ਪੰਨਾ:ਸ਼ਹੀਦੀ ਜੋਤਾਂ.pdf/74

ਇਹ ਸਫ਼ਾ ਪ੍ਰਮਾਣਿਤ ਹੈ

(੭੩)

ਬੇੜਾ ਸਿਖ ਦੇ ਸਿਦਕ ਦਾ ਡੁਬਦਾ ਨਹੀਂ।
ਜੇਹੜੇ ਮੌਤ ਵਾਲੇ ਖੌਫ ਦਸਦਾ ਤੂੰ,
ਮੈਨੂੰ ਨਹੀਂ ਕੰਡੇ ਜਿਹਾ ਚੁਭਦਾ ਨਹੀਂ।
ਮੈਂ ਨਹੀਂ ਡੋਲਦਾ ਤੇਰਿਆਂ ਡੋਲਿਆਂ ਤੇ,
ਮੈਨੂੰ ਸ਼ੌਕ ਜਹਾਨ ਦੀ ਹੁਭ ਦਾ ਨਹੀਂ।
ਜੇਹੜੇ ਹੋਰ ਨੇ ਕੋਲ ਹਥਿਆਰ ਤੇਰੇ,
ਉਹ ਵੀ ਪਰਖ ਲੈ ਦਿਲੀ ਅਰਮਾਨ ਨਾ ਰਹੇ।
ਤੂੰ ਨਹੀਂ ਧਰਮ 'ਅਨੰਦ' ਦਾ ਖੋਹ ਸਕਦਾ,
ਭਾਵੇਂ ਵਿਚ ਜੁਸੇ ਮੇਰੀ ਜਾਨ ਨਾ ਰਹੇ।

ਜਲਾਦਾਂ ਨੂੰ ਹੁਕਮ ਦੇਣਾ


ਸੂਬੇ ਕਿਹਾ ਜਲਾਦਾਂ ਤਾਈਂ, ਫਿਰ ਚਰਖੀ ਤੇ ਚਾਹੜੋ।
ਨੇੜੇ ਨੇੜੇ ਕਰਕੇ ਇਸਨੂੰ, ਜਿਸਮ ਇਹਦਾ ਸਭ ਪਾੜੋ।
ਪਥਰ ਦੀ ਮਿਟੀ ਹੈ ਰਬ ਨੇ, ਸਿੰਘਾਂ ਤਾਈਂ ਲਗਾਈ।
ਦਿਲ ਇਹਨਾਂ ਦਾ ਜ਼ਰਾ ਨਾ ਡੋਲੇ, ਡੋਲੇ ਵੇਖ ਲੁਕਾਈ।
ਮੌਤ ਵੀ ਤਕ ਤਕ ਜਿਗਰਾ ਇਸਦਾ, ਪਿਟੇ ਤੇ ਕੁਰਲਾਵੇ।
ਪਰ ਇਸ ਢੀਠ ਦੀ ਅਖ ਦੇ ਅੰਦਰ, ਅੱਥਰ ਇਕ ਨਾ ਆਵੇ।
ਵਿਚ ਚਿਖਾ ਦੇ ਪਾਈਏ ਇਸਨੂੰ, ਸੇਕ ਨਾ ਜਾਣੇ ਮਾਸਾ।
ਏਹ ਚੰਗਿਆੜੀਆਂ ਤਾਈਂ ਜਾਣ, ਫੁਲਾਂ ਵਾਲਾ ਹਾਸਾ।
ਫਾਂਸੀ ਨੂੰ ਇਹ ਪੀਂਘਾਂ ਆਖਦੇ, ਸੂਲ ਸੂਲੀ ਨੂੰ ਕਹਿੰਦੇ।
ਲੋਹ ਨੂੰ ਕਹਿਕੇ ਪਲੰਘ ਨਵਾਰੀ, ਮਾਰ ਚੌਂਕੜੀ ਬਹਿੰਦੇ।
ਵਢ ਵਢ ਬੁਢਾ ਮੈਂ ਹੋਇਆ, ਮੁਕਨ ਵਿਚ ਨਹੀਂ ਆਏ।