ਪੰਨਾ:ਸ਼ਹੀਦੀ ਜੋਤਾਂ.pdf/178

ਇਹ ਸਫ਼ਾ ਪ੍ਰਮਾਣਿਤ ਹੈ



(੧੭੭)

ਦੌਲਤ ਵਾਲੇ ਲੋਭ ਜੋ, ਮੈਨੂੰ ਤੂੰ ਦੇਵੇਂ।
ਬੱਦਲ ਧੂੰਏਂ ਵਾਲੜੇ, ਉਡ ਜਾਣੇਂ ਏਵੇਂ।
ਜ਼ੁਲਮ ਰਿਅਇਆ ਤੇ ਕਰੇਂ, ਫੜ ਕੂੜ ਰੁਝੇਵੇਂ।
ਜਿਸ ਰੱਬ ਬਖਸ਼ੀ ਸ਼ਾਨ ਏਹ, ਨਾ ਉਸਨੂੰ ਨੇਵੇਂ।

ਤਥਾ-

ਨਾ ਕਰ ਤਰਸ ਰਤੀ ਭਰ ਜ਼ਾਲਮ, ਕਰ ਲੈ ਜੋ ਈ ਮਰਜ਼ੀ।
ਲੀਰਾਂ ਲੀਰਾਂ ਬੇਸ਼ਕ ਮੈਨੂੰ, ਕਰ ਦੇ ਵਾਂਗਰ ਦਰਜ਼ੀ।
ਜ਼ੁਲਮ ਦੇ ਘੋੜੇ ਚੜਿਓਂ ਜ਼ਾਲਮ, ਵਾਗ ਰਹੀ ਨਾ ਵਰਜੀ।
ਸੁਪਨੇ ਵਾਂਗ ਤਿਆਰ ਉੱਡਣ ਨੂੰ, ਏਹ ਸੁਖ ਤੇਰੇ ਫਰਜ਼ੀ।

ਬੇਸ਼ਕ ਨਾਲ ਜੰਬੂਰਾਂ ਮੇਰਾ, ਗੋਸ਼ਤ ਕਟ ਲੈ ਫੜ ਕੇ।
ਬੇਸ਼ਕ ਪਿੰਜ ਦੇ ਰੂੰ ਵਾਂਗੂੰ, ਪਾਸ ਚਰਖੜੀ ਖੜ ਕੇ।
ਬੇਸ਼ਕ ਲਾਹ ਦੇ ਛੌਡੇ ਮੇਰੇ, ਵਾਂਗ ਮੋਛਿਆਂ ਘੜ ਕੇ।
ਖ਼ੈਬਰ ਦੀ ਠੇਰੀ ਤੇ ਝੁਲੂ, 'ਖਲ' ਦਾ ਝੰਡਾ ਚੜ ਕੇ।

'ਦੀਨਦਾਰ' ਵੜ ਦੀਨ 'ਚ ਹੋਵਾਂ, ਛਡ ਘਰ ਦੀ ਸਰਦਾਰੀ।
ਬੇਸ਼ਕ ਫਟ ਚੀਰ ਦੇ ਮੇਰੇ, ਰਖ ਸੀਸ ਤੇ ਆਰੀ।
ਹੂੰਝਾਂ ਮੈਂ ਕੁਲ ਜ਼ੁਲਮ ਦਾ ਕੂੜਾ, ਸਬਰ ਦੀ ਫੇਰ ਬੁਹਾਰੀ।
ਬਰਕਤ ਸਿੰਘਾ ਮੁਲ ਦੇ ਸਿਰ ਦਾ, ਚਲਿਆ ਖਟ ਵਪਾਰੀ।

ਜਿਨ੍ਹਾਂ ਖਾਤਰ ਪਾਪ ਪਾਪੀਆ, ਦੁਨੀਆਂ ਉਤੇ ਕਰ ਏਂ।
ਨਾਲ ਨਾ ਜਾਵਨ ਜਿਨਾਂ ਬਦਲੇ, ਜੋੜ ਜੋੜ ਪਿਆ ਧਰਨਾਏਂ।