ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/15

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ੁੱਧ ਵੈਸ਼ਨੂੰ ਢਾਬਾ

ਅਸੀਂ ਕੋਈ ਐਮ.ਐਲ.ਏ., ਐਮ. ਪੀ. ਕੋਈ ਲੀਡਰ ਸ਼ੀਡਰ ਜਾਂ ਉਨ੍ਹਾਂ ਦੇ ਪੀ.ਏ., ਸੀ.ਏ. ਕੁਝ ਵੀ ਨਹੀਂ ਹਾਂ, ਫਿਰ ਵੀ ਸਾਨੂੰ ਕੋਈ ਐ ਵਗੈਰਾ, ਨੱਥੂ-ਖੈਰਾ ਜਾਂ ਕੋਈ ਲੱਲੀ ਛੱਲੀ ਬੰਦੇ ਹਰਗਿਜ਼ ਨਹੀਂ ਸਮਝਿਆ ਜਾਣਾ ਚਾਹੀਦਾ। ਫਿਰ ਵੀ ਅਸੀਂ ਇੱਕ ਵਿਸ਼ੇਸ਼ ਕਿਸਮ ਦੇ ਆਦਮੀ ਹੁੰਦੇ ਹਾਂ। ਹਰ ਮੰਤਰੀ, ਐਮ.ਐਲ.ਏ., ਐਮ.ਪੀ., ਉਨ੍ਹਾਂ ਦੇ ਪੀ.ਏ. ਸੀ.ਏ., ਉਨ੍ਹਾਂ ਦੇ ਚਮਚੇ ਚਮਚੀਆਂ ਜਾਂ ਹੋਰ ਲਾਗੜ ਦੋਗੜ ਤੱਕ ਸਾਡੀ ਪੂਰੀ ਪਹੁੰਚ ਹੁੰਦੀ ਹੈ। ਸਰਕਾਰ ਭਾਵੇਂ ਅਕਾਲੀਆਂ ਦੀ ਹੋਵੇ, ਜਾਂ ਕਾਂਗਰਸੀਆਂ ਦੀ ਜਾਂ ਮਿਲਵੀ ਜੁਲਵੀ, ਸਾਡੀ ਸਹੇਤ ਤੇ ਏਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ।ਹਾਂ ਕਾਮਰੇਡਾਂ ਦੇ ਤਾਂ ਅਸੀਂ ਹੋਰ ਵੀ ਨੇੜੇ ਹੁੰਦਾ ਹਾਂ, ਕਿਉਂਕਿ ਉਨ੍ਹਾਂ ਨਾਲ ਤਾਂ ਸਾਡੀਆਂ ਬਹੁਤ ਸਾਰੀਆਂ ਜੱਦੀ-ਪੁਸ਼ਤੀ ਖੁਬੀਆਂ ਰਲਦੀਆਂ ਮਿਲਦੀਆਂ ਹਨ। ਇਹ ਵੱਖਰੀ ਗੱਲ ਹੈ ਕਿ ਕਾਮਰੇਡਾਂ ਦੀ ਸਰਕਾਰ ਨਾ ਤਾਂ ਕਦੇ ਆਈ ਹੈ ਅਤੇ ਨਾ ਹੀ ਕਦੇ ਆਉਣ ਦੀ ਸੰਭਾਵਨਾ ਹੈ। ਏਹਨਾਂ ਦਾ ਗਰਾਫ ਤਾਂ ਬਾਬਾ ਲੈਨਿਨ ਸਾਹਬ ਹੋਰਾਂ ਤੋਂ ਹੀ ਡਿਗਦਾ ਤੁਰਿਆ ਆਉਂਦਾ ਹੈ ਅਤੇ ਅੱਜ ਦੀ ਘੜੀ ਤਾਂ ਕਾਮਰੇਡੀ ਵਿਚਾਰੀ ਕੌਮਾ 'ਚ ਪਈ ਸਾਹ ਫਰੋਲਦੀ ਹੈ। ਇਨ੍ਹਾਂ ਦੇ ਤੀਜੇ ਮੋਰਚੇ ਵਾਲਾ ਉਠ ਦਾ ਬੁੱਲ੍ਹ ਨਾ ਕਦੇ ਡਿਗਿਆ ਹੈ ਅਤੇ ਨਾ ਕਦੇ ਡਿੱਗਣਾ ਹੈ। ਇਨ੍ਹਾਂ ਵਿਚਾਰਿਆਂ ਦਾ ਤਾਂ ਬੰਦੂਕ ਦੀ ਨਾਲੀ 'ਚੋਂ ਨਿਕਲਦਾ ਨਿਕਲਦਾ ਇਨਕਲਾਬ ਵੀ ਵਿੱਚੇ ਹੀ ਕਿਧਰੇ ਸਿਤਮ ਹੋ ਗਿਆ ਹੈ। ਅਸੀਂ ਇਹਨਾਂ ਦੇ ਗ਼ਮ ਦੇ ਬਰਾਬਰ ਦੇ ਸ਼ਰੀਕ ਹਾਂ ਕਿਉਂਕਿ ਇਹ ਸਾਡੇ ਜੁੰਡੀ ਦੇ ਯਾਰ ਹਨ।

ਅਸੀਂ ਚੰਡੀਗੜ੍ਹ ਦੇ ਹਰ ਦਫ਼ਤਰ ਦੇ ਕਲਰਕਾਂ ਨਾਲ ਜਾਣ ਪਛਾਣ ਬਣਾਈ ਹੋਈ ਹੁੰਦੀ ਹੈ, ਖ਼ਾਸ ਕਰਕੇ ਉਸ ਦਫ਼ਤਰ ਦੇ ਦਰਜਾ ਚਾਰ ਜਾਂ ਹੋਰ ਕਲਰਕਾਂ ਦੇ ਆਸਰੇ। ਡਰਾਈਵਰ ਕੰਡਕਟਰ ਭਾਈਚਾਰਾ ਵੀ ਸਾਨੂੰ ਚੰਗ ਤਰ੍ਹਾਂ ਜਾਣਦਾ ਪਹਿਚਾਣਦਾ ਹੁੰਦਾ ਹੈ ਖ਼ਾਸ ਕਰਕੇ ਰੋਡਵੇਜ਼ ਦੇ ਡਰਾਈਵਰ ਕੰਡਕਟਰ। ਉਨ੍ਹਾਂ ਨਾਲ ਤਾਂ ਸਾਡੀ ਪੱਗ ਬੈਂਗ ਅਤੇ ਲੌਂਗ ਆਦਿ ਦੀ ਸਾਂਝ ਵੀ ਹੁੰਦੀ ਹੈ। ਮਾਫ਼ ਕਰਨਾ! ਲੈਂਗ ਤੋਂ ਭਾਵ ਕੋਈ ਲੋਕ ਹੋਰ ਲੈ ਜਾਂਦੇ ਹਨ। ਚਲੋ ਕੋਈ ਗੱਲ ਨਹੀਂ ਜੇ ਅਜਿਹਾ ਦਾਅ ਵੀ ਲੱਗੇ ਤਾਂ ਲਾਉਣ ਵਿੱਚ ਅਸੀਂ ਕੋਈ ਹਰਜ ਨਹੀਂ ਸਮਝਦੇ ਪੰਤੂ ਪੈੱਗ ਸ਼ੈੱਗ ਅਤੇ ਲੈਂਗ ਤੋਂ ਮੇਰਾ ਭਾਵ ਪੈਂਗ ਸ਼ੈੱਗ ਪੀ ਕੇ ਲੱਤੋ ਲੱਤੀ ਹੋਣ ਤੋਂ ਹੈ ਜਿਸ ਦੀਆਂ ਖਾਣ ਪੀਣ ਤੋਂ ਬਾਅਦ ਅਕਸਰ ਹੀ ਸੰਭਾਵਨਾਵਾਂ ਬਣ ਜਾਂਦੀਆਂ ਹਨ। ਹਰ ਹੋਟਲ ਖਾਸ ਕਰਕੇ ਢਾਬਿਆਂ ਬਾਰੇ ਸਾਨੂੰ ਪੂਰੀ ਜਾਣਕਾਰੀ ਹੁੰਦੀ ਹੈ। ਕਿਸ ਹੋਟਲ ਤੇ ਕਿਸ ਪ੍ਰਕਾਰ ਦਾ ਖਾਣਾ, ਕਿਸ ਰੇਟ ’ਤੇ ਉਪਲਬਧ ਹੈ, ਕਿਸ ਢਾਬੇ 'ਤੇ ਮੀਟ ਖੁੱਲ੍ਹਾ ਡੁੱਲ੍ਹਾ ਵਰਤਾਇਆ ਜਾਂਦਾ ਹੈ। ਕਿਸ ਢਾਬੇ 'ਤੇ ਚੰਡੀਗੜ ਦੀ ਸਸਤੀ ਸ਼ਰਾਬ ਦਸਆਬ ਹੋ ਸਕਦੀ ਹੈ। ਕਿਸ

ਸੁੱਧ ਵੈਸ਼ਨੂੰ ਢਾਬਾ/15