ਪੰਨਾ:ਸ਼ਹੀਦੀ ਜੋਤਾਂ.pdf/71

ਇਹ ਸਫ਼ਾ ਪ੍ਰਮਾਣਿਤ ਹੈ

(੭੦)

ਇਸ ਕਾਫਰ ਨੂੰ ਮਾਰੀਏ, ਕੀਹ ਕੀਹ ਦੇ ਅਜ਼ਾਬ।
ਸੀਖਾਂ ਉਤੇ ਭੰਨੀਏਂ, ਇਸਦਾ ਕਟ ਕਬਾਬ।
ਕਾਜ਼ੀ ਫੋਲ ਹਦੀਸ ਨੂੰ, ਫਤਵਾ ਦੇਣ ਸੁਣਾ।
ਰੂੰਈ ਵਾਂਗੂੰ ਚਰਖ ਤੇ, ਇਸ ਨੂੰ ਦਿਓ ਉਡਾ।
ਜੇਕਰ ਕਲਮਾਂ ਪੜ੍ਹ ਲਵੇ, ਤਾਂ ਫਿਰ ਲਵੋ ਬਚਾ।
ਨਹੀਂ ਤਾਂ ਖੋਪਰ ਤੋੜਕੇ, ਝਗੜਾ ਦਿਓ ਮੁਕਾ।

ਸੂਬੇ ਨੇ ਹੁਕਮ ਦੇਣਾ

ਬੈਂਤ-


ਸੂਬੇ ਸਦ ਜਲਾਦਾਂ ਨੂੰ ਹੁਕਮ ਦਿਤਾ,
ਤਾਰੂ ਸਿੰਘ ਨੂੰ ਪਕੜ ਲਿਜਾਉ ਜਲਦੀ।
ਰੂੰਈ ਵਾਂਗਰਾਂ ਚਾਹੜਕੇ ਚਰਖੜੀ ਤੇ,
ਏਹਦੇ ਜਿਸਮ ਦੇ ਤੂੰਬੇ ਉਡਾਉ ਜਲਦੀ।
ਫੇਰ ਰੇਤੀਆਂ, ਪੁਠ ਦੇ ਦੰਦਿਆਂ ਨੂੰ,
ਗੇੜੇ ਜ਼ੋਰਾਂ ਦੇ ਨਾਲ ਲਗਾਉ ਜਲਦੀ।
ਏਸ ਬਾਗ਼ੀ ਤੇ ਜ਼ਰਾ ਨਾ ਤਰਸ ਕਰਨਾ,
ਦੁਖ ਵਧ ਤੋਂ ਵਧ ਪੁਚਾਉ ਜਲਦੀ।
ਦੁਖ ਸਮਝ ਕੇ ਕਰੇ ਫਰਿਆਦ ਜੇਕਰ,
ਉਸੇ ਵਕਤ ਈ ਮੈਨੂੰ ਬੁਲਾਉ ਜਲਦੀ।
ਕਾਬਿਲ ਰਹਿਮ ਦੇ ਹੋਵੇ ਤਾਂ ਰਹਿਮ ਕਰਨਾ,
ਮੰਨ ਜਾਏ ਤਾਂ ਈਨ ਮਨਾਉ ਜਲਦੀ।