ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/128

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਰਮ ਪੈਂਟ

ਅਸੀਂ ਕਾਲਜ ਦੇ ਪਹਿਲੇ ਸਾਲ ਦੇ ਵਿਦਿਆਰਥੀ ਸੀ। ਉਸੇ ਸਾਲ ਮੇਰੇ ਵੱਡੇ ਭਾਈ ਸਾਹਿਬ, ਜੋ ਇੱਕ ਫੌਜ਼ੀ ਸਨ, ਸਾਲਾਨਾ ਛੁੱਟੀ ਕੱਟਕੇ ਵਾਪਸ ਜਾਣ ਲੱਗੇ ਤਾਂ ਆਪਣੀ ਇੱਕ ਪੈਂਟ ਭੁੱਲ ਗਏ ਜਾਂ ਉਂਝ ਹੀ ਬੇਕਾਰ ਸਮਝ ਕੇ ਛੱਡ ਗਏ।ਦੁਸਰੇ ਤੀਸਰੇ ਦਿਨ ਸਾਡੀ ਨਜ਼ਰ ਉਸ ਪੈਂਟ ’ਤੇ ਜਾ ਪਈ। ਸਾਡੀਆਂ ਤਾਂ ਬਾਛਾਂ ਖਿੜ ਗਈਆਂ। ਦੁਪਹਿਰ ਦਾ ਵੇਲਾ ਸੀ। ਗਰਮੀ ਦੇ ਦਿਨ ਸਨ। ਪਰਿਵਾਰ ਦੇ ਬਾਕੀ ਜੀਅ ਦਰਵਾਜੇ ਵਿੱਚ ਬੈਠੇ ਆਰਾਮ ਕਰ ਰਹੇ ਸਨ। ਅਸੀਂ ਕਈਆਂ ਦਿਨਾਂ ਤੋਂ ਪੈਂਟ ਨੂੰ ਪਾ ਕੇ ਦੇਖਣ ਦਾ ਸਮਾਂ ਲੱਭ ਰਹੇ ਸਾਂ। ਸੋ ਇਹ ਬਹੁਤ ਹੀ ਢੁਕਵਾਂ ਸਮਾਂ ਸੀ। ਸੋ ਅਸੀਂ ਪੈਂਟ ਚੁੱਕੀ ਵੜਗੇ ਪਿਛਲੇ ਅੰਦਰ ਅਤੇ ਲੱਗੇ ਪੈਂਟ ਨੂੰ ਆਪਣੇ ਫਿੱਟ ਕਰਕੇ ਦੇਖਣ। ਸਾਈਜ਼ ਮੁਤਾਬਿਕ ਵੱਡੇ ਭਰਾ ਦੀ ਪੈਂਟ ਦਾ ਕਮਰ ਤੋਂ ਖੁੱਲ੍ਹੀ ਹੋਣਾ ਸੁਭਾਵਿਕ ਹੀ ਸੀ। ਬੈਲਟ ਦਾ ਕੰਮ ਅਸੀਂ ਇੱਕ ਰੱਸੀ ਤੋਂ ਲੈ ਕੇ ਪੈਂਟ ਆਪਣੇ ਫਿੱਟ ਕਰ ਦਿੱਤੀ ਅਤੇ ਅੰਦਰੇ ਅੰਦਰ ਲੈਫਟ ਰਾਈਟ, ਲੈਫਟ ਰਾਈਟ ਲੱਗੇ ਫੌਜ਼ੀਆਂ ਵਾਲੀ ਪਰੇਡ ਕਰਨ। ਬੜੀ ਖੁਸ਼ੀ ਹੋਈ, ਅਸੀਂ ਵੀ ਪੈਂਟ ਵਾਲੇ ਬਣੇ।

ਅੰਦਰ ਅੰਦਰ ਤਾਂ ਪੈਂਟ ਨੂੰ ਰੱਸੀ ਦੀ ਸਹਾਇਤਾ ਨਾਲ ਫਿੱਟ ਕਰਕੇ, ਕੰਮ ਚਲੀ ਜਾਂਦਾ ਸੀ। ਪ੍ਰੰਤੂ ਹੁਣ ਸਮੱਸਿਆ ਇਹ ਸੀ ਇਸ ਨੂੰ ਪਾਕੇ ਬਾਹਰ ਕਿਵੇਂ ਨਿਕਲਿਆ ਜਾਵੇ। ਗਲੀ ਮੁਹੱਲੇ ਵਿੱਚ ਤਾਂ ਰੱਸੀ ਨੂੰ ਕਿਸੇ ਹਿਸਾਬ ਨਾਲ ਲੋਕਇਆ ਵੀ ਜਾ ਸਕਦਾ ਸੀ ਪ੍ਰੰਤੂ ਕਾਲਜ ਵਿੱਚ ਤਾਂ ਅਜਿਹਾ ਨਹੀਂ ਸੀ ਹੋ ਸਕਦਾ, ਜਦੋਂਕਿ ਮੇਨ ਸਮੱਸਿਆ ਇਹੋ ਹੀ ਸੀ ਕਿ ਪੈਂਟ ਪਾਕੇ ਕਾਲਜ ਕਿਵੇਂ ਜਾਇਆ ਜਾਵੇ। ਇਸਦਾ ਇੱਕੋ ਇੱਕ ਹੱਲ ਸੀ ਇੱਕ ਬੈਲਟ, ਬੈਲਟ, ਬੱਸ ਮਨ ਵਿੱਚ ਇਹੋ ਹੀ ਖਿਆਲ ਆਈ ਜਾਣ। ਪੜਛਤੀ ਵਿੱਚ ਪਈ ਬਲਦਾਂ ਵਾਲੀ ਘੁੰਗਰਾਲ ਵਿੱਚੋਂ ਘੁੰਗਰੂ ਕੱਢਕੇ ਬੈਲਟ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪ੍ਰੰਤੁ ਕਾਮਯਾਬੀ ਹਾਸਲ ਨਾ ਹੋਈ, ਉਲਟਾ ਚਾਚੇ ਤੋਂ ਜੁੱਤੀਆਂ ਵਾਧੂ ਖਾਣੀਆਂ ਪਈਆਂ।

ਅਚਾਨਕ ਇੱਕ ਦਿਨ ਮਾਮਾ ਜੀ ਆ ਗਏ। ਇੱਕ ਰਾਤ ਰਹੇ। ਮਨ ਵਿੱਚ ਇਹ ਸ਼ੌਕਸੀ ਕਿ ਪੈਂਟ ਮਾਮਾ ਜੀ ਨੂੰ ਪਾ ਕੇ ਦਿਖਾਈ ਜਾਵੇ ਪ੍ਰੰਤੂ ਅਜਿਹਾ ਕੋਈ ਮੌਕਾ ਸਾਨੂੰ ਮਿਲ ਨਾ ਸਕਿਆ। ਮਾਮਾ ਜੀ ਜਾਂਦੇ ਹੋਏ ਮੈਨੂੰ ਇੱਕ ਰੁਪਈਆ ਦੇ ਗਏ। ਬਸ ਬਣ ਗਈ ਗੱਲ ਉਸੇ ਦਿਨ ਕਾਲਜੋਂ ਆਉਂਦੇ ਹੋਏ ਅੱਠ ਆਨਿਆਂ ਦੀ ਰਬੜ ਦੀ ਇੱਕ ਧਾਰੀਆਂ ਵਾਲੀ ਬੈਲਟ ਖਰੀਦ ਲਿਆਂਦੀ। ਬੈਲਟ ਦੀ ਸਹਾਇਤਾ ਨਾਲ ਪੈਂਟ ਕਿੱਟ ਤਾਂ ਆ ਗਈ ਪ੍ਰੰਤ ਇਸ ਗੱਲ ਦੀ ਸਮਝ ਨਾ ਆਵੇ ਕਿ ਪੈਂਟ ਉਨੀ ਫੱਬਦੀ ਨਹੀਂ ਜਿਨੀ ਫੱਬਣੀ ਚਾਹੀਦੀ ਹੈ। ਇੱਕ ਸੁਹਿਰਦ ਮਿੱਤਰ ਨੂੰ ਪਾ ਕੇ ਦਿਖਾਈ ਤਾਂ ਉਸਨੇ ਦੱਸਿਆ ਕਿ ਪੈਂਟ ਦਰਅਸਲ ਪ੍ਰੈਸ ਕਰਕੇ

ਸੁੱਧ ਵੈਸ਼ਨੂੰ ਢਾਬਾ/128