ਪੰਨਾ:ਸ਼ਹੀਦੀ ਜੋਤਾਂ.pdf/27

ਇਹ ਸਫ਼ਾ ਪ੍ਰਮਾਣਿਤ ਹੈ



(੨੮)


ਕਾਰਨ ਕਰਨ ਹੋ ਤੁਸੀਂ ਮਹਾਰਾਜ ਆਪੇ,
ਮੁਫਤ ਵਿਚ ਪਈ ਮੇਰੀ ਵਡਿਆਈ ਹੋਵੇ।
ਦੇਸ਼ ਵਿਚ ਸ਼ਕੰਜ਼ਿਆਂ ਫਸ ਗਿਆ,
ਕਿਰਪਾ ਕਰੋ ਤੇ ਛੇਤੀ ਰਿਹਾਈ ਹੋਵੇ।
ਲੁਟੇ ਗਏ ਨੇ ਕੁਲ ਅਰਮਾਨ ਮੇਰੇ,
ਫਿਰ ਵੀ ਫਿਕਰ ਨ ਚਿਤ ਨੂੰ ਰਾਈ ਹੋਵੇ।
ਨਾਮ ਦਾਨ ਸੇਵਾ ਉਦਮ, ਬਲ ਬਖਸ਼ੋ,
ਸਿਖੀ, ਸਿਦਕ ਦੇਹੋ ਦਿਆਲ ਦਾਤਾ।
ਭਾਣੇ ਵਿਚ ਹਮੇਸ਼ ‘ਅਨੰਦ’ ਜਾਣਾ,
ਖਾਣ ਦੁਖਾਂ ਦੀ ਏ ਧੰਨ ਮਾਲ ਦਾਤਾ।