ਪੰਨਾ:ਸ਼ਹੀਦੀ ਜੋਤਾਂ.pdf/66

ਇਹ ਸਫ਼ਾ ਪ੍ਰਮਾਣਿਤ ਹੈ



(੬੫)

ਸਿੰਘਾਂ ਨੂੰ ਧੀਰਜ

ਸ਼ਾਬਾਸ਼ ਤੁਹਾਡੇ ਸੂਰਮਿਓਂ,
ਏਦਾਂ ਹੀ ਫਰਜ਼ ਨਿਭਾਈਦਾ।
ਦਿਲ ਅੰਦਰ ਰਖਕੇ ਦਰਦ ਇੰਜੇ,
ਵੀਰਾਂ ਦਾ ਦਰਦ ਵੰਡਾਈਦਾ।
ਮੰਨਦਾ ਹਾਂ ਮੈਂ ਕਿ ਠੀਕ ਤੁਸੀਂ,
ਮੈਨੂੰ ਡਾਂਗਾਂ ਮਾਰ ਛੁਡਾ ਲੌ ਗੇ।
ਪਰ ਮੇਰੇ ਇਕ ਲਈ ਬਾਲ ਬਚਾ,
ਤੁਸੀਂ ਸਾਰਾ ਪਿੰਡ ਮਰਵਾ ਲੌ ਗੇ।
ਪਿੰਡ ਅਗੇ ਕੀਹ ਦਸ ਬੰਦੇ ਨੇ,
ਚੜ੍ਹ ਫੌਜਾਂ ਪਿਛੋਂ ਔਣਗੀਆਂ।
ਤੋਪਾਂ ਦੇ ਗੋਲੇ ਮਾਰ ਮਾਰ,
ਸਭਨਾਂ ਦਾ ਖੋਜ ਮਟੌਣਗੀਆਂ।
ਜਿਸ ਮੌਤੋਂ ਮੈਨੂੰ ਅਜ ਤੁਸਾਂ,
ਇੰਜ ਜਾਨਾਂ ਹੀਲ ਛੁਡਾਣਾ ਏ।
ਉਸ ਬਿਲੀ ਵਾਂਗ ਕਬੂਤਰ ਦੇ,
ਕਲ ਪਰਸੋਂ ਫਿਰ ਭੀ ਖਾਣਾ ਏ।
ਮੈਨੂੰ ਜਾਣ ਦਿਓ ਹੁਣ ਰੋਕੋ ਨਾ,
ਮੈਨੂੰ ਦੇਸ਼ ਤੋਂ ਸਦਕੇ ਹੋਣ ਦਿਓ।
ਧੋਵਣ ਲਈ ਦਾਗ਼ ਗੁਲਾਮੀ ਦਾ,
ਲਹੂ ਮੈਨੂੰ ਰਜਕੇ ਚੋਣ ਦਿਓ।
ਦੀਵਾ ਪੰਜਾਬ ਦੀ ਗੈਰਤ ਦਾ,