ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/13

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੇਖਕ ਕੋਸ਼ਿਸ਼ ਕਰ ਵੀ ਰਹੇ ਹਨ ਪ੍ਰੰਤੂ ਉਹ ਗੱਲ ਨਹੀਂ ਬਣਦੀ।

ਮੈਨੂੰ ਜ਼ੌਕ ਸਾਹਿਬ ਦਾ ਇੱਕ ਸ਼ੇਅਰ ਯਾਦ ਆ ਰਿਹਾ ਹੈ, "ਰੋਨੇ ਵਾਲੋਂ ਕੋ ਕਹੋ ਉਨਕਾ ਭੀ ਰੋ ਰੋ ਦੇ, ਜਿਨਕੇ ਮਜਬੂਰੀਏ ਹੈਲਾਤ ਨੇ ਰੋਨੇ ਨਾ ਦੀਆ’। ਰੋਣਾ ਧੋਣਾ ਅੱਜਕੱਲ੍ਹ ਆਮ ਹੀ ਹੋ ਗਿਆ ਹੈ ਪ੍ਰੰਤੂ ਮਜਬੂਰੀਏ ਹੈਲਾਤ ਦੀ ਸਿਤਮਜ਼ਰੀਫੀ ਅੱਜ ਕੱਲ੍ਹ ਇਹ ਹੈ ਕਿ ਇਹ ਸਾਨੂੰ ਖੁੱਲ੍ਹ ਕੇ ਹੱਸਣ ਵੀ ਨਹੀਂ ਦੇ ਪਾ ਰਹੀ। ਜਿਸ ਦਾ ਅਸਰ ਅਜੋਕੇ ਵਿਅੰਗਕਾਰਾਂ ਦੀ ਲੇਖਣੀ ਤੋਂ ਭਲੀਭਾਂਤ ਦੇਖਿਆ ਜਾ ਸਕਦਾ ਹੈ। ਕਿਉਂਕਿ ਕੁਝ ਇੱਕ ਵਿਅੰਗਕਾਰਾਂ ਨੂੰ ਛੱਡ ਕੇ ਅੱਜ ਦਾ ਵਿਅੰਗਕਾਰ ਆਪਣੇ ਘਰ ਦੇ ਚੌਂਕੇ ਚੁੱਲ੍ਹੇ ਵਿੱਚ ਹੀ ਉਲਝਿਆ ਮਹਿਸੂਸ ਹੋ ਰਿਹਾ ਹੈ। ਉਹ ਆਪਣੇ ਘਰਵਾਲੀਆਂ ’ਤੇ ਹੀ ਕਟਾਕਸ਼ ਕਰ ਰਿਹਾ ਹੈ ਜਾਂ ਕਰਵਾ ਰਿਹਾ ਹੈ। ਉਹ ਆਪਣੀਆਂ ਅਨਪੜ ਘਰਵਾਲੀਆਂ ਤੋਂ ਹੀ ਕਿਸੇ ਅੰਗਰੇਜ਼ੀ ਦੇ ਸ਼ਬਦ ਦਾ ਪੁੱਠਾ ਸਿੱਧਾ ਉਚਾਰਣ ਜਾਂ ਅਰਥ ਕਰਵਾ ਕੇ ਹੀ ਲੋਕਾਂ ਦਾ ਮਨੋਰੰਜਨ ਦੇ ਆਹਰ ਵਿੱਚ ਹੈ। ਮੈਂ ਰੋਟੀ ਵੇਲੀ ਉਹ ਕਿਸੇ ਸੂਬੇ ਜਾਂ ਮਲਕ ਦਾ ਨਕਸ਼ਾ ਹੀ ਬਣ ਗਿਆ | ਘਰਵਾਲੀ ਨੇ ਵੇਲਣਾ ਚਲਾਵਾਂ ਮਾਰਿਆ ਅਸੀਂ ਉਹ ਕੈਚ ਕਰ ਲਿਆ ਜਾਂ ਉਹ ਟੀ.ਵੀ. ਵਿੱਚ ਜਾ ਵੱਜਿਆ ਅਤੇ ਸਾਡਾ ਬਚਾਅ ਹੋ ਗਿਆ। ਕੁਝ ਇਸ ਤਰ੍ਹਾਂ ਦੇ ਵਿਅੰਗ ਹੀ ਪੜ੍ਹਨ ਅਤੇ ਸੁਣਨ ਨੂੰ ਮਿਲਦੇ ਹਨ।

ਇੱਕ ਕਮੇਡੀ ਅਤੇ ਵਿਅੰਗ ਵਿੱਚ ਵੀ ਬੜਾ ਅੰਤਰ ਹੈ। ਜਿੱਥੇ ਕਮੇਡੀ ਦੂਜਿਆਂ ਨੂੰ ਠਹਾਕਿਆਂ ਨਾਲ ਹਸਾਉਣ ਦਾ ਮਾਧਿਅਮ ਹੈ। ਉੱਥੇ ਵਿਅੰਗ ਆਪਣੇ ਆਪ ਵਿੱਚ ਹੱਸਣ ਦਾ ਇੱਕ ਨਿੱਜੀ ਜਿਹਾ ਸਾਧਨ ਹੈ। ਇਸ ਨਿੱਜੀ ਜਿਹੀ ਹਾਸੀ ਨੂੰ ਠਹਾਕਿਆਂ ਦੀ ਦਹਿਲੀਜ਼ ਤੱਕ ਲੈ ਜਾਣਾ ਹੀ ਵਿਅੰਗ ਦੀ ਸਫਲਤਾ ਦਾ ਮਾਪਕ ਮੰਨਿਆ ਜਾ ਸਕਦਾ ਹੈ।

ਵਿਅੰਗ ਅਤੇ ਕਮੇਡੀ ਦੋਵਾਂ ਦਾ ਹੀ ਵਰਤਮਾਨ ਕੋਈ ਬਹੁਤਾ ਤਸੱਲੀਬਖਸ਼ ਨਹੀਂ ਹੈ। ਵਿਅੰਗਕਾਰ ਦਾ ਦਾਇਰਾ ਬਹੁਤ ਹੀ ਸੀਮਤ ਹੈ। ਉਹ ਵਿਸ਼ਾ ਰਹਿਤ, ਸਿਆਸੀ, ਰਾਜਸੀ ਅਤੇ ਸਰਕਾਰੀ ਤੰਤਰ ਜਿਹੇ ਨੀਤੀਗਤ ਵਿਸ਼ਿਆਂ ਦੇ ਧੁਰਅੰਦਰ ਵੜ ਕੇ ਟਕੋਰਾਂ ਮਾਰਨ ਦੀ ਸਮਰੱਥਾ ਨਹੀਂ ਰੱਖਦਾ। ਕਮੇਡੀ ਦਾ ਹਾਲ ਹੋਰ ਵੀ ਮਾੜਾ ਹੈ। ਅੱਜ ਦੇ ਘੋਟ ਕਾਮੇਡੀਅਨ ਤਾਂ ਆਪਣੇ ਨਾਲ ਪੰਜ ਸੱਤ ਹੱਸਣ ਵਾਲੇ ਕਿਰਾਏਦਾਰ ਲੈ ਕੇ ਹੀ ਤੁਰਦੇ ਹਨ ਅਤੇ ਲੋਕ ਉਹਨਾਂ ਨੂੰ ਹੱਸਦਿਆਂ ਨੂੰ ਦੇਖ ਕੇ ਹੀ ਹੱਸੀ ਜਾ ਰਹੇ ਹਨ ਨਾ ਕਿ ਕਮੇਡੀ ’ਤੇ। ਕਾਮੇਡੀ ਦਾ ਅਤਰੋ ਰੋ ਵਾਲਾ ਦੌਰ ਵੀ ਕਿਧਰੇ ਨਜ਼ਰ ਨਹੀਂ ਆ ਰਿਹਾ। ਸਥਾਪਤੀ ਦੀ ਮਾਰ ਵੱਡੇ ਵੱਡੇ ਲੇਖਕਾਂ/ਕਲਾਕਾਰਾਂ/ਬੁੱਧੀਜੀਵੀਆਂ ਨੂੰ ਲੈ ਬਹਿੰਦੀ ਹੈ। (ਸਥਾਪਤੀ ਬਾਰੇ ਮੈਂ ਆਪਣੇ ਇੱਕ ਆਈਟਮ ਵਿੱਚ ਪੁਸਤਕ ਦੇ ਅੰਦਰ ਜ਼ਿਕਰ ਕਰ ਚੁੱਕਾ ਹਾਂ)

ਕਮਜ਼ੋਰ ਸਾਹਿਤਕ ਭਾਸ਼ਾ ਅੱਜ ਦੇ ਵਿਅੰਗਕਾਰਾਂ ਦੀ ਇੱਕ ਦੁਸਰੀ ਕਮਜ਼ੋਰੀ ਹੈ। ਕਮਜ਼ੋਰ ਸਾਹਿਤਕ ਭਾਸ਼ਾ ਵਿਅੰਗ ਦੀ ਤੀਬਰਤਾ ਨੂੰ ਵੀ ਲੈ

ਸੁੱਧ ਵੈਸ਼ਨੂੰ ਢਾਬਾ/13