ਪੰਨਾ:ਸ਼ਹੀਦੀ ਜੋਤਾਂ.pdf/171

ਇਹ ਸਫ਼ਾ ਪ੍ਰਮਾਣਿਤ ਹੈ

(੧੭੦)

ਦੂਹਰੇ ਤੀਹਰੇ ਪਹਿਰੇ ਲਗੇ, ਕਰ ਗਏ ਕਾਰ ਹਲਾਕੂ।
ਕਾਤਲ ਹਥ ਪਕੜਾ ਤੂੰ ਮੇਰੇ, ਮਾਸ ਕੱਚਾ ਵਢ ਖਾਵਾਂ।
ਨਹੀਂ ਤਾਂ ਤੇਰੇ ਬੂਹੇ ਉਤੇ, ਪਿਟ ਪਿਟ ਕੇ ਮਰ ਜਾਵਾਂ।
ਦੇ ਕੇ ਧੀਰਜ ਖਾਨ ਬਹਾਦਰ, ਉਸਨੂੰ ਚੁੱਪ ਕਰਾਇਆ।
ਨੰਬਰਦਾਰਾਂ ਮੁਖਬਰਾਂ ਤਾਈਂ, 'ਸੰਮਨ' ਘਲ ਮੰਗਾਇਆ।
ਪਾ ਪਾ ਲੰਮੇ ਨਾਲ ਜੁਤੀਆਂ, ਕੀਤੇ ਤਤੇ ਤਾਲੂ।
ਨਿਮਕ ਹਰਾਮੀ ਕੁਤੇ ਨਿਕਲੇ, ਖਾ ਹਲਵੇ ਢਿਡ ਪਾਲੂ।
ਮੈਨੂੰ ਆਖੋ ਦੁਨੀਆਂ ਵਿਚੋਂ, ਮੁਕ ਗਏ ਵੈਰੀ ਸਾਡੇ।
ਮਾਰ ਗਏ ਮਸੇ ਨੂੰ ਕਿਥੋਂ ਆ 'ਮਹਿਮਾਨ' ਤੁਹਾਡੇ।
ਖੋਜ ਕਢੋ ਕਾਤਲ ਦਾ ਜਲਦੀ, ਯਾਦ ਰਖੋ ਸਮਝਾਵਾਂ।
ਨਹੀਂ ਤਾਂ ਬਾਲ ਬੱਚਾ ਘਤ ਕੋਹਲੂ, ਸਭਨਾ ਦਾ ਪੜਵਾਵਾਂ।
ਕਰਕੇ ਕਾਰੇ ਮੰਗ ਮੁਆਫੀ, ਤਲਕਿਆਂ ਅੰਦਰ ਆਏ।
ਬਰਕਤ ਸਿੰਘਾ, ਵੇਖ ਵਾਹਿਗੁਰੂ ਕੀ ਹੁਣ ਖੇਡ ਬਨਾਏ।

ਹਰਭਗਤ ਨਰਿੰਜਨੀ ਜੰਡਿਆਲੀਆ


ਸੱਚ ਆਖਦੇ ਵੀਰਾਂ ਦੇ ਵੀਰ ਵੈਰੀ,
ਹਰ ਇਕ ਕੌਮ ਵਿੱਚ ਹੋਣ ਗ਼ਦਾਰ ਬੇਲੀ।
ਰੰਗ ਹੱਥ ਭਰਾਵਾਂ ਦੇ ਲਹੂ ਅੰਦਰ,
ਸਨਦਾਂ, ਤਕਮੇ, ਲੈਣ ਹਜ਼ਾਰ ਬੇਲੀ।
ਪੈ ਕੇ ਖੂਨੀ ਕੁਹਾੜੇ ਦੇ ਵਿੱਚ ਲੱਕੜ,
ਕਰੇ ਆਪਣੀ ਜੜ ਤੇ ਵਾਰ ਬੇਲੀ।