ਪੰਨਾ:ਸ਼ਹੀਦੀ ਜੋਤਾਂ.pdf/176

ਇਹ ਸਫ਼ਾ ਪ੍ਰਮਾਣਿਤ ਹੈ



(੧੭੫)

ਰਾਖਾ ਸਿੰਘਾਂ ਦਾ ਕੋਈ ਨਾ ਰਬ ਬਾਝੋਂ,
ਉਹ ਵੀ ਪਰਖਦਾ ਪਿਆ ਨਿਮਾਣਿਆਂ ਨੂੰ।
ਗੁਜ਼ਰੇ ਸਾਲ ਵੇਖੇ, ਰੋਟੀ ਬਾਲ ਬਚਾ,
ਮੰਨਣ ਜੰਗਲਾਂ ਦੇ ਅੰਦਰ ਭਾਣਿਆਂ ਨੂੰ।

ਭਾਈ ਮਹਿਤਾਬ ਸਿੰਘ ਜੀ ਨੇ ਗ੍ਰਿਫਤਾਰ


ਹੋ ਜਾਣਾ


ਕੁਝ ਚਿਰ ਮਗਰੋਂ ਸਿੰਘ ਬਹਾਦਰ,ਮਿਲਣਘਰਾਂਨੂੰ ਆਇਆ।
ਦਿਨ ਜ਼ਿੰਦਗੀ ਦੇ ਹੋ ਗਏ ਪਰ ਕੁਦਰਤ ਢੰਗ ਬਣਾਇਆ।
ਰਾਤੋ ਰਾਤੀ ਜਾ ਮੁਖ਼ਬਰ ਨੇ, ਖ਼ਬਰ ਲਾਹੌਰ ਪੁਚਾਈ।
ਮੋਮਨ ਖਾਂ ਲੈ ਫੌਜ ਦੌੜਿਆ, ਪਕੜ ਲਿਆ ਕਰ ਧਾਈ।
ਵਿਚ ਬੇੜੀਆਂ ਜਕੜ ਸ਼ੇਰ ਨੂੰ, ਵਿਚ ਲਾਹੌਰ ਆਏ।
ਫਤਹਿ ਵਾਹਿਗੁਰੂ ਗਜ ਬਹਾਦਰ, ਸੂਬੇ ਤਾਈਂ ਬੁਲਾਏ।
ਅਗੇ ਹੀ ਰੋਹ ਅੰਦਰ ਸੂਬਾ, ਹੋਇਆ ਸੀ ਸੜ ਕੋਲੇ।
ਅਖਾਂ ਚੋਂ ਚੰਗਿਆੜੇ ਡਿਗਣ, ਕੜਕ ਕਸਾਈ ਬੋਲੇ।
ਓ ਮਸੇ ਦੇ ਕਾਤਲ ਕਾਫਰ, ਬਾਗੀ ਦਲ ਦੇ ਦਾਤੇ।
ਧੁਖਦੀ ਅਗ ਦੇ ਫੂਕ ਮਾਰਕੇ, ਦਿਤੇ ਬਾਲ ਮੁਵਾਤੇ।
ਜਿਵੇਂ ਬਹਾਦਰ ਮਸੇ ਦੀ ਤੂੰ, ਜਿੰਦ ਸਿਖੜਿਆ ਕੁਠੀ।
ਓਵੇਂ ਮੈਂ ਹੁਣ ਫੜਕੇ ਤੇਰੀ, ਖਲੜੀ ਲਾਹਵਾਂ ਪੁਠੀ।
ਪਾਵਾਂ ਵਸ ਜਲਾਦਾਂ ਤੈਨੂੰ, ਚਾ ਸਿਖੀ ਦਾ ਲਥੇ।
ਠੋਕਾਂ ਤੇਰੇ ਸੀਨੇ ਅੰਦਰ, ਤਾ ਮੇਖਾਂ ਦੇ ਦਥੇ।
ਕਚਾ ਮਾਸ ਤੋੜਕੇ ਤੇਰਾ, ਖਾਵਣ ਨਾਲ ਜ਼ੰਬੂਰਾਂ।