੍ਰਕਾਰ ਦੇ ਮਰਜੀ ਉਸਦੇ ਸਾਹਮਣੇ ਆਈ ਜਾਣ ਉਸਨੇ ਆਪਣੀ ਮਸਤ ਚਾਲ ਤੁਰਿਆ ਜਾਣਾ ਹੈ। ਸਿੱਧੇ ਰਾਸਤੇ ਚਲਣਾ ਤਾਂ ਸ਼ਾਇਦ ਉਠ ਦੇ ਸ਼ਬਦਕੋਸ਼ ਵਿੱਚ ਵੀ ਨਾ ਹੋਵੇ।ਉਸਨੇ ਤਾਂ ਸਿੱਧੇ ਰਸਤੇ ਨੂੰ ਛੱਡਕੇ ਪੋਹਲੀ-ਭੱਖੜੇ ਵਾਲੇ ਵਾਹਣਾ ਨੂੰ ਚੱਲ ਪੈਣਾ ਹੁੰਦਾ ਹੈ। ਹੁਣ ਉਸ ਸ਼ਖਸ਼ ਬਾਰੇ ਕੀ ਸੋਚਿਆ ਜਾਵੇ ਜੋ ਉਸ ਉਠ ਦੇ ਬੁੱਲ੍ਹ ਡਿੱਗਣ ਦੀ ਆਸ ਵਿੱਚ ਅਜਿਹੇ ਬਿਖੜੇ, ਓਬੜ ਖਾਬੜ ਰਾਹਾਂ ਵਿੱਚ ਉਸਦਾ ਪਿੱਛਾ ਕਰ ਰਿਹਾ ਹੋਵੇਗਾ। ਖੈਰ ਉਸਦੇ ਫੈਸਲੇ ਅਤੇ ਹਿੰਮਤ ਦੀ ਦਾਦ ਤਾਂ ਦੇਣੀ ਹੀ ਬਣਦੀ ਹੈ।

ਅਜਿਹੇ ਮਨੋ-ਦਸ਼ਾ ਨੂੰ ਕੇਵਲ ਖੁਸ਼ ਫਹਿਮੀ ਹੀ ਆਖਿਆ ਜਾ ਸਕਦਾ ਹੈ। ਖੁਸ਼ਫਹਿਮੀ ਦਾ ਸ਼ਿਕਾਰ ਆਦਮੀ ਆਮ ਤੌਰ 'ਤੇ ਸੁਪਨਿਆਂ ਦੀ ਦੁਨੀਆਂ ਵਿੱਚ ਹੀ ਜਿਊਂ ਸਕਦਾ ਹੈ। ਯਥਾਰਥ ਦੀ ਦੁਨੀਆਂ ਤੋਂ ਅਜਿਹੇ ਪੁਰਸ਼ਾਂ ਦੀ ਆਮ ਤੌਰ ਤੇ ਇਕ ਦੂਰੀ ਬਣੀ ਰਹਿੰਦੀ ਹੈ। ਅਜਿਹਾ ਹੀ ਹਾਲ ਸ਼ਾਇਦ ਭਾਰਤ ਦੀ ਪਾਰਲੀਮੈਂਟ ਅਤੇ ਵਿਧਾਨ ਸਭਾਵਾਂ ਵਿੱਚ ਤੀਜੇ ਮੋਰਚੇ ਦੇ ਗਠਨ ਵਾਲਿਆਂ ਦਾ। ਜਿਸ ਦਾ ਹੋਰ ਕੋਈ ਚਾਰਾ ਨਹੀਂ ਚਲਦਾ ਦੀਹਦਾਂ ਉਹ ਤੀਜੇ ਮੋਰਚੇ ਦੇ ਗਠਨ ਦੀਆਂ ਤਰਤੀਬਾਂ ਸੋਚਣ ਲੱਗ ਪੈਂਦਾ ਹੈ। ਜਿਵੇਂ ਹੀ ਸਿਆਸੀ

ਸੁੱਧ ਵੈਸ਼ਨੂੰ ਢਾਬਾ/51