ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/23

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾ ਕਿ ਰਾਉਕਿਆਂਵੀ। ਹੁਣ ਦੇਵ ਰਾਉਕੇ ਨੂੰ ਤਾਂ ਸਾਰੇ ਹੀ ਜਾਣਦੇ ਹਨ। ਅਤੇ ਜਿਹੜੇ ਉਹਨੂੰ ਚੰਗੀ ਤਰ੍ਹਾਂ ਜਾਣਦੇ ਹਨ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਉਸ ਵਿੱਚ ਵੀ ਇਹ ਜੱਦੀ-ਪੁਸ਼ਤੀ ਗੁਣ ਭਲੀ ਭਾਂਤ ਦੇਖਿਆ ਜਾ ਸਕਦਾ ਹੈ। ਬਲਕਿ ਉਹ ਤਾਂ ਆਪਣੇ ਇਸ ਖਾਨਦਾਨੀ ਗੁਣ ਤੇ ਮਾਣ ਵੀ ਮਹਿਸੂਸ ਕਰਦਾ ਹੈ। ਹੋਵੇ ਵੀ ਕਿਉਂ ਨਾ, ਆਖਿਰ ਪੁੱਤ-ਸਪੁੱਤ ਹੀ ਖਾਨਦਾਨ ਦਾ ਨਾਮ ਚਮਕਾਉਂਦੇ ਹਨ।

ਹੁਣ ਜੀ ਮੋਗੇ ਵਾਲੇ ਨੇ ਇੱਕ ਸਾਹਿਤਕਾਰ ਬਲਕਿ ਵਿਅੰਗਕਾਰ ਕੇ ਐਲ ਗਰਗ ਜੀ। ਸਮਝ ਨਹੀਂ ਆਉਂਦੀ ਉਹ ਐਨੀ ਪੁਰਾਣੀ ਕਿਸਮ ਦੇ ਨਾਮ ਨਾਲ ਕਿਵੇਂ ਐਨੀ ਸਾਹਿਤਕ ਤਰੱਕੀ ਕਰ ਗਏ। ਸਾਹਿਤਕਾਰਾਂ ਦੇ ਨਵੇਂ ਸ਼ਬਦ ਕੋਸ਼ ਅਨੁਸਾਰ ਤਾਂ ਇਸ ਤਰ੍ਹਾਂ ਦੇ ਨਾਮ ਵਾਲਾ ਬੰਦਾ ਸਾਹਿਤਕਾਰ ਹੋ ਹੀ ਨਹੀਂ ਸਕਦਾ। ਖੈਰ ਸਾਡੇ ਹਿਸਾਬ ਨਾਲ ਕਪੂਰ ਦੇ ਚੇਲੇ ਹਨ ਅਤੇ ਸ਼ਾਇਦ ਗੁਰਨਾਮ ਸਿੰਘ ਤੀਰ ਹੋਰਾਂ ਨਾਲ ਵੀ ਉਨ੍ਹਾਂ ਦੀ ਅੰਗਲੀ ਸੰਗਲੀ ਰਲਦੀ ਰਹੀ ਹੈ। ਖ਼ੈਰ ਜੀ ਭਲੇ ਸਮਿਆਂ ਵਿੱਚ ਹੀ ਕੰਮ ਕੱਢਗੇ ਕਿਤੇ।

ਉਂਝ ਤਾਂ ਸਾਹਿਤਕ ਖੇਮਿਆਂ ਵਿੱਚ ਕੇ ਐਲ. ਗਰਗ ਜੀ ਦਾ ਨਾਮ ਕਾਅਫੀ ਬਣਿਆ ਹੋਇਆ ਹੈ ਪ੍ਰੰਤੂ ਫਿਰ ਵੀ ਮੈਂ ਆਪਣੀ ਤੁੱਛ ਬੁੱਧੀ ਅਨੁਸਾਰ ਉਨ੍ਹਾਂ ਨੂੰ ਸੁਝਾਅ ਦੇਣਾ ਚਾਹੁੰਦਾ ਹਾਂ ਕਿ ਜੇਕਰ ਉਹ ਕੇ ਐਲ. ਗਰਗ ਦੀ ਥਾਂ ਗਰਗ ਮੋਗਵੀ ਲਿਖਣ ਲੱਗ ਜਾਣ ਤਾਂ ਉਨ੍ਹਾਂ ਦਾ ਸਾਹਿਤਕ ਕੱਦ ਗਿੱਠ ਡੇਢ ਗਿੱਠ ਹੋਰ ਵੀ ਉੱਚਾ ਹੋ ਸਕਦਾ ਹੈ। ਸੋ ਗੱਲ ਚਲ ਰਹੀ ਹੈ ਤਖੱਲਸ ਦੀ।ਤਖਲਸ ਉਪਜਦਾ ਹੈ ਸਾਹਿਤਕ ਅੰਗੜਾਈ ਤੋਂ। ਭਾਵਕਤਾ ਤੇ ਜਵਾਨੀ ਇਨਾਂ ਦੇ ਮੁੱਖ ਸੂਤਰਧਾਰ ਹਨ। ਭਾਵ ਜਦੋਂ ਮੱਸ ਫੁੱਟਦੀ ਹੈ ਭਾਵੁਕਤਾ ਗੱਭਰੂ ਨੂੰ ਮਹਿਬੂਬ ਨੂੰ ਖ਼ਤ ਲਿਖਣ ਲਈ ਮਜਬੂਰ ਕਰ ਦਿੰਦੀ ਹੈ। ਖ਼ਤ ਲਿਖਿਆ ਜਾਂਦਾ ਹੈ ਮਹਿਬੂਬ ਤੱਕ ਕਿਸੇ ਵੀ ਢੰਗ ਤਰੀਕੇ ਨਾਲ ਪਹੁੰਚਾ ਦਿੱਤਾ ਜਾਂਦਾ ਹੈ।

ਪ੍ਰਤੂੰ ਇਤਿਹਾਸ ਗੁਆਹ ਹੈ ਕਿ ਇਹ ਖ਼ਤ ਅੰਤ ਵਿੱਚ ਆਸ਼ਕ ਅਤੇ ਮਾਸ਼ੂਕ ਦੋਨਾਂ ਲਈ ਕੇਵਲ ਛਿੱਤਰ ਪਤਾਨ ਦਾ ਕਾਰਨ ਹੀ ਬਣਦੇ ਹਨ। ਖ਼ਤ ਵਿੱਚ ਸ਼ੇਅਰੋ-ਸ਼ਾਇਰੀ ਹੋਣੀ ਤਾਂ ਲਾਜ਼ਮੀ ਹੁੰਦੀ ਹੀ ਹੈ। ਖ਼ਤ ਲੀਕ ਹੋਣ ਉਪਰੰਤ ਮਹਿਬੂਬਾ ਦੇ ਭਰਾ ਭਤੀਜੇ ਜਾਂ ਚਾਚੇ ਤਾਏ ਫਿਰ ਆ ਮਿਲਦੇ ਹਨ ਮਜਨੂੰ ਮੀਆਂ ਨੂੰ ਕਿਸੇ ਮੋੜ ਤੇ ਸ਼ਾਇਰੀ ਦੀ ਦਾਦ ਦੇਣ ਤੇ ਮਿਰਜਾ ਵਿਚਾਰਾ ਸੰਨ੍ਹੇ ਸੰਨ੍ਹ ਬਾਝ ਭਰਾਵਾਂ ਹੀ ਮਾਰਿਆ ਜਾਂਦਾ ਹੈ।

ਕਈ ਏਹੋ ਜਿਹੀਆਂ ਵੀ ਹੁੰਦੀਆਂ ਹਨ ਉਹ ਵਾਹਵਾ ਚਿਰ ਤਾਂ ਅਜਿਹੇ ਲਵ ਲੈਟਰ ਸਾਂਭੀ ਰੱਖਣਗੀਆਂ ਨੂੰ ਹੌਲੀ ਹੌਲੀ ਭੁੱਲ ਜਾਂਦੀਆਂ ਹਨ। ਅਸਲ ਵਿੱਚ ਉਮਰ ਈ ਅਜਿਹੀ ਹੁੰਦੀ ਹੈ। ਉਹ ਜਾਂ ਤਾਂ ਕਿਤੇ ਸਿੱਟ ਸੁੱਟ ਬਹਿੰਦੀਆਂ ਹਨ ਜਾਂ ਕਿਤੇ ਕਿਤਾਬ ਕਾਪੀ ’ਚ ਰੱਖ ਕੇ ਭੁੱਲ ਜਾਂਦੀਆਂ

ਸੁੱਧ ਵੈਸ਼ਨੂੰ ਢਾਬਾ/23