ਪੰਨਾ:ਸ਼ਹੀਦੀ ਜੋਤਾਂ.pdf/160

ਇਹ ਸਫ਼ਾ ਪ੍ਰਮਾਣਿਤ ਹੈ

ਸ਼ਹੀਦੀ ਭਾਈ ਬੋਤਾ ਸਿੰਘ ਜੀ

ਦੁਵੱਯਾ ਛੰਦ-

ਤਰਨ ਤਾਰਨ ਨਜ਼ਦੀਕ ਜੰਗਲਵਿਚ, ਦੋ ਸਿਖ ਹੈਸਨ ਰਹਿੰਦੇ।
ਬੋਤਾ ਸਿੰਘ ਤੇ ਬੂਟਾ ਸਿੰਘ ਜੀ, ਨਾਮ ਦੁਹਾਂ ਦਾ ਕਹਿੰਦੇ।
ਸਨ ਜੰਗੀ ਅਣਖੀਲੇ ਦੋਵੇਂ, ਲੁਕ ਕੇ ਕਰਨ ਗੁਜ਼ਾਰਾ।
ਰਾਤੀਂ ਸੇਵਾ ਹਰਿਮੰਦਰ ਦੀ, ਕਰਕੇ ਲਾਹਵਣ ਭਾਰਾ।
ਸਿੰਘਾਂ ਉਤੇ ਦਿਨ ਸਖਤੀ ਦੇ, ਹੈਸਨ ਡਾਢੇ ਆਏ।
ਪਿੰਡ ਪਿੰਡ ਮੁਖਬਰ ਖਾਨ ਬਹਾਦਰ, ਸੂਬੇ ਨੇ ਬਿਠਲਾਏ।
ਸਿੰਘਾਂ ਨੂੰ ਪਕੜਾਵੇ ਜੇਹੜਾ, ਦਵੇ ਇਨਾਮ ਜਗੀਰਾਂ।
ਸਿੱਖਾਂ ਪਿਛੇ ਕੁਤਿਆਂ ਵਾਂਗੂੰ, ਚੜੀਆਂ ਫਿਰਨ ਵਹੀਰਾਂ।
'ਦੱਸ ਪਾਵੇ ਜੋ ਦਸ ਰੁਪਈਏ, ਪਕੜ ਲਿਆਵੇ ਚਾਲੀ।
ਸੀਸ ਲਿਆਵੇ ਅੱਸੀ ਪਾਵੇ, ਹੁਕਮ ਚਲੀ ਪਰਨਾਲੀ'।
ਜੰਗਲ ਬੇਲੇ ਫੂਕੇ ਸਾਰੇ, ਸਿਰ ਨਾ ਕਿਤੇ ਲੁਕਾਵਨ।
ਕੁਟਨ ਨੰਬਰਦਾਰਾਂ ਨੂੰ ਫੜ, ਜੋ ਸਿੰਘ ਨਾ ਪਕੜਾਵਨ।
ਛਡ ਪੰਜਾਬ ਪਹਾੜਾਂ ਅੰਦਰ; ਲੁਕ ਗਏ ਸਿੰਘ ਸੀ ਜਾਕੇ।
ਕਿਰਤੀ, ਔਰਤਾਂ, ਬਚੇ ਮੁਖ਼ਬਰ, ਲੈਣ ਇਨਾਮ ਫੜਾ ਕੇ।
ਵਢ ਕੁੜੀਆਂ ਦੇ ਸੀਸ ਲਿਜਾਵਨ, ਪੁਤ ਸਿੰਘਾਂ ਦੇ ਦੱਸਣ।
ਚਿੜੀਆਂ ਮੌਤ ਗੁਵਾਰਾਂ ਹਾਸਾ, ਵਾਰ ਮੋਇਆਂ ਤੇ ਕੱਸਣ।
ਪਰ ਅਫਰੀਨ ਸਿੰਘਾਂ ਦੇ ਕੰਮ ਤੋਂ, ਪਾ ਦਿਖਲਾਵਨ ਬੰਨੀ।