ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/122

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਇਆ, ਤੜਕੇ ਦੇ ਲੱਸੀ ਹੀ ਪੀ ਜਾਨੇ ਆਂ?" "ਉਹ ਕੁਛ ਨਹੀਂ, ਐਵੇਂ ਕਾਲਜਾ ਜਿਹਾ ਮੱਚੀ ਜਾਂਦਾ।" ਕਹਿ ਕੇ ਗੱਲ ਟਾਲ ਦਿੱਤੀ। ਰੱਬ ਦੀ ਮਰਜੀ ਕੁੱਤਿਆਂ ਨੂੰ ਲੱਸੀ ਪਾਉਣ ਵਾਲੀ ਅਜੇ ਰਹਿੰਦੀ ਸੀ। ਸ੍ਰੀਮਤੀ ਜੀ ਨੇ ਡੋਲਣੇ ਚੋਂ ਭਰਿਆ ਵੱਡਾ ਗਲਾਸ ਲੱਸੀ ਦਾ ਅਤੇ ਕੁੱਤਿਆਂ ਵਾਲੇ ਭਾਂਡੇ ਵਿੱਚ ਪਾ ਦਿੱਤਾ। ਸਮੈਂ ਤਾਂ ਉਹਨੂੰ ਆਈ ਥੋੜ੍ਹੀ ਬਹੁਤੀ ਤੁ ਉਸਨੇ ਬਹੁਤਾ ਖ਼ਿਆਲ ਨਾ ਕੀਤਾ ਕਿਉਂਕਿ ਫਰਿੱਜ ਵਿੱਚ ਦਾਰੁ ਤਾਂ ਆਮ ਹੀ ਪਈ ਰਹਿੰਦੀ ਸੀ ਅਤੇ ਏਨੀ ਕੁ ਸਮੈੱਲ ਉਸ ਵਿੱਚੋਂ ਆਉਂਦੀ ਹੀ ਰਹਿੰਦੀ ਸੀ। ਘਰ ਦੇ ਸਾਰੇ ਏਨੀ ਕੁ ਸਮੈੱਲ ਦੇ ਆਦੀ ਹੋ ਚੁੱਕੇ ਸਨ। ਹੋਇਆ ਏਹ ਕਿ ਕੁੱਤਿਆਂ ਨੇ ਦਾਰੂ ਵਾਲੀ ਲੱਸੀ ਸੁੰਘ ਕੇ ਛੱਡ ਦਿੱਤੀ। ਲੱਸੀ ਭਾਂਡੇ ਵਿੱਚ ਉਵੇਂ ਹੀ ਪਈ ਰਹੀ। ਸ੍ਰੀਮਤੀ ਜੀ ਦਾ ਜਦੋਂ ਦੁਬਾਰਾ ਉੱਧਰ ਗੇੜਾ ਲੱਗਾ, ਭਾਂਡੇ ਵਿੱਚ ਪਈ ਲੱਸੀ ਨੂੰ ਵੇਖ ਕੇ ਆਖਣ ਲੱਗੀ, "ਕੀ ਗੱਲ ਅੱਜ ਕੁੱਤਿਆਂ ਨੇ ਲੱਸੀ ਕਿਉਂ ਨਹੀਂ ਪੀਤੀ? ਹੈਂ ਕੀ ਕੀ ਗੱਲ ਹੋ ਗਈ? ਕੁੱਤੇ ਲੱਸੀ ਕਾਹਤੋਂ ਨਹੀਂ ਪੀਂਦੇ?" ਅਖੀਰ ਜੀ ਸਮੈੱਲ ਵਾਲੀ ਗੱਲ ਉਹਦੇ ਵੱਜੀ ਖਾਨੇ ਵਿੱਚ ਤੇ ਗੱਲ ਸਾਰੀ ਸਾਫ ਹੋ ਗਈ।

"ਮੈਂ ਵੀ ਆਖਿਆ, ਅੱਜ ਕਿਉਂ ਬਿੰਦ ਕੁ ਪਿੱਛੋਂ ਆਉਂਦੈ, ਗਲਾਸ ਭਰ ਕੇ ਲੱਸੀ ਦਾ ਪੀ ਜਾਂਦੈ। ਥੇਹ ਹੋਣੇ ਨੇ ਸਾਰੀ ਲੱਸੀ ਖਰਾਬ ਕਰਤੀ ਦਾਰੁ ਪਾ ਤੀ ਆ ਵਿੱਚ।"

ਲਉ ਜੀ ਲਕੋ ਰੱਖਣ ਵਾਲਾ ਸਾਡਾ ਇਹ ਤਜ਼ਰਬਾ ਵੀ ਸੈਂਟ ਪਰਸੈਂਟ ਫੇਲ੍ਹ ਗਿਆ।

ਇੱਕ ਦਿਨ ਰਾਤ, ਕੁੱਝ ਨੰਬਰ ਵੱਧ ਬਣ ਗਏ ਸਨ। ਪਾਣੀ ਦੇ ਮਾਰਿਆਂ ਨੂੰ ਪਾਣੀ ਹੀ ਹਰੇ ਕਰਦਾ ਹੈ ਦੇ ਅਨੁਸਾਰ ਫਿਰ ਦਿਨੋਂ ਥੋੜ੍ਹੀ ਦਾਰੂ ਪੀਣ ਨਾਲ ਹੀ ਸੈਟਿੰਗ ਬਣਦੀ ਹੈ। ਸੋ ਅਸੀਂ ਵੀ ਸਭਾ ਅੱਠ ਕੁ ਵਜੇ ਤੋਂ ਹੀ ਚੋਰੀ ਚੋਰੀ ਕੰਮ ਸ਼ੁਰੂ ਕਰ ਦਿੱਤਾ। ਤਜ਼ਰਬਾ ਹੁਣ ਸ੍ਰੀਮਤੀ ਜੀ ਦਾ ਵੀ ਪੂਰਾ ਹੀ ਸੀ ਪਤਾ ਤਾਂ ਉਸਨੂੰ ਪਹਿਲੇ ਪੌਂਗ ਹੀ ਲੱਗ ਗਿਆ ਸੀ। ਇੱਕ ਪੈੱਗ ਥੋੜ੍ਹੇ ਚਿਰ ਬਾਅਦ ਹੋਰ ਲਾ ਲਿਆ ਕਿਉਂਕਿ ਦੁਪਹਿਰ ਦੀ ਰੋਟੀ ਦਾ ਵੇਲਾ ਹੋ ਰਿਹਾ ਸੀ। ਇੱਕ ਪੈੱਗ ਦਾ ਹਾਲੇ ਹੋਰ ਕੱਚ ਸੀ। ਤੀਜਾ ਪੌਂਗ ਪਾ ਕੇ ਬਾਹਰ ਨਿਕਲੇ ਸੀ ਆਰਡਰ ਚਾੜ ਤਾ "ਪਾ ਦਿਉ ਬਈ ਰੋਟੀ।" ਅੱਜ ਤੜਕੇ ਹੀ ਕਰ ਤਾ ਕੰਮ ਸ਼ੁਰੂ।" ਸ੍ਰੀਮਤੀ ਜੀ ਕਹਿਣ ਲੱਗੀ। "ਨਹੀਂ।" ਮੈਂ ਮੋੜਵਾਂ ਉੱਤਰ ਦਿੱਤਾ। "ਸਮੈੱਲ ਤਾਂ ਆਈ ਜਾਂਦੀ ਐ ਮੂੰਹ 'ਚੋਂ।" ਸਾਨੂੰ ਪਤਾ ਹੀ ਨਾ ਲੱਗਾ ਕਿ ਸ੍ਰੀਮਤੀ ਕਦੋਂ ਅੰਦਰ ਝਾਤੀ ਮਾਰ ਆਈ ਸੀ ਸੋ ਸਾਡੀ ਰਾਤ ਵਾਲੀ ਕਹਿਣ ਵਾਲਾ ਤਜ਼ਰਬਾ ਵੀ ਫੇਲ੍ਹ ਹੋ ਗਿਆ।

ਹੁਣ ਗੱਲ ਇੱਥੇ ਆ ਕੇ ਖੜ੍ਹ ਗਈ ਕਿ ਦਾਰੂ ਕਿਵੇਂ ਛੱਡੀ ਜਾਵੇ? ਇੱਕ ਸਿਆਣੇ ਪੁਰਸ਼ ਨੇ ਸੁਝਾਅ ਦਿੱਤਾ ਕਿ ਦਾਰੂ ਇੱਕਦਮ ਨਹੀਂ ਛੱਡੀ ਜਾਣੀ ਚਾਹੀਦੀ। ਬੰਦਾ ਹੌਲੀ ਹੌਲੀ ਛੱਡੇ ਅਸਲ ਵਿੱਚ ਪਹਿਲਾਂ ਬੀਅਰ ਸ਼ੁਰੂ ਕਰੋ ਫੇਰ

ਸੁੱਧ ਵੈਸ਼ਨੂੰ ਢਾਬਾ/122