ਪੰਨਾ:ਸ਼ਹੀਦੀ ਜੋਤਾਂ.pdf/51

ਇਹ ਸਫ਼ਾ ਪ੍ਰਮਾਣਿਤ ਹੈ

(੫੨)

ਮੈਂ ਹਸ ਹਸ ਕੇ ਮੈਦਾਨ ਵਿਚ, ਹੋਵਾਂਗਾ ਬੇਰੇ।
ਜਾਹ ਬਹੁਤਾ ਚਿਰ ਤੰ ਠਹਿਰ ਨਾ, ਸਿੰਘਾਂ ਦੇ ਡੇਰੇ।
ਆਪ ਹੀ ਕਿਤੇ 'ਅਨੰਦ' ਨਾਂ, ਆ ਜਾਈਂ ਵਿਚ ਘੇਰੇ।

ਸ਼ਾਹੀ ਫੌਜ ਦਾ ਪੁਜਣਾ

(ਦੁਵੱਯਾ ਛੰਦ)

ਸ਼ਾਹੀ ਦਲ ਨੇ ਡਲਵਾਂ ਨੇੜੇ, ਪੁਜ ਲਗਾਏ ਡੇਰੇ।
ਦਿਲ ਵਿਚ ਗੁੰਦਣ ਲਗੇ ਗੋਂਦਾ, ਪਈਏ ਟੁਟ ਸਵੇਰੇ।
ਏਧਰ ਚਾਰ ਕੁ ਸੌ ਸੀ ਸਾਰੇ, ਹੋਏ ਸਿੰਘ ਵਿਚਾਰੇ।
ਉਧਰ ਲਾਉ ਲਸ਼ਕਰ ਉਤਰੇ, ਬੰਨ ਬੰਨ ਸਾਂਭੇ ਭਾਰੇ।
ਸੁਤੇ ਖਾ ਖਾ ਦੁੰਬੇ ਦੇਗਾਂ, ਨਾਲ ਖੁਸ਼ੀ ਦੇ ਗਾਜ਼ੀ।
ਕਹਿੰਦੇ ਨਾਲ ਹੀ ਜਿਤ ਮੁੜਾਂਗੇ, ਖਾਲਸਿਆਂ ਦੀ ਬਾਜ਼ੀ।
ਪਹਿਰ ਰਾਤ ਰਹਿੰਦੀ ਨੂੰ ਸਿੰਘਾਂ, ਉਠ ਮਾਰਿਆ ਹੱਲਾ।
ਸੌ ਸੌ ਉਤੇ ਟੁਟ ਟੁਟ ਕੇ, ਪੈ ਗਿਆ ਕੱਲਾ ਕੱਲਾ।
ਸਵਾ ਲੱਖ ਨਾਲ ਸਿੰਘ ਗੁਰਾਂ ਦੇ, ਕਲੇ ਜੰਗ ਮਚਾਂਦੇ।
ਅਸੀਂ ਕੀਹ ਹਾਂ ਘਟ ਉਹਨਾਂ ਤੋਂ, ਏਦਾਂ ਸ਼ਰਤਾਂ ਲਾਂਦੇ।
ਹੋਸ਼ ਨਾਂ ਫਿਰਨ ਦਿਤੀ ਮੁਗਲਾਂ ਨੂੰ, ਬਿਜਲੀ ਵਾਂਗਰ ਕੜਕੇ।
ਇਕ ਦੰਮ ਜੰਗਲ ਦੀ ਅੱਗ ਵਾਂਗੂੰ, ਬੀਰ ਅਕਾਲੀ ਭੜਕੇ।
ਉਭੜ ਵਾਹੇ ਸੁਤੇ ਉਠ ਉਠ, ਅਪੋ ਵਿਚ ਹੀ ਖੜਕੇ।
ਔਹ ਸਿਖੜਾ, ਔਹ ਸਿਖੜਾ, ਫਿਰਦਾ, ਮਰਨ ਲਗੇਲੜ ਲੜਕੇ।
ਡੇਰੇ ਵਲ ਚਲਾਵਨ ਗੋਲੀ, ਲਾ ਲਾ ਮੁਗਲ ਨਿਸ਼ਾਨੇ।
ਪਰ ਗੋਲੀ ਦੀ ਮਾਰੋਂ ਆਏ, ਨਿਕਲੇ ਅਗੇ ਪਰਵਾਨੇ