ਪੰਨਾ:ਸ਼ਹੀਦੀ ਜੋਤਾਂ.pdf/63

ਇਹ ਸਫ਼ਾ ਪ੍ਰਮਾਣਿਤ ਹੈ



(੬੨)

ਦੁਵੱਯਾ ਛੰਦ-

ਕਹਿੰਦੀ ਮਾਤਾ ਏਹ ਗਲ ਝੂਠੀ, ਜੋ ਹੈ ਤੁਸੀਂ ਸੁਣਾਇਆ।
ਜੇਹੜਾ ਸਿੰਘਲਾਹੌਰ ਜਾ ਵੜਿਆ,ਫੇਰ ਨਹੀਂ ਘਰ ਆਇਆ।
ਹਛਾ ਜੋ ਹੁਣ ਕਿਸਮਤ ਸਾਡੀ, ਕਰਮਾਂ ਦੀ ਗਲ ਸਾਰੀ।
ਪਰ ਹੁਣ ਮਾਵਾਂ ਧੀਆਂ ਤਾਈਂ, ਮਿਲਨ ਦਿਓ ਇਕ ਵਾਰੀ।
ਵਾਰੋ ਵਾਰੀ ਮਿਲੀਆਂ ਦੋਵੇਂ, 'ਤਾਰੂ' ਨੂੰ ਗਲ ਲਾਕੇ।
ਗੁਰ ਸਿਖਾਂ ਦੇ ਵਾਂਗੂੰ ਆਪਣੇ, ਦਿਲ ਤੇ ਕਾਬੂ ਪਾਕੇ।
ਵੇ ਬਚਾ ਅਜ ਸਿੰਘ ਵਾਲੀ, ਆਈ ਤੇਰੀ ਵਾਰੀ।
ਵੇਖੀਂ ਕਿਧਰੇ ਡੋਲ ਨਾ ਜਾਵੀਂ, ਵੇਖ ਤਸੀਹੇ ਭਾਰੀ।
ਰੀਝ ਨਾ ਲਥੀ ਕੋਈ ਪੁਤਰਾ, ਭਾਣਾ ਰੱਬ ਵਰਤਾਯਾ।
ਨਾਂ ਮੈਂ ਬਧਾ ਗਾਨਾ ਤੈਨੂੰ, ਨਾ ਡੋਲਾ ਘਰ ਆਇਆ।
ਲਾੜੀ ਮੌਤ ਵਿਆਹੁਣ ਖਾਤਰ, ਹੋਈ ਅਜ ਤਿਆਰੀ।
ਲਾ ਲੈ ਐਹ ਸਿਖਿਆ ਦਾ ਸੇਹਰਾ, ਸਿਦਕ ਦੀ ਕਰ ਅਸਵਾਰੀ।
ਭਾਵੇਂ ਲੋਭ ਤੇ ਲਾਲਚ ਸੂਬਾ, ਤੈਨੂੰ ਦਵੇ ਹਜ਼ਾਰਾਂ।
ਕਲਗੀਧਰ ਦਾ ਪੁਤਰ ਹੈ ਤੂੰ, ਡੋਲੀਂ ਨਾ ਇਕ ਵਾਰਾਂ।
'ਸ਼ੀਰ ਖੋਰਾਂ' ਸਰਹੰਦ ਦੇ ਅੰਦਰ, ਤਕ ਜੋ ਕੀਤੀਆਂ ਕਾਰਾਂ।
ਪੋਸ਼ ਲੁਹਾ ਲੈ ਤਨ ਤੋਂ ਹਸ ਹਸ, ਹੋਰ ਲਖਾਂ ਸਰਦਾਰਾਂ।
ਉਸ ਜ਼ਾਲਮ ਦੀ ਵਿਚ ਕਚਹਿਰੀ, ਤੂੰ ਅਜ ਚਲਿਓਂ ਬਧਾ।
ਖਾਕੇ ਤਰਸ ਜਿੰਨੇ ਅਜ ਤੀਕਰ, ਛਡਿਆ ਨਹੀਂ ਇਕ ਅਧਾ।
ਬਾਰ ਬਾਰ ਮੈਂ ਇਹ ਗਲ ਆਖਾਂ, ਨਾ ਡੋਲੀਂ ਘਬਰਾਈਂ।
ਭੁਲ 'ਅਨਦ' ਕੌਮ ਦੇ ਨਾਂ ਨੂੰ, ਲਾਜ ਕਿਤੇ ਨਾ ਲਾਈਂ।