ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/22

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੜੋ ਮਗਰ ਲਾ ਦਿਓ ‘ਵੀ’ ਤੇ ਬਣਜੋ ਸਾਹਿਤਕਾਰ ਭਾਵ ਮੋਗੇ ਤੋਂ ਮੋਗਵੀ, ਬਾਘੇਪੁਰਾਣੇ ਤੋਂ ਬਘਿਆਲਵੀ, ਰੋਡਿਆਂ ਤੋਂ ਰੋਡਵੀ ਅਤੇ ਲੰਡਿਆਂ ਤੋਂ ਲੰਡਵੀ। ਕੋਈ ਹਰਜ਼ ਨਹੀਂ ਜੇਕਰ ਝੋਟਿਆਂ ਵਾਲੀ ਤੋਂ ਝੋਟਿਆਂਵਾਲਵੀ ਨਹੀਂ ਜੁੜਦਾ ਤਾਂ। ਲਿਖਣਾ ਕੁੱਝ ਆਵੇ ਨਾ ਆਵੇ, ਮੁੱਢਲੀਆਂ ਸ਼ਰਤਾਂ ਕਰੋ ਪੂਰੀਆਂ ਤੇ ਬਣ ਜੋ ਲੇਖਕ ਜਾਣੀ ਸਾਹਿਤਕਾਰ। ਸੋ ਏਸ ਵੀ ਵਾਲੇ ਭੂਤ ਦਾ ਤਾਂ ਅੱਜ ਵੀ ਬੋਲ ਬਾਲਾ ਬਰਕਾਰਾਰ ਹੈ। ਏਸ ਨੇ ਤਾਂ ਵੱਡਿਆਂ ਵੱਡਿਆਂ ਦੀ ਭੂਤਨੀ ਭੁਲਾ ਦਿੱਤੀ ਹੈ। ਸਾਡੇ ਨੇੜਲੇ ਇਲਾਕੇ ਦਾ ਇੱਕ ਸਤਿਕਾਰਯੋਗ ਸਾਹਿਤਕਾਰ ਹੈ। ਉਸਨੂੰ ਜੀ ਜਦੋਂ ਸਾਹਿਤਕਾਰੀ ਦਾ ਫਤੂਰ ਚੜਿਆ, ਉਸਨੇ ਜੀ ਆਵਦਾ ਨਾਮ ਵੀ ਛੱਡਿਆ, ਜਾਤ ਗੋਤ ਵੀ ਛੱਡਿਆ, ਇੱਕ ਪੁੱਠਾ ਸਿੱਧਾ ਜਿਹਾ ਤਖੱਲਸ ਕਿਤੇ ਮਿਲ ਗਿਆ ਤੇ ਪਿੰਡ ਦੇ ਨਾਮ ਨਾਲ ਲਾ ਦਿੱਤਾ ‘ਵੀਂ ਸੋ ਬਣਗੇ ਸਾਹਿਤਕਾਰ ਭਾਵ ਸਾਹਿਤਕ ਨਾਮ ਬਣ ਗਿਆ ‘ਫਲਾਨਾ ਫਲਾਨਵੀਂ ਹੁਣ ਇਸ ਫਲਾਨਾ ਫਲਾਨਵੀ ਤੋਂ ਬਾਈ ਦਾ ਨਾਂ ਤਾਂ ਇਹ ਪਤਾ ਲੱਗਦਾ ਹੈ ਕਿ ਬਾਈ ਬਾਹਮਣ ਹੈ, ਬਾਣੀਆਂ ਹੈ, ਜੱਟ ਹੈ ਕਿ ਸਾਧ ਹੈ। ਨਾ ਹੀ ਬਾਈ ਜੀ ਦਾ ਇਹ ਪਤਾ ਲਗਦਾ ਹੈ ਕਿ ਇਹ ਹਿੰਦੂ ਹੈ, ਸਿੱਖ ਹੈ, ਮੁਹੰਡਮ ਹੈ ਜਾਂ ਕੋਈ ਇਸਾਈ ਪਾਰਸੀ ਹੈ। ਹੋਰ ਤਾਂ ਹੋਰ ਇਹ ਵੀ ਅੰਦਾਜਾ ਲਾਉਣਾ ਮੁਸ਼ਕਿਲ ਹੈ। ਕਿ ਬਾਈ ਬੰਦਾ ਹੈ ਜਾਂ ਬੁੜੀ, ਭਾਵ ਮੇਲ ਜਾਂ ਫੀਮੇਲ। ਜਾਂ ਚਾਰੇ ਚੌਕਿਆਂ ਵਾਲਾ ਵਿਚਾਲੜਾ ਮੇਲ ਕਹਿਣ ਦਾ ਭਾਵ ਪਰਾਲਿੰਗਕ ਜਾਂ ਟਰਾਂਸਜੈਂਡਰ ਜਿਸਨੂੰ ਹੁਣੇ ਹੀ ਸੁਪਰੀਮ ਕੋਰਟ ਨੇ ਮਾਨਤਾ ਦਿੱਤੀ ਹੈ।

ਸੋ ਮੈਨੂੰ ਵੀ ਕਈ ਵਾਰ ਸੱਜਣਾ ਮਿੱਤਰਾਂ ਨੇ ਸੁਝਾਅ ਦਿੱਤਾ ਹੈ ਕਿ ਤੁਸੀਂ ਵੀ ‘ਕਾਲਕੇ’ ਤੋਂ ਕਾਲੇਕਿਆਂਵੀ ਲਿਖਿਆ ਕਰੋ ਤਾਂ ਥੋਡਾ ਵੀ ਨਾਮ ਵੱਡੇ ਸਾਹਿਤਕਾਰਾਂ ਵਿੱਚ ਦਾਖ਼ਲ ਹੋ ਜਾਵੇ। ਖ਼ੈਰ ਸੋਚਿਆ ਤਾਂ ਹੈ ਕਈ ਵਾਰ, ਆਖਰ ਸ਼ੋਹਰਤ ਵਧਾਉਣ ਨੂੰ ਕੀਹਦਾ ਜੀ ਨਹੀਂ ਕਰਦਾ। ਫੇਰ ਆਖੀਦਾ ਹੈ। ‘ਚਲੋ ਛੱਡੋ’ ਹੁਣ ਕਾਹਦੇ ਲਈ ਜਿਹੜੀਆਂ ਮਿਲਦੀਆਂ ਹੈ ਦੋ ਉਨ੍ਹਾਂ ਤੋਂ ਵੀ ਨਾ ਜਾਈਏ ਕਿਤੇ, ਕਿਉਂਕਿ ਸ੍ਰੀਮਤੀ ਜੀ ਤਾਂ ਸਾਹਿਤਕਾਰਾਂ ਅਤੇ ਉਨ੍ਹਾਂ ਦੇ ਲੱਛਣਾਂ ਤੋਂ ਪਹਿਲਾਂ ਹੀ ਔਖੀ ਹੈ। ਸੋ ਚੁੱਪ ਕਰ ਜਾਈਦੈ। ਚਲੋ ਭਲਾ ਹੋਇਆ ਕਾਲੇਕਿਆਂਵੀ ਬਣਨੋਂ ਤਾਂ ਬਚਗੇ।

ਉਂਝ ਵੀ ਜਦੋਂ ਰੱਬ ਮਿਹਰ ਕਰਦਾ ਹੈ ਤਾਂ ਕਮਲਿਆਂ ਨੂੰ ਵੀ ਮੱਤ ਆ ਜਾਂਦੀ ਹੈ। ਸਾਡੇ ਨੇੜੇ ਦੇ ਪਿੰਡਾਂ ਵਿੱਚ ਹੈ ਇੱਕ ਪਿੰਡ ਹੈ ਰਾਉਕੇ, ਮਸ਼ਹੂਰ ਪਿੰਡ ਹੈ। ਉਸ ਪਿੰਡ ਦੇ ਨਾਮ ਨਾਲ ਇਹ ਅੱਲ ਲਗਦੀ ਹੈ ਕਮਲੇ ਭਾਵ ਰਾਊਕੇ ਕਮਲੇ ਜਾਂ ਸਿੱਧੇ ਸ਼ਬਦਾਂ ਵਿੱਚ ਕਹਿ ਸਕਦੇ ਹਾਂ ਕਿ ਉਥੋਂ ਦੇ ਵਾਸੀਆਂ ਨੂੰ ਰਾਉਕਿਆਂ ਵਾਲੇ ਕਮਲੇ ਆਖਦੇ ਹਨ। ਉਥੋਂ ਦੇ ਵੀ ਦੋ-ਚਾਰ ਸਾਹਿਤਕਾਰ ਹਨ। ਪ੍ਰੰਤੁ ਰੱਬ ਨੇ ਉਨ੍ਹਾਂ ਨੂੰ ਵੀ ਮੱਤ ਦੇ ਦਿੱਤੀ ਅਤੇ ਉਹ ਵੀ ਰਾਉਕਿਆਂਵੀ ਬਣਨ ਤੋਂ ਬਚਗੇ। ਭਾਵ ਉਹ ਆਪਣੇ ਨਾਮ ਨਾਲ ਸਿੱਧਾ ਰਾਉਕੇ ਲਾਉਂਦੇ ਹਨ

ਸੁੱਧ ਵੈਸ਼ਨੂੰ ਢਾਬਾ/22