ਪੰਨਾ:ਸ਼ਹੀਦੀ ਜੋਤਾਂ.pdf/46

ਇਹ ਸਫ਼ਾ ਪ੍ਰਮਾਣਿਤ ਹੈ



(੪੭)

ਆਈ ਫੌਜ ਧਿਆਨ ਉਸ ਮਾਰਿਆ ਏ।
ਪਹਿਲਾਂ ਸੋਚਿਆ ਸਿੰਘਾਂ ਨੂੰ ਕਵ੍ਹਾਂ ਚਲਕੇ,
ਫੇਰ ਆਪੇ ਈ ਇੰਜ ਚਿਤਾਰਿਆ ਏ।
ਵੇਖੋ, ਔਹ ਕਾਇਰ ਨਸ ਚਲਿਆ ਏ,
ਤਕ ਕੇ ਕਹੇਗੀ ਜੁੰਡੀ ਦੀਵਾਨਿਆਂ ਦੀ।
ਚਲੋ ਗੇਸ ਕੁਰਬਾਨੀ ਦਾ ਬਾਲ ਦੇਈਏ,
ਆਪੇ ਆਏਗੀ ਡਾਰ ਪ੍ਰਵਾਨਿਆਂ ਦੀ।

ਜੰਗ ਸ਼ੁਰੂ ਹੋਣਾ

ਮਿਰਜ਼ਾ-


ਅਜੇ ਵੇਲਾ ਸੀ ਕੁੱਝ ਰਾਤ ਦਾ, ਜਦ ਚੜ੍ਹਿਆ ਬੀਰ ਮਲੰਗ।
ਸਿੰਘ ਛਡ ਜੰਕਾਰਾ ਜਾ ਪਿਆ, ਛਿੜ ਪਈ ਆਪੋ ਵਿਚ ਜੰਗ।
ਜਦ ਗੋਲੀ ਚਲੀ ਕਾੜ ਕਾੜ, ਕਸ ਘੋੜੇ ਲਣੇ ਨਿਹੰਗ।
ਉਹ ਬਣ ਕੇ ਬਿਜਲੀ ਕੜਕ ਪਏ, ਛਡ ਸ਼ੇਰਾਂ ਵਾਂਗ ਤੁਰੰਗ।
ਮੁਰਦੇ ਤੇ ਮੁਰਦਾ ਡਿਗਦਾ, ਲਗੀ ਵਹਿਣ ਲਹੂ ਦੀ ਗੰਗ।
ਇਉਂ ਬਾਣਵਜਣ ਵਿਚ ਸੀਨਿਆਂ,ਜਿਉਂ ਉਡਣੇ ਮਾਰਨ ਡੰਗ।
ਇਉਂ ਫਿਰਦੇ ਸੂਰੇ ਮਸਤ ਹੋ,ਜਿਉਂ ਚਾਕ ਫਿਰੇ ਵਿਚ ਝੰਗ।
ਇਉਂ ਤੇਗ਼ਾਂ ਸਾਨ੍ਹੀ ਚਾਹੜੀਆਂ, ਸੁਕੀਆਂ ਹੀ ਜਾਵਣ ਲੰਘ।
ਜਿਉਂ ਆਰਾਂ ਲੱਕੜ ਬਿਆਰ ਦੀ, ਵਢ ਕੁਲ ਮੁਕਾਵ ਕੰਗ।
ਇਉਂ ਖਾ ਖਾ ਕੇ ਸਟ ਸਿੰਘ ਦੇ, ਝੜ ਝੜ ਡਿਗਦੇ ਅੜਬੰਗ।
ਜਿਉਂ ਨਾਲ ‘ਬਾਹੀ’ ਦੇ ਵਜਕੇ, ਟੁਟ ਪੈਂਦੀ ਕਚ ਦੀ ਵੰਗ।