ਪੰਨਾ:ਸ਼ਹੀਦੀ ਜੋਤਾਂ.pdf/29

ਇਹ ਸਫ਼ਾ ਪ੍ਰਮਾਣਿਤ ਹੈ

(੩੦)

ਖਿੰਡ ਪੁੰਡ ਗਏ, ਸਿੰਘ ਜੰਗਲੀਂ, ਵਗੇ ਐਸੇ ਬੁਲੇ।
ਭੇਸ ਵਟਾਕੇ ਭਾਈ ਸਾਹਿਬ ਜੀ, ‘ਹਰਮੰਦਰ’ ਵਿਚ ਰਹਿੰਦੇ।
ਫਕਰ ਸਮਝਕੇ ਮੁਗ਼ਲ ਇਨ੍ਹਾਂ ਨੂੰ, ਨਾ ਹੈਸੀ ਕੁਝ ਕਹਿੰਦੇ।
ਅੰਮ੍ਰਿਤਸਰ ਜੀ ਪਹਿਰੇ ਲਗੇ, ਜੋ ਕਾਬੂ ਸਿੰਘ ਆਵੇ।
ਭਾਰੇ ਦੁਖ ਤਸੀਹੇ ਦੇ ਦੇ, ਜਾਨੋਂ ਮਾਰਿਆ ਜਾਵੇ।

ਭਾਈ ਮਨੀ ਸਿੰਘ ਜੀ ਨੇ ਦੀਪ ਮਾਲਾ ਦਾ ਮੇਲਾ ਮਨਾਣਾ

ਮਿਰਜ਼ਾ-

ਸਤਾਰਾਂ ਸੌ ਪਚਾਨਵੇਂ, ਚੜ੍ਹਿਆ ਜਦ ਬਿਕ੍ਰਮੀ ਸਾਲ।
ਮਨੀ ਸਿੰਘ ਨੇ ਬੈਠਿਆਂ, ਕੀਤਾ ਸੀ ਤੇ ਇੰਜ ਖਿਆਲ।
ਵਿਚ ਦਿਲ ਦੇ ਤਾਂਘ ਦੀਦਾਰ ਦੀ, ਜਿਨੇ ਮਾਰਿਆ ਆਣ ਉਛਾਲ।
ਉਹਦੀ ਬੀਰਤਾ ਅੰਦਰ ਬਾਜ਼ੂਆਂ, ਇਉਂ ਲਗੀ ਖਾਣ ਉਬਾਲ।
ਯਗ ਕਰਨੇ ਅਤੇ ਕਰਾਵਨੇ, ਏਹ ਗੁਰ ਸਿੰਘਾਂ ਦੀ ਚਾਲ।
ਕੋਈ ਜੋੜ ਮੇਲ ਕਰਵਾ ਦੇਈਏ, ਸਿੰਘ ਸੁਤੇ ਦੇਈਏ ਉਠਾਲ।
ਸਿੰਘ ਵੇਖਣ ਆ ਗੁਰਧਾਮ ਦਾ, ਸਭ ਆਪਣੀ ਅਖੀਂ ਹਲ।
ਗੁਰਦਵਾਰੇ ਢਾਹ ਢਾਹ ਚੰਦਰੇ, ਹਨ ਪੂਰੀ ਜਾਂਦੇ ਤਾਲ।
ਸਿੰਘ ਹਰਿਮੰਦਰ ਨੂੰ ਛਡ ਗਏ, ਖਾ ਤੁਰਕ ਦਾ ਖ਼ੌਫ਼ ਵਸ਼ਾਲ।
ਹੈ ਤੇਜ ਸ਼ਰ੍ਹਾ ਦਾ ਹੋ ਗਿਆ, ਹੋ ਸਿਖੀ ਗਈ ਨਿਢਾਲ।
ਉਦੋਂ ਕਾਜ਼ੀ ‘ਅਬਦੁਲਰਜ਼ਾਕ’ ਸੀ, ਲਗਾ ਅੰਮ੍ਰਿਤਸਰ ਕੁਤਵਾਲ।
ਇਉਂ ਕੀਤਾ ਸਾਦਾ ਮਸ਼ਵਰਾ, ਮਨੀ ਸਿੰਘ ਨੇ ਉਸਦੇ ਨਾਲ।
ਏਥੇ ਕਿਰਤੀ ਸਿਖ ਹੀ ਔਣਗੇ, ਨਾ ਬਾਗ਼ੀ ਵੜੂ ਮਜਾਲ।