ਪੰਨਾ:ਸ਼ਹੀਦੀ ਜੋਤਾਂ.pdf/190

ਇਹ ਸਫ਼ਾ ਪ੍ਰਮਾਣਿਤ ਹੈ



(੧੮੯)

ਹੋਣਹਾਰ ਆ ਚੀਣਾ ਖਲਾਰਿਆ ਈ।
ਕਾਫਰ ਆਖਿਆ ਗੁਰੂਆਂ ਨੂੰ ਲੜਕਿਆਂ ਨੇ,
ਏਸ ਨਬੀਆਂ ਨੂੰ ਜ਼ਾਲਮ ਉਚਾਰਿਆ ਈ।
ਗਾਹਲਾਂ ਕਢੀਆਂ ਉਹਨਾਂ 'ਗਰੰਥ' ਜੀ ਨੂੰ,
ਮੰਦਾ ਬੋਲਿਆ ਏਸ ਕੁਰਾਨ ਤਾਈਂ।
'ਦੁਰਗਾ' ਤਾਈਂ ਉਹਨਾਂ ਬਦਕਲਾਮ ਬੋਲੇ,
ਕਢੀ ਗਾਹਲ ਇਸ 'ਫਾਤਮਾਂ ਜਾਨ' ਤਾਈਂ।


ਝਗੜਾ ਵਧ ਗਿਆ


ਏਦਾਂ ਵੇਖ ਹੱਤਕ ਪੱਖ ਆਪਣੇ ਦੀ,
ਕਾਜ਼ੀ ਵਿਚ ਕਚਹਿਰੀ ਦੇ ਜਾਂਵਦਾ ਏ।
ਨਾਲ ਦੂਣੀਆਂ ਚੌਣੀਆਂ ਜੋੜ ਗੱਲਾਂ,
'ਅਮੀਰ ਬੇਗ ਮਿਰਜ਼ੇ' ਨੂੰ ਭਖਾਂਵਦਾ ਏ।
ਕੀਤੀ ਹਤਕ ਕੁਰਾਨ ਤੇ ਫਾਤਮਾਂ ਦੀ,
ਖਿਚ ਦਿਓ ਜ਼ਬਾਨ ਸੁਣਾਂਵਦਾ ਏ।
ਏਸ ਵਕਤ ਰਸੂਲ ਦੀ ਬਾਦਸ਼ਾਹੀ,
ਏਹ ਵੀ ਖੌਫ਼ ਨਾ ਉਸਨੂੰ ਭਾਂਵਦਾ ਏ।
ਉਸੇ ਵਕਤ ਮਿਰਜ਼ੇ ਘਲ ਪੁਲਸ ਤਾਈਂ,
ਕੜੀਆਂ ਮਾਰ ਕੇ ਬੰਨ ਮੰਗਾਇਆ ਈ
ਕੀਤਾ ਜੇਹਲ ਵਿਚ ਬੰਦ 'ਅਨੰਦ' ਉਹਨੂੰ,
ਸੁਣ ਸ਼ਹਿਰ ਸਾਰਾ ਕੁਰਲਾਇਆ ਈ।