ਪੰਨਾ:ਸ਼ਹੀਦੀ ਜੋਤਾਂ.pdf/158

ਇਹ ਸਫ਼ਾ ਪ੍ਰਮਾਣਿਤ ਹੈ



(੧੫੭)

ਜੇਹੜੇ ਬਚੇ ਲਾਹੌਰ ਪੁਜੇ, ਰੋ ਰੋ ਕਰਨ ਬਿਆਨ।
ਮਦਦ ਕਰਦੇ ਸਿੰਘਾਂ ਦੀ, ਕੁਲ ਫਰਿਸ਼ਤੇ ਆਨ।
ਜਿਸਨੂੰ ਸੁਟੀਏ ਮਾਰਕੇ, ਬਸ ਕਰੇ ਨਾ ਮੂਲ।
ਸੀਸ ਤਲੀ ਤੇ ਚੁਕ ਕੇ, ਪਾਂਦਾ ਫਿਰੇ ਫਤੂਲ।
ਜੇ ਆ ਵੜੇ ਲਾਹੌਰ ਉਹ, ਸਭ ਦਾ ਖੋਜ ਮਿਟਾਨ।
ਪਰਤੋ ਵਾਪਸ ਘਰਾਂ ਨੂੰ, ਹੋ ਸਕਦਾ ਲੈ ਜਾਨ।
ਜਦ ਅਬਦਾਲੀ ਸੁਣ ਲਈ; ਇਉਂ ਸਿੰਘਾਂ ਦੀ ਕਾਰ।
ਸਣੇ ਆਗੂਆਂ ਮਰ ਗਏ ਗਿਲਜੇ ਬੀਸ ਹਜ਼ਾਰ।
ਕਾਬਲ ਨੂੰ ਉਠ ਨਠਿਆ, ਢੇਰੀ ਢਾਹ ਸ਼ਤਾਨ।
ਖਾਲਸਿਆਂ ਦੀ ਜਿੱਤ ਇਉਂ ਹੋਈ ਵਿੱਚ ਮੈਦਾਨ।

ਦੀਪ ਸਿੰਘ ਨੇ ਪਰਕਰਮਾਂ ਵਿਚ ਪੁਜਣਾ


ਮਾਰੋ ਮਾਰ ਕਰਦਾ ਦੀਪ ਸਿੰਘ ਜੋਧਾ,
ਪਹੁੰਚ ਵਿਚ ਪਰਕਰਮਾਂ ਦੇ ਜਾਂਵਦਾ ਏ।
ਨਿਮਸ਼ਕਾਰ ਕਰਕੇ ਮਹਾਰਾਜ ਤਾਈਂ,
ਹੇਠਾਂ ਅਪਣਾ ਸੀਸ ਟਕਾਂਵਦਾ ਏ।
ਫਤਹਿ ਹੋਈ ਮੈਦਾਨ ਸਫ਼ਾ ਹੋਇਆ,
ਬਚਨ ਬੋਲਿਆ ਸ਼ੇਰ ਨਿਭਾਂਵਦਾ ਏ।
ਨਾਲ ਖੂਨ ਦੇ ਗੁਰੂ ਦਰਬਾਰ ਵਿਚੋਂ
ਜੋਧਾ ਪਾਪਾਂ ਦੀ ਮੈਲ ਉਡਾਂਵਦਾ ਏ।
ਸਿੰਘ ਸਿਦਕੀਆਂ ਕਰ ਸਸਕਾਰ ਉਥੇ,
ਯਾਦਗਾਰ ਲਈ ਥੜਾ ਬਨਾਇਆ ਏ।