ਪੰਨਾ:ਸ਼ਹੀਦੀ ਜੋਤਾਂ.pdf/65

ਇਹ ਸਫ਼ਾ ਪ੍ਰਮਾਣਿਤ ਹੈ



(੬੪)

ਚਾਲੇ ਪਾਣੇ

ਸਿਦਕ ਦੀ ਘੋੜੀ ਚਾਹੜਕੇ, ਪੁਤ ਨੂੰ ਨਾਲ ਹੁਲਾਸ।
ਮੁੜ ਪਈਆਂ ਫਿਰ ਪਿੰਡ ਨੂੰ, ਕਰ ਦੋਵੇਂ ਅਰਦਾਸ।
ਘੋੜੀ ਗਾਵੀ ਭੈਣ ਨੇ, ਫੜ ਵਾਗਾਂ ਜਾਂਦੀ ਵਾਰ।
ਵਰੀਂ ਪਿਆਰੇ ਵੀਰਨਾ, ਸੰਦਰ ਮੁਕਤੀ ਨਾਰ।
ਤੁਰ ਪਏ ਲੈਕੇ ਅਹਿਦੀਏ, ਤਾਰੂ ਸਿੰਘ ਨੂੰ ਨਾਲ।
ਡੁਬਾ ਦਿਨ 'ਘੁੜਾਨੀਏ', ਠਹਿਰ ਪਏ ਚੰਡਾਲ।
ਤਕ ਤਕ ਸੂਰਤ ਸਿੰਘ ਦੀ, ਲੋਕੀਂ ਹੋਣ ਹੈਰਾਨ।
ਬੇਦੋਸਾਂ ਦੀ ਚੰਦਰੇ, ਕੀਕੂੰ ਖਾਂਦੇ ਜਾਨ।
ਪੈਂਚ ਕਠੇ ਕਰ ਪਿੰਡ ਦੇ, ਰਸਦਾਂ ਲੈਣ ਮੰਗਾ।
ਕੁਕੜ, ਹਲਵੇ, ਸੇਵੀਆਂ, ਬਣ ਗਏ ਖੂਬ ਪੁਲਾ।
ਉਧਰ ਪਿੰਡ ਦੇ ਕਿਰਤੀਆਂ, ਕੀਤੀ ਬੈਠ ਸਲਾਹ।
ਮਾਰ ਮਾਰ ਕੇ ਅਹਿਦੀਏ, ਸਾਰੇ ਲਈਏ ਢਾਹ।
ਖਾਨ ਬਹਾਦਰ ਦੁਸ਼ਟ ਨੇ, ਚੁਕ ਲਿਆ ਅਧਮੂਲ।
ਐਸੇ ਗੁਰਮੁਖ ਸਿੰਘ ਨੂੰ, ਜਾਨ ਨਾ ਦੇਣਾ ਮੂਲ।
ਪਾਪੀ ਸੂਬੇ ਇਸਨੂੰ, ਛਡਣਾ ਨਹੀਂ ਕਦੰਤ।
ਸ਼ਾਲਾ ਐਸੇ ਜ਼ੁਲਮ ਦਾ, ਕਰੀਂ ਸ਼ਤਾਬੀ ਅੰਤ।
ਕੁਲ ਸਿਪਾਹੀ ਲਗ ਪਏ, ਰੋਟੀ ਕਰਨ ਤਿਆਰ।
ਉਧਰ ਡਾਂਗਾਂ ਪਕੜਕੇ, ਆ ਗਏ ਸਿੰਘ ਸਰਦਾਰ।
ਵੇਖਿਆ ਤਾਰੂ ਸਿੰਘ ਨੇ, ਕਹਿੰਦਾ ਸੱਦ ਕੇ ਕੋਲ।
ਤੁਸੀਂ ਪਿਆਰੇ ਵੀਰਨੋ, ਹੋ ਸਾਰੇ ਅਨਭੋਲ।