ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/118

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਾਹੌਲ ਵਿੱਚ ਦਾਰੂ ਵਾਲੇ ਪਾਸੇ ਸਾਡਾ ਕਿਵੇਂ ਧਿਆਨ ਹੋ ਸਕਦਾ ਸੀ?

ਇੱਕ ਵਾਰ ਅਸੀਂ ਸ਼ਾਇਦ ਛੇਵੀਂ ਜਮਾਤ ਦੇ ਵਿਦਿਆਰਥੀ ਸਾਂ ਕਿ ਸਾਡੇ ਪੇਟ ਵਿੱਚ ‘ਵੀਲਾ’ ਨਾਮੀਂ ਇੱਕ ਵਿਸ਼ੇਸ਼ ਕਿਸਮ ਦਾ ਦਰਦ ਸ਼ੁਰੂ ਹੋ ਗਿਆ। ਦਰਦ ਵੀ ਐਨਾ ਕਿ ਗੁਆਂਢੀਆਂ ਦੀ ਨੀਂਦ ਵੀ ਹਰਾਮ ਹੋ ਗਈ। ਕਿਸੇ ਸਿਆਣੇ ਨੇ ਸਲਾਹ ਦਿੱਤੀ ਕਿ ਮੁੰਡੇ ਨੂੰ ਦਾਰੂ ਪਿਆ ਦਿਓ, ਠੀਕ ਹੋ ਜਾਵੇਗਾ। ਸਾਡੇ ਪਰਿਵਾਰਕ ਮੈਂਬਰ ਜੋ ਦਾਰੁ ਦਾ ਨਾਮ ਤੱਕ ਵੀ ਸੁਣਨਾ ਪਸੰਦ ਨਹੀਂ ਸੀ ਕਰਦੇ, ਵੀ ਮੇਰੀ ਹਾਲਤ ਵੱਲ ਦੇਖ ਕੇ ਇਸ ਗੱਲ ਨਾਲ ਵੀ ਸਹਿਮਤ ਹੋ ਗਏ। ਚਲੋ ਦਵਾਈ ਕਰਕੇ ਹੀ ਪੀਣੀ ਹੈ। ਮੈਨੂੰ ਕਹਿਣ ਲੱਗੇ ਕਿ ਤੂੰ ਥੋੜੀ ਜਿਹੀ ਦਾਰੂ ਪੀ ਲੈ ਠੀਕ ਹੋ ਜਾਵੇਗਾ। ਮੈਂ ਕਿਹਾ, "ਮਰ ਜਾਣਾ ਮਨਜੂਰ ਹੈ, ਪਰ ਦਾਰੂ ਨਹੀਂ ਪੀਣੀ।" ਮੇਰੇ ਫੈਸਲੇ ਦੀ ਲੋਕਾਂ ਨੇ ਬੜੀ ਹੁੱਬ ਕੇ ਸ਼ਲਾਘਾ ਕੀਤੀ, ਕਿ "ਫੇਰ ਵੀ ਗ੍ਰੰਥੀਆਂ ਦਾ ਮੁੰਡਾ ਹੈ, ਪਿਓ ਦਾਦੇ ਨਾਲੋਂ ਵੀ ਵਧੇਰੇ ਧਾਰਮਿਕ ਬਣੂਗਾ।"

ਪ੍ਰੰਤੁ ਦਾਣਾ ਪਾਣੀ ਤਾਂ ਕਹਿੰਦੇ ਵਿੱਧ ਮਾਤਾ ਲਿਖਦੀ ਹੈ। ਹੁਣ ਮੈਨੂੰ ਸਮਝ ਨਹੀਂ ਆਉਂਦੀ, ਗਲਤੀ ਕਿੱਥੇ ਹੋ ਗਈ।

ਸਾਡੇ ਜੀ ਵੱਡੇ ਭਾਈ ਸਾਹਿਬ ਫੌਜ਼ ਵਿੱਚ ਭਰਤੀ ਹੋ ਗਏ। ਕੁਝ ਸਾਲਾਂ ਦੀ ਸਰਵਿਸ ਬਾਅਦ ਇਹ ਗੱਲ ਸੁਣਨ ਵਿੱਚ ਆਈ ਕਿ ਵੱਡੇ ਭਾਈ ਸਾਹਿਬ ਫੌਜ਼ ਵਿੱਚ ਸ਼ਰਾਬ ਪੀਣ ਲੱਗ ਪਏ ਹਨ। ਸਾਡੇ ਪਰਿਵਾਰ ਵਾਲਿਆਂ ਨੇ ਇਸ ਗੱਲ ਦਾ ਕਾਫੀ ਬੁਰਾ ਮਨਾਇਆ ਪੰਤੁ ਮੈਂ ਸ਼ਾਇਦ ਸਭ ਤੋਂ ਹੀ ਵੱਧ ਬੁਰਾ ਮਨਾਇਆ, "ਆਪਾਂ ਤਾਂ ਨੀ ਆਏ ਨਾਲ ਬੋਲਣਾ।"

‘ਹੋਤਾ ਹੈ ਵਹੀ ਜੋ ਮਨਜੂਰੇ ਖੁਦਾ ਹੋਤਾ ਹੈ’ ਸੋ ਖੁਦਾ ਨੂੰ ਕੁੱਝ ਹੋਰ ਮਨਜੂਰ ਸੀ। ਸੱਤਵੀਂ ਜਮਾਤ ਵਿੱਚ ਮੀਤਾ ਅਤੇ ਗਿੰਦਾ ਸਾਡੇ ਪਿੰਡ ਦੇ ਹੀ ਦੋ ਮੁੰਡਿਆਂ ਨਾਲ ਸਾਡੀ ਆੜੀ ਪੈ ਗਈ। ਅੱਠਵੀਂ ਵਿੱਚ ਇਹ ਆੜੀ ਹੋਰ ਪੱਕੀ ਹੋ ਗਈ। ਆੜੀ ਦਾ ਅਸਰ ਇਹ ਹੋਇਆ ਕਿ ਮੈਂ ਜੋ ਪਹਿਲਾਂ ਹਮੇਸ਼ਾਂ ਹੀ ਹਰ ਕਲਾਸ ਵਿੱਚ ਫਸਟ ਆਉਂਦਾ ਸੀ ਅੱਠਵੀਂ ਵਿੱਚੋਂ ਮਸਾਂ ਹੀ ਸੈਕਿੰਡ ਡਿਵੀਜਨ ਲੈ ਕੇ ਪਾਸ ਹੋਇਆ। ਆੜੀ ਨੇ ਤਾਂ ਸਮੇਂ ਅਨੁਸਾਰ ਹੋਰ ਪੱਕਾ ਹੋਣਾ ਹੀ ਸੀ ਸੋ ਹੁੰਦੀ ਗਈ।

ਗਿੰਦਾ ਇੱਕ ਅਜਿਹੇ ਪਰਿਵਾਰ ਦਾ ਮੁੰਡਾ ਸੀ, ਜੋ ਸ਼ਰਾਬ ਘਰੇ ਹੀ ਬਣਾਉਂਦੇ ਸਨ। ਗਿੰਦਾ ਤੇ ਮੀਤਾ ਦੋਵੇਂ ਹੀ ਦਾਰੂ ਪੀਂਦੇ ਸਨ ਅਤੇ ਮੈਨੂੰ ਵੀ ਦਾਰੂ ਪੀਣ ਲਈ ਪ੍ਰੇਰਦੇ ਰਹਿੰਦੇ। ਮੈਂ ਜੋ ਕਦੀ ਦਾਰੁ ਦਾ ਨਾਂ ਤੱਕ ਨਹੀਂ ਸੀ ਸੁਣਨਾ ਚਾਹੁੰਦਾ ਉਹਨਾਂ ਨੂੰ ਹਰ ਵਾਰੀ ਕੋਰਾ ਜਵਾਬ ਦੇ ਦਿੰਦਾ। "ਜੇ ਦਾਰੂ ਪਿਆਉਣੀ ਹੈ ਤਾਂ ਆਪਣੀ ਆੜੀ ਟੁੱਟੀ।" ਅਤੇ ਆੜੀ ਦੀਆਂ ਤਾਂ ਹੁਣ ਹੋਰ ਪੀਢੀਆਂ ਗੰਢਾਂ ਪੈ ਚੁੱਕੀਆਂ ਸਨ। ਦਾਰੂ ਪੀਣ ਨੂੰ ਭਾਵੇਂ ਮੈਂ ਹਰ ਵਾਰੀ ਜਵਾਬ ਦੇ ਦਿੰਦਾ ਪੰਤੁ ਮੈਨੂੰ ਹੁਣ ਮੀਤੇ ਤੇ ਗਿੰਦੇ ਦੀਆਂ ਸ਼ਰਾਬ ਬਾਰੇ ਕੀਤੀਆਂ

ਸੁੱਧ ਵੈਸ਼ਨੂੰ ਢਾਬਾ/118