ਪੰਨਾ:ਸ਼ਹੀਦੀ ਜੋਤਾਂ.pdf/209

ਇਹ ਸਫ਼ਾ ਪ੍ਰਮਾਣਿਤ ਹੈ

(੨੦੮)

ਘਿਉ ਦੇ ਦੀਵੇ ਬਾਲੇ ਹਿੰਦੁਆਂ, ਰਬ ਲਿਆ ਬਦਨੀਤਾ।
ਮਾਰ ਟਕਰਾਂ ਮੂੰਹ ਸਿਰ ਬੇਗਮ, ਕੀਤਾ ਅਪਣਾ ਨੀਲਾ।
ਵਰਜ ਰਹੀ ਨਾ ਰਿਹੋਂ ਵਰਜਿਆ, ਵੇ ਜ਼ਾਲਮ ਬਦਖੀਲਾ।
ਤਾਜ ਤਖਤ ਨੂੰ ਛੱਡ ਕੇ ਚਲਿਓਂ, ਅਜ ਤੂੰ ਕਿਦੇ ਹਵਾਲੇ।
ਛਾਤੀ ਉਤੇ ਕਾਰੂੰ ਵਾਂਗਰ, ਧਰ ਲੈ ਜਾਂਦਾ ਨਾਲੇ।
ਅਜ ਤੇਰੇ ਲਾਹੌਰ ਦੇ ਜ਼ਾਲਮ, ਨੀਵੇ ਹੋ ਗਏ ਝੰਡੇ।
ਬਾਲ ਬੱਚਾ ਝਟਕਾਣਾ ਤੇਰਾ, ਵਾਹ ਸਿੰਘਾਂ ਨੇ ਖੰਡੇ।
ਨਾ ਅਨਿਆਈ ਮੌਤੇ ਮਰਦੋਂ, ਜੋ ਅਨਿਆ ਨਾ ਕਰਦੋਂ।
ਦਿਤੀ ਰਬ ਹਕੂਮਤ ਜੇ ਸੀ, ਨਾ ਫ਼ੁਟ ਮਰਦੋਂ ਜਰਦੋਂ।
ਬਰਕਤ ਸਿੰਘ ਵਸ ਕਿਸੇ ਦੇ, ਰਹੇ ਨਾ ਜੋਸ਼ ਜਵਾਨੀ।
ਕਹਿੰਦੇ ਜੋ ਜਰਿਆ ਸੋ ਤਰਿਆ, ਇਹ ਹੈ ਦਾਤ ਲਾਸਾਨੀ।


ਫ਼ੌਜ ਨੇ ਮਰਦਾ ਕਬਜ਼ੇ ਕਰ ਲੈਣਾ


ਕਫਨ ਸੀਪ ਗਏ ਤੇ ਗਈ ਕਬਰ ਪੁਟੀ,
ਜਾਂ ਜਨਾਜ਼ੇ ਦੀ ਆਣ ਤਿਆਰੀ ਹੋਈ।
ਤਲਬਾਂ ਤਾਰੋ ਤੇ ਦਿਆਂਗੇ ਫੇਰ ਮੁਰਦਾ,
ਫੌਜ ਆਣ ਗਿਰਦੇ ਏਦਾਂ ਸਾਰੀ ਹੋਈ।
ਕਰਦੇ ਨੌਕਰੀ ਮੁਫਤ ਛੀ ਮਾਹ ਗੁਜ਼ਰੇ,
ਤਲਬ ਕਿਸੇ ਦੀ ਸੂਬੇ ਨਹੀਂ ਤਾਰੀ ਹੋਈ।
ਗ਼ਦਰ ਮਚਿਆਂ ਨੂੰ ਕੇਈ ਸਾਲ ਗੁਜ਼ਰੇ,
ਹੈਸੀ ਭੂਖ ਖਜ਼ਾਨੇ ਨੇ ਧਾਰੀ ਹੋਈ।
ਕਿਰਮ ਚਲ ਗਏ ਪਾਪੀ ਦੀ ਲਾਸ਼ ਅੰਦਰ,
ਕਈਆਂ ਦਿਨਾਂ ਤਕ ਰਹੀਆਂ ਖੁਵਾਰੀਆ ਜੀ।