ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/40

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਾਰੇ ਸਾਰੇ ਵਾਕਿਫ ਹੀ ਹਨ। ਹਰ ਸਾਲ ਸਾਰੇ ਰਾਮ ਲੀਲਾ ਵੇਖਦੇ ਹਨ, ਦੁਸਿਹਰਾ ਦੀਵਾਲੀ ਮਨਾਉਂਦੇ ਹਨ।

ਬਰਮਾ ਦੀ ਗੱਲ ਚੱਲੀ ਤਾਂ ਯਾਦ ਆਇਆ ਕਿ ਇਸ ਹਿਸਾਬ ਨਾਲ ਬਰ੍ਹਮਾ ਇਸ ਸੰਸਾਰ ਦਾ ਪਹਿਲਾ ਆਦਮੀ ਹੋਇਆ ਤੇ ਨਾਰਦ ਉਸਦਾ ਪੁੱਤਰ ਪ੍ਰੰਤੂ ਸਾਡੀਆਂ ਅੱਜ ਦੀਆਂ ਪਾਤਾਂ ਕਹਿੰਦੀਆਂ ਹਨ ਕਿ ਦੁਨੀਆਂ ਤੇ ਪੈਦਾ ਹੋਣ ਵਾਲਾ ਪਹਿਲਾ ਮਨੁੱਖ ਬਾਬਾ ਆਦਮ ਹੈ ਅਤੇ ਪਹਿਲੀ ਬੀਬੀ ਮਾਈ ਹਵਾ ਹੈ। ਇੱਕ ਝੰਮੇਲਾ ਜਿਹਾ ਖੜਾ ਹੋ ਗਿਆ। ਆਖਰ ਅਸੀਂ ਵੀ ਬੁੱਧੀਜੀਵੀ ਵਰਗ ਨਾਲ ਸੰਬੰਧ ਰੱਖਦੇ ਹਾਂ ਪਹਿਲਾਂ ਏਸ ਗੱਲ ਦਾ ਨਿਬੇੜਾ ਕਰੀਏ ਬਾਕੀ ਗੱਲਾਂ ਫੇਰ ਕਰਾਂਗੇ। ਚਾਤਾ ਬੁੱਧੀ ਨੂੰ ਗੇੜਾ। ਲੱਗੇ ਗਿਆਨ ਦੇ ਸਾਗਰ ਵਿੱਚ ਤਾਰੀਆਂ ਲਾਉਣ। ਭਾਰਤੀ ਵੇਦਾਂਤ ਸ਼ਾਸਤਰ ਤਾਂ ਇਹੋ ਹੀ ਕਹਿੰਦਾ ਹੈ ਕਿ ਬ੍ਰਹਿਮੰਡ ਦਾ ਪਹਿਲਾ ਮਨੁੱਖ ਬਰ੍ਹਮਾ ਹੀ ਹੋਇਆ ਹੈ। ਮਿਲਟਨ ਦਾ ਪੈਰਾਡਾਈਜ ਲੋਸਟ ਅਤੇ ਪੈਰਾਡਾਈਜ਼ ਰੀਗੇਨ ਤੋਂ ਕੁੱਝ ਕੁ ਝਲਕ ਮਿਲੀ ਤੇ ਪੜ੍ਹਦੇ ਪੜ੍ਹਦੇ ਆ ਗਏ ਜੀ ਗਾਲਿਬ ਦੇ ਸ਼ੇਅਰ ’ਤੇ।

ਨਿਕਲਣਾ ਖੁਲਦ ਸੇ ਆਦਮ ਕਾ ਸੁਨਤੇ ਆਏ ਥੇ
ਲੇਕਿਨ ਬਹੁਤ ਬੇ-ਆਬਰੂ ਹੋ ਕਰ ਤੇਰੇ ਕੂਚੇ ਸੇ ਹਮ ਨਿਕਲੇ।

ਬਸ ਜੀ ਹੋਗੀ ਸਾਰੀ ਗੱਲ ਕਲੀਅਰ। ਐਉਂ ਅਸੀਂ ਕਿੱਥੇ ਛੱਡਦੇ ਆਂ ਅਸਲੀਅਤ ਲੱਭਣੋ। ਆਖਰ ਫਿਰਵੀ ਬੁੱਧੀਜੀਵੀ ਹੋਏ।

ਗੱਲਾਂ ਦੋਨੇ ਹੀ ਠੀਕ ਹਨ। ਬਰ੍ਹਮਾ ਤਾਂ ਹੋਇਆ ਬ੍ਰਹਮੰਡ ਦਾ ਪਹਿਲਾ ਮਨੁੱਖ ਅਤੇ ਬਾਬਾ ਆਦਮ ਅਤੇ ਮਾਈ ਹਵਾ ਬਾਰੇ ਵੀ ਇਹੋ ਹੀ ਪੜਿਆ ਹੈ। ਕਿ ਉਹ ਪਹਿਲਾਂ ਖੁਦ ਪੈਰਾਡਾਈਜ ਜਾਂ ਸਵਰਗ ਵਿੱਚ ਹੀ ਰਹਿੰਦੇ ਸਨ। ਇਸ ਦਾ ਮਤਲਬ ਹੋਇਆ ਕਿ ਬਾਬਾ ਆਦਮ ਅਤੇ ਮਾਈ ਹਵਾ ਵੀ ਕਿਤੇ ਉਸੇ ਬਰੁਮਾ ਵਾਲੇ ਸੁਰਗ ਵਿੱਚ ਰਹਿੰਦੇ ਹੋਣਗੇ ਕਿਉਂਕਿ ਉਸ ਸਮੇਂ ਹੋਰ ਕਿਸੇ ਸੁਰਗ ਦੀ ਜਾਣਕਾਰੀ ਤਾਂ ਕਿਧਰੇ ਮਿਲਦੀ ਨਹੀਂ। ਇਹ ਵੀ ਪਤਾ ਲੱਗਦਾ ਹੈ ਕਿ ਬਾਬਾ ਆਦਮ ਅਤੇ ਮਾਈ ਹਵਾ ਸੁਰਗ ਦਾ ਕੋਈ ਨਿਯਮ ਤੋੜ ਬੈਠੇ ਜਾਂ ਕਹਿ ਲੋ ਕੋਈ ਇਲਤ-ਫਿਲਤ ਕਰ ਬੈਠੇ ਤੇ ਸੁਰਗ ਵਾਲਿਆਂ ਨੇ ਉੱਥੋਂ ਉਨ੍ਹਾਂ ਨੂੰ ਕੱਢ ਦਿੱਤਾ ਕਿ ਜਾਓ ਜੇ ਅਜਿਹੇ ਪੁੱਠੇ ਸਿੱਧੇ ਕੰਮ ਕਰਨੇ ਹਨ ਤਾਂ ਧਰਤੀ 'ਤੇ ਪਹੁੰਚੋ ਤੇ ਕਰੀ ਜਾਓ ਮਨ ਆਈਆਂ। ਸੋ ਕੱਢਕੇ ਮਾਰੇ ਬਾਹਰ ਜਿਵੇਂ ਸਿਆਸੀ ਪਾਰਟੀਆਂ ਵਾਲੇ ਪਾਰਟੀ ਜ਼ਾਬਤਾ ਤੋੜਣ ਵਾਲਿਆਂ ਨੂੰ ਛੇ ਸਾਲ ਵਾਸਤੇ ਬਾਹਰ ਕਰ ਦਿੰਦੇ ਹਨ।

ਚਲੋ ਇੱਕ ਗੱਲ ਸਪਸ਼ਟ ਹੋਗੀ ਕਿ ਬ੍ਰਹਿਮੰਡ ਦਾ ਪਹਿਲਾ ਮਨੁੱਖ ਹੋਇਆ ਬਰ੍ਹਮਾ ਅਤੇ ਸਾਡੀ ਧਰਤੀ ਤੇ ਆਉਣ ਵਾਲੇ ਪਹਿਲੇ ਮੀਆਂ ਬੀਬੀ ਬਾਬਾ ਆਦਮ ਅਤੇ ਮਾਈ ਹਵਾ ਹੀ ਹਨ। ਫਿਰ ਵੀ ਸੁਰਗ ਵਾਲੇ ਚੰਗੇ ਰਹੇ ਕਿ ਦੋਨਾਂ ਨੂੰ ਇਕੱਠਿਆਂ ਹੀ ਕੱਢ ਦਿੱਤਾ, ਨਹੀਂ ਤਾਂ ਲੱਗ ਜਾਣਾ ਸੀ ਦੁਨੀਆਂ

ਸੁੱਧ ਵੈਸ਼ਨੂੰ ਢਾਬਾ/40