ਪੰਨਾ:ਸ਼ਹੀਦੀ ਜੋਤਾਂ.pdf/58

ਇਹ ਸਫ਼ਾ ਪ੍ਰਮਾਣਿਤ ਹੈ

(੫੯)

ਏਹ 'ਹਰਭਗਤ ਨਰਿੰਜਨੀ' ਹਿੰਦੂ, ਜੰਡਿਆਲੇ ਦਾ ਖਤਰੀ।
ਕੰਮ ਮੁਖਬਰੀ ਵਾਲਾ ਕਰਦਾ, ਜੀਭ ਏਹਦੀ ਕਲਵੱਤਰੀ।
ਪੂਲੇ ਪਿੰਡ ਜੱਟ ਇਕ ਰਹਿੰਦਾ, 'ਤਾਰੁ' ਨਾਮ ਸਦਾਵੇ।
ਜੰਗਲ ਵਿਚ ਸਿੰਘਾਂ ਨੂੰ ਖੜ ਖੜ, ਰੋਟੀਆਂ ਨਿਤ ਖੁਆਵੇ।
ਸਿੰਘਾਂ ਤਾਈਂ ਦੇਵੇ ਖ਼ਬਰਾਂ, ਵੇਲਾ ਵਕਤ ਵਿਚਾਰੋ।
ਵਡੇ 'ਖਾਨ ਬਹਾਦਰ' ਤਾਈਂ, ਐਸਾ ਹਲਾ ਮਾਰੋ।
ਮਾਰ ਮਾਰਕੇ ਸੰਨਾਂ ਧਾੜੇ, ਕਰਦਾ ਮਾਲ ਇਕੱਠਾ।
ਕਿਰਤੀ ਨਹੀਂ ਉਹ, ਨਾਲ ਬਾਗ਼ੀਆਂ, ਫਿਰੇ ਹਮੇਸ਼ਾਂ ਨੱਠਾ।
ਮਾਮਲਾ ਦਿਉ ਨਾ ਮੁਗ਼ਲਾਂ ਤਾਈਂ, ਕਰੇ ਪਰਾਪੇਗੰਡਾ।
ਜੋ ਇਨਕਾਰ ਕਰੇ ਉਸ ਅਗੇ, ਫੇਰੇ ਉਸ ਨੂੰ ਡੰਡਾ।
ਜੰਗੀ ਅਸਲਾ ਕਰ ਕਰ ਕਠਾ, ਸਿੰਘਾਂ ਤਾਈਂ ਪਚਾਵੇ।
ਲੈਣਾ ਤਖਤ ਦਿਲੀ ਦਾ ਇਕ ਦਿਨ, ਹਥ ਛਾਤੀ ਨੂੰ ਲਾਵੇ।
ਜੰਗੀ ਸਿੰਘ ਹਮੇਸ਼ਾਂ ਉਸਦੇ, ਘਰ ਹੀ ਲੁਕੇ ਰਹਿੰਦੇ।
ਝਿੜਕੇ ਉਹ, ਉਹਨਾਂ ਨੂੰ ਜੇਹੜੇ, ਨਾਂ ਕਰ ਏਦਾਂ ਕਹਿੰਦੇ।
ਵਿਗੜ ਰਿਹਾ ਈ ਕੁਲ ਇਲਾਕਾ, ਖਬਰ ਪੁਚਾਈ ਤੈਨੂੰ।
ਇਸ ਲਈ ਸੂਬਾ ਸੁਣਕੇ ਕਿਧਰੇ, ਝਾੜ ਨਾ ਪਾਵੇ ਮੈਨੂੰ।
ਇਸ ਲਈ ਅਜੋ ਘਲ ਸਿਪਾਹੀ, ਉਸਨੂੰ ਪਕੜ ਮੰਗ ਈਂ।
ਕਰ 'ਅਨੰਦ' ਉਸਦੇ ਟੋਟੇ, ਝਗੜਾ ਕੁਲ ਮੁਕਾਈਂ।

ਸੂਬੇ ਨੇ ਸਿਪਾਹੀ ਘਲਣੇ

ਬੈਂਤ-

ਉਸੇ ਵਕਤ ਕਰੋਧ ਦੇ ਨਾਲ ਸੂਬੇ,
ਦਸਤਾ ਘਲਿਆ ਪੁਲਸ ਦਾ ਫੜਨ ਵਾਲਾ।