ਪੰਨਾ:ਸ਼ਹੀਦੀ ਜੋਤਾਂ.pdf/163

ਇਹ ਸਫ਼ਾ ਪ੍ਰਮਾਣਿਤ ਹੈ



(੧੬੨)

ਤੇਗਾਂ ਤੋਪਾਂ ਕੋਲ ਨਾਂ ਮੇਰੇ, ਡੰਡਾ ਪਕੜ ਖਲੋਤਾ।
ਚਿਠੀ ਖਾਨ ਬਹਾਦਰ ਤਾਂਈ, ਜਦੋਂ ਮਿਲੀ ਏਹ ਜਾਕੇ।
ਪੜਕੇ ਲੋਹੇ ਵਾਂਗਰ ਤਪਿਆ, ਏਦਾਂ ਕਹੇ ਸੁਣਾ ਕੇ।
ਤਰਨ ਤਾਰਨ ਦੇ ਕੋਲ ਨੇ ਕਿਧਰੇ, ਦੋ ਸਿੰਘ ਨਿਕਲ ਆਏ।
ਖਾਧਾ ਲੁਟ ਇਲਾਕਾ ਉਹਨਾਂ, ਲੋਕ ਬੜੇ ਘਬਰਾਏ।
ਕੀਤਾ ਬੰਦ ਰਸਤਾ ਉਹਨਾਂ, ਟੈਕਸ ਸਭ ਤੋਂ ਲੈਂਦੇ।
ਜਾਨ ਬੁਝਕੇ ਮੂਰਖ ਭੰਬਟ, ਨਾਲ ਭਾਂਬੜਾਂ ਖੈਂਦੇ।
ਮਾਰ ਬੇੜੀਆਂ ਪਕੜ ਜੀਂਵਦੇ, ਜੋ ਉਹਨਾਂ ਲੈ ਆਵੇ।
ਦਿਆਂ ਇਨਾਮ, ਜਗੀਰਾਂ; ਖਿਲਤਾਂ, ਮੂੰਹ ਮੰਗੇ ਫਲ ਪਾਵੇ।
ਬੋਤਾ ਸਿੰਘ ਦੀ ਸੁਣ ਸੁਣ ਕਰਨੀ, ਸਭ ਨੇ ਨੀਵੀਂ ਪਾਈ।
ਜਾਪੇ ਅਗੋਂ ਮੌਤ ਖਾਨ ਲਈ, ਅਡਕੇ ਖਾਖਾਂ ਆਈ।
ਓੜਕ ਉਠ 'ਜਲਾਲ ਦੀਨ' ਨੇ, ਤੇਗ਼ ਮੈਦਾਨੋਂ ਚਾਈ।
ਮੈਂ ਜਾਂਦਾ ਹਾਂ ਦੇਵੋ ਮੈਨੂੰ, ਚੁਣਵਾ ਸੌ ਸਪਾਹੀ।
ਸਿੰਘ ਕੀਹੈ ਹੈ ਮੌਤ ਤਾਂਈ ਮੈਂ, ਨਥਾਂ ਮਾਰ ਲਿਆਵਾਂ।
ਜਦ ਅਖ ਮੇਰੀ ਵਿਚ ਰੋਹ ਆਵੇ, ਪਰਬਤ ਝੂੂਮ ਹਲਾਵਾਂ।
ਨਾਲ ਸਪਾਹੀ ਚੁਣਵੇ, ਉਸਨੂੰ, ਦਿਤੇ ਖਾਨ ਬਹਾਦਰ।
ਚੜੇ ਲਾਹੌਰੋਂ ਧੂੜ ਧੁਮਾਂਦੇ, ਅਕੜ ਖਾਨ ਬਹਾਦਰ।
ਏਧਰ ਦੋ ਤੇ ਓਧਰ ਸੌ ਨੇ, ਦੇਖੋ ਅਜਬ ਨਜ਼ਾਰਾ।
ਕਰਕੇ ਪੰਧ ਲਾਹੌਰੋਂ ਪੁਜਾ, ਜਾ ਟਿਡੀ ਦਲ ਸਾਰਾ।
ਕਹੇ ਜਲਾਲ ਦੀਨ ਸੁਣ ਸਿੰਘਾ, ਘੋੜਾ ਜ਼ਰਾ ਵਧਾਕੇ।
ਕੀਹ ਲੈਣਾ ਈ ਲੜ ਕੇ ਭਾਈ, ਤੁਰ ਜਾ ਜਿੰਦ ਬਚਾਕੇ।
ਕਸਮ ਖੁਦਾ ਦੀ ਕੁਝ ਨਾਂ ਆਖਾਂ, ਤਰਸ ਤੇਰੇ ਪੁਰ ਆਵੇ।
ਮੌਤੋਂ ਕੀਹ ਏ ਤੁਸਾਂ ਨੂੰ ਮਿਲਦਾ, ਖੌਫ ਨਹੀਂ ਦਿਲ ਖਾਵੇ।