ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/45

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਹਿਸੀਲ ਦਾ ਐਲਾਨ ਹੋ ਗਿਆ। ਆਪਣੇ ਐਡਰੈਸ ਨਾਲ ਤਹਿਸੀਲ ਨਿਹਾਲ ਸਿੰਘ ਵਾਲਾ ਲਿਖਦੇ, ਬੜਾ ਅਟਪਟਾ ਜਿਹਾ ਲੱਗਣ ਲੱਗਾ। ਅਜੇ ਚੰਗੀ ਤਰ੍ਹਾਂ ਤਸੀਲ ਨਿਹਾਲ ਸਿੰਘ ਵਾਲਾ ਲਿਖਣ ਦੇ ਆਦੀ ਵੀ ਨਹੀਂ ਸੀ ਹੋਏ ਕਿ ਸੁਣਨ ਵਿੱਚ ਆਇਆ ਬਾਘਾਪੁਰਾਣਾ ਵੀ ਤਹਿਸੀਲ ਬਣ ਰਿਹਾ ਹੈ। ਸੋ ਬਾਘੇਪੁਰਾਣੇ ਨਾਲ ਤਾਂ ਸਾਡੇ ਖੇਤ ਲੱਗਦੇ ਹਨ। ਇਸ ਲਈ ਬਿਨਾਂ ਸ਼ੱਕ ਸਾਡਾ ਪਿੰਡ ਤਹਿਸੀਲ ਬਾਘਾਪੁਰਾਣਾ ਵਿੱਚ ਹੀ ਆਉਣਾ ਸੀ। ਤਹਿਸੀਲ ਤਾਂ ਜ਼ਰੂਰ ਬਾਘਾਪੁਰਾਣਾ ਬਣ ਗਈ ਪ੍ਰੰਡੂ ਐਡਰੈਸ ਵਿੱਚ ਤਾਂ ਫੇਰ ਇਕ ਵਾਰ ਗੜਬੜ ਹੋ ਗਈ। ਗੱਲ ਹੁਣ ਬਿਲਕੁਲ ਹੀ ਸਿਰੇ ਜਾ ਲੱਗੀ ਸੀ। ਹੋਰ ਕਾਂਟ ਛਾਂਟ ਜਾਂ ਛਾਂਗ ਛੰਗਾਈ ਦੀ ਗੁੰਜਾਇਸ਼ ਨਹੀਂ ਸੀ ਰਹੀ।

ਬੱਚਿਆਂ ਜਾਣੀ ਮੇਰੇ ਪੋਤਰਿਆਂ ਨਾਲ ਇੱਕ ਦਿਨ ਇਸੇ ਵਿਸ਼ੇ ’ਤੇ ਗੱਲ ਚੱਲ ਰਹੀ ਸੀ। ਮੈਂ ਦੱਸਿਆ ਦੇਖੋ ਬਈ ਬੱਚਿਓ ਮੇਰੇ ਦਾਦੇ ਪੜਦਾਦੇ ਤੋਂ ਲੈ ਕੇ ਪਿੰਡ ਅਤੇ ਜੱਦੀ ਘਰ ਤਾਂ ਆਪਣਾ ਇਹੋ ਹੀ ਹੈ, ਪਰ ਜ਼ਿਲ੍ਹੇ ਆਪਣੇ ਤਿੰਨ ਹਨ। ਵੱਡਾ ਪੋਤਰਾ ਜੇ ਜਰਾ ਸੰਭਲਿਆ ਹੋਇਆ ਹੈਰਾਨ ਹੋ ਕੇ ਕਹਿਣ ਲੱਗਾ ਹੈਂ ਡੈਡੀ ਇਹ ਕਿਵੇਂ ਹੋ ਸਕਦਾ ਹੈ। ਸੋ ਜੀ ਸਾਰੀ ਰਾਮ ਕਹਾਣੀ ਸੁਣੌਣੀ ਪਈ। ਤਾਂ ਵੱਡਾ ਬੱਚਾ ਬੜਾ ਵਧੀਆ ਨਿਸ਼ਕਰਸ਼ ਕਢੰਦਾ ਹੋਇਆ ਬੋਲਿਆ ਜਾਣੀ ਘਰ ਤਾਂ ਆਪਣਾ ਇਹੋ ਹੀ ਹੈ ਡੈਡੀ ਜੀ ਜਾਣੀ ਤੁਹਾਡੇ ਡੈਡੀ ਦਾ ਜ਼ਿਲ੍ਹਾ ਫਿਰੋਜ਼ਪੁਰ, ਤੁਹਾਡਾ ਜ਼ਿਲਾ ਫਰੀਦਕੋਟ ਅਤੇ ਸਾਡੇ ਡੈਡੀ ਦਾ ਜ਼ਿਲ੍ਹਾ ਮੋਗਾ। ਠੀਕ ਬਿਲਕੁਲ ਠੀਕ ਮੈਂ ਸ਼ਾਬਾਸ਼ ਦਿੰਦੇ ਹੋਏ ਆਖਿਆ ਤੇ ਡੈਡੀ ਫੇਰ ਸਾਡਾ ਜ਼ਿਲ੍ਹਾ ਕਿਹੜਾ ਹੋਵੇਗਾ? ਬੱਚੇ ਨੇ ਅਗਲਾ ਸੁਆਲ ਕਰ ਦਿੱਤਾ। ਅਗਲੀ ਸੰਭਾਵਨਾ ਤਾਂ ਫੇਰ ਬਾਘਾਪੁਰਾਣੇ ਦੀ ਹੀ ਬਹੁਤੀ ਬਣਦੀ ਹੈ। ਮੈਂ ਉੱਤਰ ਦਿੱਤਾ ਤੇ ਡੈਡੀ ਉਦੂ ਅੱਗੇ? ਬੱਚੇ ਨੇ ਪੁੱਛਿਆ। ਗੱਲ ਨੂੰ ਸਮਝਦੇ ਹੋਏ ਨੇ ਮੈਂ ਵਿਸ਼ੇ ਨੂੰ ਖਤਮ ਕਰਨ ਦੇ ਲਹਿਜੇ ਨਾਲ ਆਖਿਆ ਬਈ ਥੋਡੇ ਬੱਚਿਆਂ ਵਾਰੀ ਤਾਂ ਜ਼ਿਲ੍ਹੇ ਨੂੰ ਘਰੇ ਹੀ ਆਉਣਾ ਪੈਣਾ ਹੈ। ਤੇ ਓਹੂੰ ਗਾਂਹ ਬੱਚੇ ਆਪੇ ਆਪਣਾ ਜੁਗਾੜ ਕਰਦੇ ਫਿਰਨਗੇ। ਜਾਣੀ ਹਰ ਇੱਕ ਦੀ ਜੇਬ ਵਿੱਚ ਇਕ ਜ਼ਿਲ੍ਹਾ ਹੋਵੇਗਾ।

ਸੋ ਮਿਸਰਾ ਪੇਸ਼ ਹੈ:
ਨਿੱਕੇ ਹੁੰਦੇ ਦਾ ਜ਼ਿਲ੍ਹਾ ਫਿਰੋਜ਼ਪੁਰ ਸੀ,
ਚੜ੍ਹਦੀ ਉਮਰ ਵਿੱਚ ਫਰੀਦਕੋਟ ਹੋਇਆ।
ਪਰ ਬਰਾੜ ਸਰਕਾਰ ਨੂੰ ਇੰਝ ਲੱਗਾ,
ਅਜੇ ਕੰਮ ਨਾ ਜ਼ਿਲ੍ਹੇ ਦਾ ਲੋਟ ਹੋਇਆ।
ਪਿੰਡ ਐਹੋ ਜਿਹੇ ਥਾਂ ਅਲਾਟ ਹੋਇਆ,
ਰਿਹਾ ਐਧਰੋਂ ਉਧਰ ਹੀ ਆਉਣ ਜੋਗਾ।
ਪੂਰਾ ਜ਼ਿਲ੍ਹਾ ਤਾਂ ਸਾਨੂੰ ਕੋਈ ਨਹੀਂ ਮਿਲਿਆ,

ਸੁੱਧ ਵੈਸ਼ਨੂੰ ਢਾਬਾ/45