ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/104

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੱਲਣ ਦਾ ਢੰਗ ਤਰੀਕਾ ਵੀ ਬਦਲਣ ਲੱਗਾ। ਭੋਲਾ ਸਿਉਂ ਸੋਚਣ ਲੱਗਾ ਬਾਪੁ ਨੂੰ ਪਤਾ ਨਹੀਂ ਕੀ ਹੋ ਗਿਐ। ਹੁਣ ਵੋਟਾਂ ਦੀਆਂ ਹੀ ਗੱਲਾਂ ਕਰਦਾ ਰਹਿਦੈ। ਅੱਗੇ ਤਾਂ ਕਦੇ ਇਹਨੇ ਵੋਟਾਂ ਵੂਟਾਂ ’ਚ ਕੋਈ ਦਿਲਚਸਪੀ ਨਹੀਂ ਸੀ ਲਈ ਕਦੇ। ਭੋਲਾ ਮਨ ਹੀ ਮਨ ਵਿੱਚ ਇਹ ਗੱਲ ਸੋਚਦਾ ਰਹਿੰਦਾ ਅਤੇ ਲਹਿਣਾ ਸਿਉਂ ਦੇ ਹਾਵੇ ਭਾਵ ਵੀ ਨੋਟ ਕਰਦਾ ਰਹਿੰਦਾ।

ਇਲੈਕਸ਼ਨ ਦੇ ਦਿਨ ਆ ਗਏ। ਸਿਆਸੀ ਲੋਕਾਂ ਦਾ ਘਰ ਆਉਣਾ ਜਾਣਾ ਸ਼ੁਰੂ ਹੋ ਗਿਆ। ਦਾਰੂ ਦੇ ਦੌਰ ਵੀ ਚੱਲਣ ਲੱਗੇ। ਲਹਿਣਾ ਸਿਉਂ ਨੇ ਪਹਿਲਾਂ ਦਾਰੁ ਦੀ ਪੇਟੀ ਬਾਹਰਲੇ ਘਰੇ ਲਿਆ ਰੱਖੀ ਸੀ। ਭੋਲੇ ਨੂੰ ਗੱਲ ਕੋਈ ਸਮਝ ਨਾ ਆਵੇ। "ਬਾਪੁ ਐਤਕੀਂ ਕੀ ਗੱਲ ਹੈ, ਅੱਗੇ ਤਾਂ ਤੁਸੀਂ ਕਦੇ ਵੋਟਾਂ ਦੂਟਾਂ ਵੱਲ ਧਿਆਨ ਨੀਂ ਸੀ ਦਿੱਤਾ ਕਦੇ।" ਭੋਲੇ ਨੇ ਲਹਿਣਾ ਸਿਉਂ ਨੂੰ ਪੁੱਛਿਆ। "ਤੂੰ ਬਸ ਏਂਦਾ ਜਾਹ ਕੀ ਬਣਦੈ, ਵੋਟਾਂ ਐਤਕੀਂ ਆਪਾਂ ਫਲਾਣਾ ਸਿਉਂ ਨੂੰ ਹੀ ਪਾਉਣੀਐਂ ਜਿਤਾਉਣੈ ਬੰਦੇ ਨੂੰ ਜ਼ਰੂਰ।" ਭੋਲੇ ਨੂੰ ਕੋਈ ਸਮਝ ਨਾ ਆਵੇ। ਭੋਲਾ ਵਿਚਾਰਾ ਚੁੱਪ ਕਰ ਗਿਆ। ਚਲੋ ਕਰੀ ਜਾਣ ਦਿਉ ਬਾਪੂ ਨੂੰ ਜਿਵੇਂ ਕਰਦਾ ਹੈ। ਅੱਗੇ ਤਾਂ ਕਦੇ ਇਹਨੇ ਕੋਈ ਐਸਾ ਵੈਸਾ ਕੰਮ ਕੀਤਾ ਨੀਂ। ਇਲੈਕਸ਼ਨ ਲੰਘ ਜਾਣ ਦਿਓ, ਫੇਰ ਈ ਸਮਝਾਵਾਂਗੇ ਏਹਨੂੰ। ਆਪਾਂ ਕੀ ਲੈਣੇ ਸਿਆਸਤਾਂ ਤੋਂ। ਹੁਣ ਤਾਂ ਚੁੱਪ ਹੀ ਭਲੀ ਹੈ। ਭੋਲੇ ਨੇ ਸੋਚਿਆ।

ਇਲੈਕਸ਼ਨ ਹੋ ਗਿਆ। ਲਹਿਣਾ ਸਿਉਂ ਦਾਉਮੀਦਵਾਰ ਜਿੱਤ ਗਿਆ ਲਹਿਣਾ ਸਿਉਂ ਦੇ ਘਰ ਪੂਰੇ ਜਸ਼ਨ ਮਨਾਏ ਗਏ। ਲਹਿਣਾ ਸਿਉਂ ਤਾਂ ਹੋਰ ਦਾ ਹੋਰ ਹੀ ਬਣ ਗਿਆ। ਘਰੇ ਘੱਟ ਹੀ ਠਹਿਰਿਆ ਕਰੇ। ਹਰ ਸਮੇਂ ਲੀਡਰਾਂ ਦੀਆਂ ਹੀ ਗੱਲਾਂ। ਬੱਸ ਲੀਡਰਾਂ ਨਾਲ ਹੀ ਤੁਰਿਆ ਫਿਰੇ। ਭੋਲਾ ਸਿਉਂ ਬੜਾ ਪ੍ਰੇਸ਼ਾਨ। ਸਾਰੀ ਉਮਰ ਉਹ ਪਿਓ ਮੂਹਰੇ ਬੋਲਿਆ ਨਹੀਂ ਸੀ। ਉਸਨੂੰ ਕਹੇ ਤਾਂ ਕੀ ਕਹੇ। ਜੇ ਕਦੇ ਵੀ ਤਾਂ ਕਦੋਂ ਕਹੇ। ਬਾਪੂ ਤਾਂ ਹੁਣ ਘਰੇ ਈ ਨਹੀਂ ਵੜਦਾ। ਅੱਜ ਫਲਾਣੇ ਨੂੰ ਮਿਲਣਾ ਹੈ। ਅੱਜ ਉਸ ਦੇ ਉਮੀਦਵਾਰ ਦਾ ਧੰਨਵਾਦੀ ਦੌਰਾ ਹੈ। ਅੱਜ ਵਿਧਾਇਕਾਂ ਦਾ ਸੌਂਹ ਚੁੱਕ ਸਮਾਗਮ ਹੈ। ਅੱਜ ਮੰਤਰੀਆਂ ਨੂੰ ਸੌਂਹ ਚੁਕਵਾਉਣੀ ਹੈ। ਅੱਜ ਮੁੱਖ ਮੰਤਰੀ ਦੀ ਤਾਜਪੋਸ਼ੀ ਹੈ। ਬੱਸ ਤੀਜੇ ਕੁ ਦਿਨ ਚੰਡੀਗੜ੍ਹ ਦਾ ਗੇੜਾ। ਖ਼ੈਰ ਜੀ ਮੰਤਰੀ ਮੰਡਲ ਬਣਦੇ ਕਰਦੇ ਨੂੰ ਦੋ ਢਾਈ ਮਹੀਨੇ ਲੱਗ ਗਏ। ਲਹਿਣਾ ਸਿਉਂ ਦੇ ਉਮੀਦਵਾਰ ਨੂੰ ਮੰਤਰੀ ਦਾ ਪ੍ਰਾਪਤ ਹੋ ਗਿਆ। ਉਸ ਦਿਨ ਤਾਂ ਲਹਿਣਾ ਸਿਉਂ ਦੇ ਪੈਰ ਧਰਤੀ ਤੇ ਨਹੀਂ ਸੀ ਲੱਗ ਰਹੇ। ਅਖੀਰ ਜੀ ਲਹਿਣਾ ਸਿਉਂ ਦੇ ਸੁਹਿਰਦ ਮਿੱਤਰ ਨੇ ਆਪਣਾ ਵਾਅਦਾ ਨਿਭਾ ਦਿੱਤਾ। ਮੰਤਰੀ ਕੋਲੋਂ ਭੋਲੇ ਵਾਸਤੇ ਪੀ.ਏ. ਦਾ ਨਿਯੁਕਤੀ ਪੱਤਰ ਲਹਿਣਾ ਸਿਉਂ ਦੇ ਹੱਥ ਲਿਆ ਫੜਾਇਆ। "ਕੱਲ ਤੋਂ ਭੋਲੇ ਨੂੰ ਕਹਿੰਦੀ ਸਕੂਲ ਕਾਲ ਨੀ ਜਾਣਾ। ਆਹ ਫੜ੍ਹ ਚਿੱਠੀ।

ਸੁੱਧ ਵੈਸ਼ਨੂੰ ਢਾਬਾ/104