ਪੰਨਾ:ਸ਼ਹੀਦੀ ਜੋਤਾਂ.pdf/91

ਇਹ ਸਫ਼ਾ ਪ੍ਰਮਾਣਿਤ ਹੈ

(੮੯)

ਛੌਡੇ ਲੱਕੜ ਤੋਂ ਜਿਵੇਂ, ਤਰਖਾਨ ਉਤਾਰੇ।
ਰਤ ਉਡੇ ਏਦਾਂ ਪਿੰਡਿਓਂ, ਜਿਉਂ ਵਹਿਣ ਫੁਹਾਰੇ।
ਤੇਰਾ ਭਾਣਾ ਮਿਠਾ ਲਗਦਾ, ਪਿਆ ਸਿੰਘ ਉਚਾਰੇ।

ਤਥਾ-


ਹੋਈ ਪਾਸ ਉਤੇ ਘਸਵਟੀਆਂ, ਇਹ ਟੁਕੜੀ ਸੁਚੀ।
ਨਹੀਂ ਕਦੇ ਨਿਵਾਂਇਆਂ ਨੇਂਵਨੀ, ਸਿੰਘਾਂ ਦੀ ਰੁਚੀ।
ਹੋ ਗੁਲਾਬ ਜਾਂਦੀ ਮੌਤ ਤੇ, ਏਹ ਕੌਮ ਸਮੁਚੀ।
ਏਹਨੂੰ ਜਿਉਂ ਜਿਉਂ ਮਾਰੋ ਜ਼ਾਲਮੋ, ਉਠਦੀ ਹੋ ਸੁਚੀ।
ਏਹ ਖਾਂਦੀ 'ਮੌਤ ਦੀ ਫੌਜ' ਨੂੰ ਕਹਿ ਪੂੜੀ ਲੁਚੀ।
ਏਦਾ ਕੀਕੁਣ ਕਰੇ ਮੁਕਾਬਲਾ, ਕੋਈ ਲੰਡੀ ਬੁਚੀ।

ਸੀਖਾਂ ਫੇਰਨੀਆਂ
ਤਰਜ਼-ਮਿਰਜ਼ਾ


ਜਦ ਬੈਂਤਾਂ ਵਾਲੀ ਹਦ ਵੀ,ਸਿੰਘ ਲੰਘ ਗਿਆ ਕੁਲ ਲਤਾੜ।
ਭਖ ਰੋਹ ਵਿਚ ਦੂਣਾ ਉਠਿਆ,ਉਹ ਫਿਰ ਖੂਨੀ ਬਘਿਆੜ।

  • ਹਥ ਪਹਿਲੇ ਇਸਤੇ ਤਾਕਤਾਂ,ਅਜ ਲੈਣੀਆਂ ਮੈਂ ਸਭ ਹਾੜ।

ਮੇਰੇ ਗਜ਼ਬੋਂ ਡਰਨ ਫਰਿਸ਼ਤੇ, ਜਦ ਲੈਣ ਤੀਊੜੀਆਂ ਤਾੜ।
ਉਹਨੇ ਵਿਚ ਕੋਲਿਆਂ ਰਖਕੇ, ਕੁਝ ਸੀਖਾਂ ਲਈਆਂ ਸਾੜ।
ਫਿਰ ਫੇਰ ਫੇਰ ਕੇ ਜਿਸਮ ਤੇ, ਫਟ ਦਿਤੇ ਇੰਜ ਉਘਾੜ।



*ਖਾਨ ਬਹਾਦਰ ਦੇ ਪਿਛੋ, ਤਖਤ ਤੇ ਬਹਿੰਦੇ ਸਾਰ ਸਭ ਤੋਂ ਪਹਿਲੇ ਬਿਜੈਖਾਨ ਨੇ
ਏਹਨਾਂ ਨੂੰ ਹੀ ਕਤਲ ਕੀਤਾ ਸੀ।