ਪੰਨਾ:ਸ਼ਹੀਦੀ ਜੋਤਾਂ.pdf/195

ਇਹ ਸਫ਼ਾ ਪ੍ਰਮਾਣਿਤ ਹੈ

(੧੯੪)

ਵਾਧਾ ਕੀਤਾ ਕਾਜ਼ੀਆਂ, ਤਸਦੀਕ ਕਰਾਈਏ।
ਸਿਖ ਹੋਣਾ ਹੀ ਜ਼ੁਲਮ ਹੈ, ਨਾਂ ਫਤਵਾ ਲਾਈਏ।
ਛਫ 'ਹਕੀਕਤ' ਧਰਮ ਦੈ, ਨਾਂ ਆਸ ਰਖਾਈਏ।
ਜਿਸਦੀ ਹੋਏ ਜ਼ਿਆਦਤੀ, ਫੜ ਚਰਖ ਚੜਾਈਏ।

ਸੂਬਾ


ਸੂਬਾ ਕਹੇ 'ਹਕੀਕਤਾ' ਮੈਂ ਏਹ ਨਾਂ ਜਾਣਾ।
ਮੈਂ ਤਸਦੀਕਾਂ ਕਰਨੀਆਂ, ਉਕਾ ਨਾਂ ਚਾਹਨਾਂ।
ਪੜ ਕਲਮਾਂ ਪਾਕ ਰਸੂਲ ਦਾ, ਜੋ ਤੈਨੂੰ ਆਹਨਾਂ।
ਮੈਂ ਖਾਤਰ ਤੇਰੇ ਭਲੇ ਦੀ, ਤੈਨੂੰ ਸਮਝਾਨਾਂ।
ਤਕ ਮਾਂ ਤੇਰੀ ਨੂੰ ਪਿਟਦੀ, ਮੈਂ ਰਹਿਮਤ ਖਾਨਾਂ।
ਨਹੀਂ ਤਾਂ ਵੇਖੀਂ ਤੁਧ ਦਾ, ਚੰਮ ਕਿਵੇਂ ਉਡਾਨਾਂ।

ਜਵਾਬ ਹਕੀਕਤ ਰਾਇ ਜੀ


ਜੋ ਕਰਨੀ ਕਰ ਸੂਬਿਆ, ਕਰ ਤਰਸ ਨਾ ਮਾਸਾ।
ਮੈਂ ਸਿਖੀ ਮੰਗਾਂ ਪਕੜ ਹਥ, ਖੋਪਰ ਦਾ ਕਾਸਾ।
ਮੇਰਾ ਖੂਨ ਇਹ ਸੁਤੇ ਹਿੰਦ ਦਾ, ਪਰਤੂਗਾ ਪਾਸਾ।
ਮੈਂ ਸਮਝਾਂ ਅਗ ਦੇ ਢੇਰ ਨੂੰ, ਫੁਲਾਂ ਦਾ ਹਾਸਾ।
ਨਾਂ ਮੌਤ ਵੀ ਆ ਖੋਹ ਸਕਦੀ, ਮੇਰਾ ਭਰਵਾਸਾ।
ਇਸ ਜੀਵਨ ਦਾ ਕੀਹ ਹੈ, ਦੇਹ ਨਿਰੀ ਪਤਾਸਾ।