ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/101

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਠਣੀ ਬੈਠਣੀ ਸੀ। ਇਸ ਲਈ ਉਸਨੇ ਗੇਲੇ ਲਈ ਵੈਟਰਨਰੀ ਕੰਪਾਊਡਰ ਦੀ ਸਰਕਾਰੀ ਨੌਕਰੀ ਦਾ ਪ੍ਰਬੰਧ ਕਰ ਦਿੱਤਾ।

ਜਦੋਂ ਭੋਲਾ ਅਜੇ ਬੀ.ਏ. ਦੀਆਂ ਪੌੜੀਆਂ ਹੀ ਚੜ ਰਿਹਾ ਸੀ, ਗੋਲਾ ਆਸੇ ਪਾਸੇ ਨੌਕਰੀ ਕਰਦਾ ਕਰਦਾ ਆਪਣੇ ਪਿੰਡ ਦੇ ਨਜਦੀਕ ਈ ਕਿਸੇ ਪਸ਼ੂ ਹਸਪਤਾਲ ਵਿੱਚ ਬਦਲੀ ਕਰਾਕੇ ਆ ਗਿਆ ਸੀ। ਭਾਵ ਗੇਲਾ ਹੁਣ ਸਰਕਾਰੀ ਪਸ਼ੂ ਡਾਕਟਰ ਬਣ ਚੁੱਕਾ ਸੀ ਕਿਉਂਕਿ ਪਿੰਡਾਂ ਦੇ ਹਸਪਤਾਲਾਂ ਵਿੱਚ ਸਾਰਾ ਕੰਮ ਕੰਪਾਊਡਰਾਂ (ਜਿਨ੍ਹਾਂ ਨੂੰ ਅੱਜਕੱਲ੍ਹ ਫਾਰਮਾਸਿਸਟ ਕਹਿੰਦੇ ਹਨ) ਦੇ ਸਿਰ ਤੇ ਹੀ ਚੱਲਦਾ ਹੈ। ਪਿੰਡਾਂ ਦੇ ਹਸਪਤਾਲਾਂ ਵਿੱਚ ਡਾਕਟਰ ਦੀ ਨਿਯੁੱਕਤੀ ਘੱਟ ਹੀ ਹੁੰਦੀ ਹੈ ਅਤੇ ਜੇਕਰ ਹੁੰਦੀ ਵੀ ਹੈ ਤਾਂ ਡਾਕਟਰ ਘੱਟ ਵੱਧ ਹੀ ਆਉਂਦੇ ਹਨ ਅਤੇ ਸਾਰਾ ਕੰਮ ਫਾਰਮਾਸਿਸਟਾਂ ਦੇ ਸਿਰ ਤੇ ਹੀ ਚੱਲਦਾ ਹੈ। ਇਸ ਕਰਕੇ ਫਾਰਮਾਸਿਸਟ ਨੂੰ ਹੀ ਡਾਕਟਰ ਕਰਕੇ ਜਾਣਿਆ ਜਾਂਦਾ ਹੈ। ਹੋਰ ਤਾਂ ਹੋਰ ਪਸ਼ੂ ਡਿਸਪੈਂਸਰੀਆਂ ਦੇ ਤਾਂ ਕਲਾਸ ਫੇਰ ਵੀ ਆਪਣੇ ਆਪ ਨੂੰ ਡਾਕਟਰ ਹੀ ਕਹਾਉਂਦੇ ਹਨ। ਤੇ ਫੇਰ ਗੋਲੇ ਵਰਗੇ ਜੁਗਾੜੀ ਬੰਦੇ ਦਾ ਰੋਹਬ ਕਿਵੇਂ ਕਿਸੇ ਡਾਕਟਰ ਤੋਂ ਘੱਟ ਹੋ ਸਕਦਾ ਸੀ।

ਗੱਲ ਕੀ ਜਦੋਂ ਤੱਕ ਭੋਲਾ ਬੀ.ਏ., ਬੀ.ਐਡ. ਕਰਕੇ ਅਧਿਆਪਕ ਲੱਗਾ ਭੋਲਾ ਇੱਕ ਪੂਰਾ ਸਰਕਾਰੀ ਡਾਕਟਰ ਬਣ ਚੁੱਕਿਆ ਸੀ ਅਤੇ ਆਪਣੇ ਸੁਭਾਅ ਮੁਤਾਬਿਕ ਉਸਨੇ ਆਪਣੇ ਆਸੇ-ਪਾਸੇ ਦੇ ਇਲਾਕੇ ਵਿੱਚ ਪੂਰੀ ਧਾਕ ਜਮਾ ਲਈ ਸੀ। ਉਸਦੀ ਨਿਗਾਹ ਵਿੱਚ ਬੀ.ਐਡ. ਅਧਿਆਪਕ ਇੱਕ ਗਰੀਬੜੇ ਜਿਹੇ ਸਰਕਾਰੀ ਮੁਲਾਜ਼ਮ ਤੋਂ ਵਧ ਹੋਰ ਕੁੱਝ ਨਹੀਂ ਸਨ। ਰੁਤਬੇ ਅਤੇ ਟੌਹਰ ਫੌਹਰ ਦੇ ਹਿਸਾਬ ਨਾਲ ਵੀ ਭੋਲੇ ਦਾ ਗੋਲਾ ਨਾਲ ਕੋਈ ਮੁਕਾਬਲਾ ਨਹੀਂ ਸੀ। ਗੋਲੇ ਦੀ ਭੋਲੇ ਨਾਲੋਂ ਸਮਾਜ ਵਿੱਚ ਕਿਤੇ ਵਧੇਰੇ ਭੁੱਲ ਸੀ। ਪ੍ਰੰਤੁ ਭੋਲਾ ਆਪਣੇ ਆਪ ਵਿੱਚ ਸੰਤੁਸ਼ਟ ਸੀ। ਭੋਲਾ ਆਪਣੀ ਚਾਲੇ ਚਲਦਾ ਗਿਆ। ਆਪਦੇ ਵਿਸ਼ੇ ਵਿੱਚ ਐਮ.ਏ. ਕਰਕੇ ਹੁਣ ਆਪਦੇ ਵਿਸ਼ੇ ਦਾ ਲੈਚਕਰਾਰ ਨਿਯੁਕਤ ਹੋ ਚੁੱਕਾ ਸੀ। ਜ਼ਿੰਦਗੀ ਸਿੱਧੀ ਅਤੇ ਸੁਖਾਵੀਂ ਆਪਣੀ ਤੋਰ ਤੁਰੀ ਜਾ ਰਹੀ ਸੀ। ਕਿਸੇ ਪ੍ਰਕਾਰ ਦੀ ਕੋਈ ਘਾਟ ਮਹਿਸੂਸ ਨਹੀਂ ਸੀ ਹੋ ਰਹੀ। ਪੰਤੁ ਗੇਲੇ ਅਤੇ ਉਸ ਦੇ ਪਿਉ ਦੀਆਂ ਅਕਾਸ਼ਾਵਾਂ ਹਾਲੇ ਕੁਝ ਹੋਰ ਉਚੇਰੀਆਂ ਸਨ।

ਜਿਵੇਂ ਮੈਂ ਪਹਿਲਾਂ ਹੀ ਗੇਲੇ ਦੇ ਪਿਤਾ ਬਾਰੇ ਦੱਸ ਚੁੱਕਾ ਹਾਂ। ਉਹ ਤੁਰਿਆ ਫਿਰਿਆ ਅਤੇ ਜੁਗਾੜੀ ਬੰਦਾ ਸੀ। ਲੀਡਰਾਂ ਨਾਲ ਉਸਦੀ ਹਰ ਵੇਲੇ ਉਠਣੀ ਬੈਠਣੀ ਸੀ। ਹੋਇਆ ਕੀ ਕਿ ਉਸਦੇ ਕਿਸੇ ਜਾਣ-ਪਛਾਣ ਵਾਲੇ ਵਿਧਾਇਕ ਦਾ ਮੰਤਰੀ ਬਣਨ ਦਾ ਦਾਅ ਲੱਗ ਗਿਆ। ਬੱਸ ਫੇਰ ਕੀ ਸੀ, ਕੈਲੇ ਜੁਗਾੜੀ ਨੇ ਕਰਤਾ ਜੁਗਾੜ ਫਿੱਟ, ਉਹ ਗੇਲੇ ਨੂੰ ਮੰਤਰੀ ਦਾ ਪੀ.ਏ. ਨਿਯੁੱਕਤ ਕਰਾਉਣ ਵਿੱਚ ਸਫਲ ਹੋ ਗਿਆ।

ਗੇਲਾ ਹੁਣ ਇਲਾਕੇ ਦੇ ਮੰਤਰੀ ਦਾ ਪੀ.ਏ, ਸੀ। ਹੁਣ ਉਸ ਨੂੰ

ਸੁੱਧ ਵੈਸ਼ਨੂੰ ਢਾਬਾ/101