ਪੰਨਾ:ਸ਼ਹੀਦੀ ਜੋਤਾਂ.pdf/92

ਇਹ ਸਫ਼ਾ ਪ੍ਰਮਾਣਿਤ ਹੈ

(੯੧)

ਜਿਉਂ ਸੋਗੜ ਕਾਂ ਮੰਹ ਅਡਦੇ, ਧੁਪ ਲਗੀ ਜੇਠ ਤੇ ਹਾੜ।
ਉਹਨੇ ਫੜ ਨਾੜਾਂ ਇਉਂ ਸਾੜੀਆਂ,
ਜਿਉਂ ਅੱਗ ਵਿਚ ਸੜਦਾ ਨਾੜ।
ਸਿੰਘ ਇਉਂ ਹਰਕਤ ਵਿਚ ਆ ਗਿਆ,
ਜਿਉਂ ਪੀਤੀ ਹੋਏ 'ਅਧਵਾੜ'।
ਮੈਂ ਕਲਮਾਂ ਪੜ੍ਹ ਲਾਂ ਖਾਨ ਜੀ,
ਮੈਨੂੰ ਸੀਖਾਂ ਫੇਰ ਨਾਂ ਸਾੜ।

ਸੂਬੇ ਨੇ ਸੁਬੇਗ ਸਿੰਘ ਨੂੰ ਦਸਣਾ

ਤਥਾ-


ਤਦ ਸੂਬਾ ਫੇਰ ਜਲਾਦ ਨੂੰ, ਦੇ ਖੁਸ਼ੀਆਂ ਨਾਲ ਸੁਣਾ।
ਮੈਂ ਪਰਬਤ ਕੁਸ਼ਤਾ ਕਰ ਦਿਆਂ, ਇਹ ਸਿਖ ਕੀ ਹੋਏ ਬਲਾ।
ਹੁਣ ਇਸਦੇ ਬਾਪ ਸੁਬੇਗ ਨੂੰ, ਲਿਆ ਕੋਲ ਲਵਾਂ ਸਮਝਾ।
ਅਜ ਹਜ ਮਕੇ ਦਾ ਹੋਗਿਆ, ਗਿਆ ਈਨ ਅੰਦਰ ਸਿਖ ਆ।
ਹੁਣ ਤੋਂ ਪਖੇ ਵਿਚ ਆਬ ਦੇ, ਏਹਨੂੰ ਝਲੋ ਠੰਢੀ ਵਾ।
ਏਹਦੇ ਮੂੰਹ ਵਿਚ ਸੰਦਲ ਕੇਵੜੇ, ਲੈ ਜਲਦੀ ਜਲਦੀ ਪਾ।
ਅਜ ਵੇਲ ਵਧੀ ਇਸਲਾਮ ਦੀ, ਖੁਦ ਕੀਤਾ ਫਜ਼ਲ ਖੁਦਾ।
ਇੰਜ ਕਹਿਕੇ ਫੇਰ 'ਸਬੇਗ' ਕੋਲ, ਹਤਿਆਰਾ ਬੈਠਾ ਜਾ।
ਪੁਤ ਤੇਰੇ ਕਲਮਾਂ ਪੜ ਲਿਆ, ਕੁਝ ਤੂੰ ਵੀ ਹੋਸ਼ ਵਿਚ ਆ।
ਇਉਂ ਡੋਲੀ ਕੋਲ 'ਸ਼ਾਹਬਾਜ਼' ਦੇ, ਉਹਦੀ ਲੈ ਆਂਦੀ ਚੁਕਵਾ।
ਉਹਨੂੰ ਸਟ ਪਈ ਇਉਂ ਕਾਲਜੇ, ਕਿਸੇ ਭਾਂਬੜ ਦਿਤੇ ਲਾ।