ਪੰਨਾ:ਸ਼ਹੀਦੀ ਜੋਤਾਂ.pdf/31

ਇਹ ਸਫ਼ਾ ਪ੍ਰਮਾਣਿਤ ਹੈ

(੩੨)

ਹੁਕਮ ਲਿਆ ਸਰਕਾਰ ਤੋਂ, ਹੋ ਗਏ ਕੌਲ ਕਰਾਰ।
ਫਿਕਰ ਨ ਕਰਨਾ ਕੁਛ ਵੀ; ਖੁਲੇ ਕਰੋ ਦੀਦਾਰ।
ਰਜ ਰਜ ਟੁਭੇ ਲਾ ਲਵੋ, ਕਰ ਲੌ ਸੁਫਲਾ ਜਨਮ।
ਕਰ ਸਤ ਸੰਗਤ ਮਨਾਂ ਚੋਂ, ਕਢ ਲਵੋ ਸਭ ਭਰਮ।
ਜੰਗੀ ਸਿੰਘ ਨਹੀਂ ਆਵਣੇ, ਨਾ ਹੋਣਾ ਤਕਰਾਰ।
ਕਿਰਤੀਆਂ ਤਾਈਂ ਰੋਕ, ਨਾ ਕੁਝ ਕਰੂ ਸਰਕਾਰ।
ਚਿਰ ਪਿਛੋਂ ਮਿਲਿਆ ਸਮਾਂ, ਭਾਈਓ ਭਾਗਾਂ ਨਾਲ।
ਪਰਸ ਧੂੜ ਸਚਖੰਡ ਦੀ, ਹੋਵੋ ਖੂਬ ਨਿਹਾਲ।

ਸਿੰਘਾਂ ਦੀਆਂ ਤਿਆਰੀਆਂ

ਦੁਵੱਯਾ ਛੰਦ॥

ਪੜ ਪੜ ਚਿਠੀਆਂ ਪੇਡੂ ਕਿਰਤੀ, ਕਰਦੇ ਕੁਲ ਤਿਆਰੀ।
ਲੈ ਦਸਵੰਧ ਤੁਰੇ ਦਰਸ਼ਨ ਨੂੰ ਹੁਮ ਹੁਮਾ ਨਰ ਨਾਰੀ।
ਸਚ ਖੰਡ ਦੀ ਧੂੜ ਪਰਸੀਏ, ਤਾਲ ਚਿ ਟੁਬੇ ਲਾਈਏ।
ਚਿਰ ਦੀਆਂ ਮੰਨਤਾਂ ਮੰਨੀਆਂ ਹੋਈਆਂ, ਹਥੀਂ ਚਲ ਚੜਾਈਏ।
ਰੌਣਕ ਹੋਣ ਲਗੀ ਜਿਸ ਵੇਲੇ, ਚਲੀ ਚਾਲ ਸ਼ੈਤਾਨਾਂ।
ਗਸ਼ਤੀ ਫੌਜ ਦਿਤੀ ਘਲ ਉਤੋਂ, ਹਾਕਮ ਬੇਈਮਾਨਾਂ।
‘ਲਖੂ[1] ਇਮਨਾ ਬਾਦੀਏ’ ਮੁਖ਼ਬਰ ਸੂਬੇ ਤਾਈਂ ਸਖਾਇਆ।
ਘੇਰਾ ਪਾ ਸਿੰਘਾਂ ਕਾਬੂ ਕਰ ਲੌ, ਰਬ ਨੇ ਵਕਤ ਬਨਾਇਆ।
ਬਚੇ, ਬੁਢੇ, ਪਕੜ ਔਰਤਾਂ, ਕਰ ਦਿਉ ਖਤਮ ਪਨੀਰੀ।


  1. ਲਖਪਤ ਰਾਏ ਹਿੰਦੂ ਏਮਨਾ ਬਾਦ ਦੇ ਰਹਿਣ ਵਾਲਾ ਸਿੰਘਾਂ ਦੇ ਵੈਰ ਪਿਆ ਹੋਇਆ ਸੀ,
    ਮੁਗਲਾਂ ਦਾ ਝੋਲੀ ਚੁਕ ਸੀ।