ਪੰਨਾ:ਸ਼ਹੀਦੀ ਜੋਤਾਂ.pdf/172

ਇਹ ਸਫ਼ਾ ਪ੍ਰਮਾਣਿਤ ਹੈ



(੧੭੧)

ਗਰਜ਼ ਪਿਛੇ ਹਕੂਮਤ ਦੇ ਬੂਟ ਚੱਟਨ,
ਭਲੇ ਬੁਰੇ ਦੀ ਛਡ ਵਿਚਾਰ ਬੇਲੀ।
'ਹਰਭਗਤ ਨਰਿੰਜਨੀ' ਖਤਰੀ ਇਕ,
ਮੁਖਬਰ ਹੈਸੀ ਵਿਚ ਸ਼ਾਹੀ ਦਰਬਾਰ ਬੇਲੀ।
'ਲਖੂ ਲਾਹਨਤੀ' ਨਾਲ ਪਿਆਰ ਉਹਦਾ,
ਪਕੜੀ ਸਿੰਘ ਮਰਵਾਉਨ ਦੀ ਕ ਰ ਬੇਲੀ।
ਇਕ ਰੋਜ਼ ਸੂਬੇ ਤਾਈਂ ਜਾ ਕਰਕੇ,
ਕਹਿੰਦਾ ਚੰਦਰਾ ਇੰਜ ਪੁਕਾਰ ਬੇਲੀ।
'ਮੀਰਾਂ ਕੋਟੀਆ ਭੰਗੂ ਮਹਿਤਾਬ ਸਿੰਘ',
ਡਾਕੂ ਬਾਗ਼ੀਆਂ ਦਾ ਸਰਦਾਰ ਬੇਲੀ।
ਮਸੇ ਰੰਘੜ ਦਾ ਵਢਿਆ ਸੀਸ ਉਸਨੇ,
ਧੁਮੀ ਗੱਲ ਏਹ ਵਿੱਚ ਸੰਸਾਰ ਬੇਲੀ।
ਮੰਨ ਮੇਰਾ ਵੀ ਮੰਨਦਾ ਬਰਕਤ ਸਿੰਘਾ,
ਉਹਨੂੰ ਪਕੜਕੇ ਲਵੋ ਨਿਤਾਰ ਬੇਲੀ।

ਗਸ਼ਤੀ ਫੌਜ ਦਾ ਦਸਤਾ ਭੇਜਣਾ


ਠੀਕ ਕਹਿਨ ਹੁੰਦੇ ਕੰਨ ਬਾਦਸ਼ਾਹ ਦੇ,
ਕਰਦੇ ਕੰਮ ਨਹੀਂ ਕਦੇ ਵਿਚਾਰ ਵਾਲਾ।
ਦਸਣ ਮੀਰ ਵਜ਼ੀਰ ਸਲਾਹ ਜੋ ਵੀ,
ਚਾਲਾ ਫੜਨ ਉਸੇ ਰਫਤਾਰ ਵਾਲਾ।
ਗਸ਼ਤੀ ਪੁਲਸ ਸਿੰਘ ਦੇ ਫੜਨ ਲਈ ਘਲੀ,
ਮੁਖ਼ਬਰ ਚਲਿਆ ਨਾਲ ਬਦਕਾਰ ਵਾਲਾ।