ਪੰਨਾ:ਸ਼ਹੀਦੀ ਜੋਤਾਂ.pdf/6

ਇਹ ਸਫ਼ਾ ਪ੍ਰਮਾਣਿਤ ਹੈ
ਸ਼ਹੀਦੀ ਭਾਈ ਮਤੀ ਦਾਸ ਜੀ

(ਅਰਦਾਸ)

ਤੂੰ ਹੈਂ ਦਾਤਾ ਮੈਂ ਭਿਖਾਰੀ,
ਉਜਲ ਬੁਧ ਕਰੀਂ ਤੂੰ ਮੇਰੀ।
ਅਧ ਖਿੜੇ ਈ ਫੁਲ ਸੱਧਰਾਂ ਦੇ,
ਲੈ ਲੈ ਭੇਟਾ ਕਰਦਾਂ ਤੇਰੀ।
ਚਾਰੇ ਪਲੇ ਖਾਲੀ ਮੇਰੇ,
ਭਰ ਝੋਲੀ ਨਾ ਲਾਈਂ ਦੇਰੀ।
ਚਮਕੇ 'ਬੀਰ ਰਸ’ ਜੁਸੇ ਅੰਦਰ,
ਐਸੀ ਕਵਿਤਾ ਬਣੇ ਚੰਗੇਰੀ।
ਮੈਂ ਕੁਝ ਨਹੀਂ, ਜੋ ਕੁਝ ਹਾਂ ਹਾਜ਼ਰ,
ਜਿੰਦ ਨਿਕੀ 'ਦਲ' ਫਿਕਰਾਂ ਘੇਰੀ।
ਮਿਲੇ 'ਅਨੰਦ' ਮੌਤ ਮੁਲ ਜਿਸ ਥਾਂ,
ਉਸ 'ਮੰਡੀ' ਮੈਂ ਪਾਣੀ ਏਂ ਫੇਰੀ।